ਅਗਲੇ ਮਹੀਨੇ ਲਾਂਚ ਹੋ ਸਕਦੀ ਹੈ ਨਵੀਂ 7-ਸੀਟਰ Wagon R

05/08/2019 11:58:40 AM

ਆਟੋ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇਕ ਨਵੀਂ ਕਾਰ ਲਿਆਉਣ ਦੀ ਤਿਆਰੀ ’ਚ ਹੈ। ਇਹ ਨਵੀਂ ਕਾਰ 7-ਸੀਟਰ ਵਾਲੀ MPV (ਮਲਟੀ ਪਰਪਜ਼ ਵ੍ਹੀਕਲ) ਹੋਵੇਗੀ, ਜੋ ਕਿ ਵੈਗਨ ਆਰ ’ਤੇ ਬੇਸਡ ਹੋਵੇਗੀ। ਇਹ ਗੱਲ ਇਕ ਰਿਪੋਰਟ ’ਚ ਕਹੀ ਗਈ ਹੈ। ਵੈਗਨ ਆਰ ’ਤੇ ਬੇਸਡ 7-ਸੀਟਰ MPV ਨੂੰ ਜੂਨ 2019 ’ਚ ਲਾਂਚ ਕੀਤਾ ਜਾ ਸਕਦਾ ਹੈ। carandbike ਦੀ ਰਿਪੋਰਟ ਮੁਤਾਬਕ, ਨਵੀਂ 7-ਸੀਟਰ ਵੈਗਨ ਆਰ ਐਕਸਕਲੂਜ਼ਿਵ ਤੌਰ ’ਤੇ ਬ੍ਰਾਂਡ ਦੇ ਪ੍ਰੀਮੀਅਮ ਨੈਕਸਾ ਡੀਲਰਸ਼ਿਪ ਰਾਹੀਂ ਵੇਚੀ ਜਾਵੇਗੀ। ਵੈਗਨ ਆਰ ਬੇਸਡ ਐੱਮ.ਪੀ.ਵੀ. ਦੇ ਨਵੀਂ ਵੈਗਨ ਆਰ ਦੇ ਪਲੇਟਫਾਰਮ ’ਤੇ ਹੀ ਬੇਸਡ ਹੋਣ ਦੀ ਉਮੀਦ ਹੈ। 

ਪ੍ਰੀਮੀਅਮ ਇੰਟੀਰੀਅਰ ਦੇ ਨਾਲ ਆਏਗੀ MPV
ਮਾਰੂਤੀ ਆਪਣੀ 7-ਸੀਟਰ ਵਾਲੀ ਐੱਮ.ਪੀ.ਵੀ. ਨੂੰ ਪ੍ਰੀਮੀਅਮ ਆਫਰਿੰਗ ਦੇ ਰੂਪ ’ਚ ਲਿਆਉਣਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਕੰਪਨੀ ਨੇ ਆਪਣੇ Arena ਸ਼ੋਅਰੂਮ ਦੀ ਬਜਾਏ ਇਸ ਕਾਰ ਲਈ ਨੈਕਸਾ ਨੂੰ ਸਿਲੈਕਟ ਕੀਤਾ ਹੈ। ਹਾਲਾਂਕਿ, ਵੈਗਨ ਆਰ ਦੇ 7-ਸੀਟ ਵਾਲੇ ਵਰਜਨ ਦੇ ਲਾਂਚ ਨੂੰ ਲੈ ਕੇ ਅਜੇ ਫੈਸਲਾ ਕੀਤਾ ਜਾਣਾ ਹੈ। ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਕੰਪਨੀ ਨਵੀਂ 7-ਸੀਟ ਵਾਲੀ ਐੱਮ.ਪੀ.ਵੀ. ’ਚ ਜ਼ਿਆਦਾ ਪ੍ਰੀਮੀਅਮ ਇੰਟੀਰੀਅਰ ਲਿਆ ਸਕਦੀ ਹੈ ਤਾਂ ਜੋ ਉਹ ਇਸ ਕਾਰ ਨੂੰ ਸਟੈਂਡਰਡ ਵੈਗਨ ਆਰ ਅਤੇ ਅਰਟਿਗਾ ਤੋਂ ਅਲੱਗ ਕਰ ਸਕੇ। ਫਿਲਹਾਲ, ਅਰਟਿਗਾ ਅਤੇ ਵੈਗਨ ਆਰ Arena ਰਿਟੇਲ ਨੈੱਟਵਰਕ ਰਾਹੀਂ ਵੇਚੀ ਜਾਂਦੀ ਹੈ। 

ਇਹ ਹੋ ਸਕਦੇ ਹਨ ਕਾਰ ਦੇ ਫੀਚਰਜ਼
ਮਾਰੂਤੀ ਸੁਜ਼ੂਕੀ ਦੀ 7-ਸੀਟ ਵਾਲੀ ਐੱਮ.ਪੀ.ਵੀ. ’ਚ 1.2 ਲੀਟਰ, 4 ਸਿਲੰਡਰ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ। ਕੰਪਨੀ ਨੇ ਇਹੀ ਇੰਜਣ ਵੈਗਨ ਆਰ ਹੈਚਬੈਕ ’ਚ ਵੀ ਇਸਤੇਮਾਲ ਕੀਤਾ ਹੈ। ਇਹ ਇੰਜਣ 6,000 rpm ’ਤੇ 82 bhp ਦੀ ਪਾਵਰ ਅਤੇ 4,200 rpm ’ਤੇ 113 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਵਿਚ 5 ਸਪੀਡ ਮੈਨੁਅਲ ਅਤੇ 5 ਸਪੀਡ ਏ.ਐੱਮ.ਟੀ. ਗਿਅਰਬਾਕਸ ਦਿੱਤਾ ਜਾ ਸਕਦਾ ਹੈ। ਭਾਰਤੀ ਬਾਜ਼ਾਰ ’ਚ 7-ਸੀਟਰ ਵੈਗਨ ਆਰ ਬੇਸਡ ਐੱਮ.ਪੀ.ਵੀ. ਦਾ ਮੁਕਾਬਲਾ Datsun Go+ ਅਤੇ ਰੈਨੋ ਦੀ ਆਉਣ ਵਾਲੀ ਕਾਰ ਟਰਾਈਬਰ ਨਾਲ ਹੋ ਸਕਦੀ ਹੈ। 


Related News