ਬੰਦ ਹੋਈ Maruti Suzuki Gypsy, ਜਾਣੋ ਕਿਉਂ ਸੀ ਭਾਰਤੀ ਸੈਨਾ ਦੀ ਪਹਿਲੀ ਪਸੰਦ

Tuesday, Mar 05, 2019 - 10:48 AM (IST)

ਬੰਦ ਹੋਈ Maruti Suzuki Gypsy, ਜਾਣੋ ਕਿਉਂ ਸੀ ਭਾਰਤੀ ਸੈਨਾ ਦੀ ਪਹਿਲੀ ਪਸੰਦ

ਆਟੋ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਭਾਰਤ ’ਚ ਆਪਣੀ Gypsy SUV ਨੂੰ ਬੰਦ ਕਰ ਦਿੱਤਾ ਹੈ। ਕੰਪਨੀ ਨੇ ਇਹ ਦੋ ਦਰਵਾਜ਼ਿਆਂ ਵਾਲੀ ਆਫ-ਰੋਡਰ ਭਾਰਤ ’ਚ ਸਭ ਤੋਂ ਪਹਿਲਾਂ 1985 ’ਚ ਲਾਂਚ ਕੀਤੀ ਸੀ ਅਤੇ ਇਹ ਸਭ ਤੋਂ ਜ਼ਿਆਦਾ ਵਿਕਣ ਵਾਲੇ ਮਾਡਲ ’ਚੋਂ ਇਕ ਰਿਹਾ। ਦੱਸ ਦੇਈਏ ਕਿ ਇਹ ਐੱਸ.ਯੂ.ਵੀ. ਭਾਰਤੀ ਸੈਨਾ ਦੀ ਪਹਿਲੀ ਪਸੰਦ ਵਾਲੀ ਕਾਰ ਮੰਨੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਸੈਨਾ ਨੇ 31 ਹਜ਼ਾਰ ਮਾਰੂਤੀ ਜਿਪਸੀ ਖਰੀਦੀਆਂ। 

PunjabKesari

ਕਿਉਂ ਹੋਈ ਬੰਦ
ਮਾਰੂਤੀ ਸੁਜ਼ੂਕੀ ਜਿਪਸੀ ਭਾਰਤ ’ਚ 33 ਸਾਲ ਪਹਿਲਾਂ ਆਈ ਸੀ ਅਤੇ ਇਸ ਦਾ ਦੂਜਾ ਜਨਰੇਸ਼ਨ ਵੀ ਸਮਾਨ ਅਵਤਾਰ ’ਚ ਹੁਣ ਤਕ ਵੇਚਿਆ ਗਿਆ ਹੈ। ਅੰਤਰਰਾਸ਼ਟਰੀ ਬਾਜ਼ਾਰ ’ਚ ਇਸ ਐੱਸ.ਯੂ.ਵੀ. ਦਾ ਤੀਜਾ ਜਨਰੇਸ਼ਨ ਮਾਡਲ 1998 ’ਚ ਆਇਆ ਅਤੇ ਇਸ ਦੇ ਪਿਛਲੇ ਸਾਲ ਹੀ ਇਸ ਦਾ ਚੌਥਾ ਜਨਰੇਸ਼ਨ ਮਾਡਲ ਉਤਾਰਿਆ ਗਿਆ। ਕੰਪਨੀ ਨੇ ਭਾਰਤ ’ਚ ਜਿਪਸੀ ਨੂੰ ਅਪਡੇਟਿਡ ਕ੍ਰੈਸ਼ ਟੈਸਟ ਦੇ ਚੱਲਦੇ ਅਤੇ BS6 ਨਾਰਮਸ ਦੇ ਚੱਲਦੇ ਬੰਦ ਕੀਤਾ ਹੈ। 

PunjabKesari

ਕਿਉਂ ਸੀ ਭਾਰਤੀ ਸੈਨਾ ਦੀ ਪਹਿਲੀ ਪਸੰਦ
ਭਾਰਤੀ ਸੈਨਾ ਨੇ ਜਿਪਸੀ ਦਾ ਸਾਫਟ ਟਾਪ ਵਰਜਨ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਹੈ, ਜਿਸ ਦਾ ਭਾਰ ਸਿਰਫ 989 ਕਿਲੋਗ੍ਰਾਮ ਹੈ। ਉਥੇ ਹੀ ਇਸ ਦੇ ਹਾਈ ਟਾਪ ਦਾ ਭਾਰ 1020 ਕਿਲੋਗ੍ਰਾਮ ਹੈ। ਦੱਸ ਦੇਈਏ ਕਿ ਜਿਪਸੀ ਦਾ ਘੱਟ ਭਾਰ ਇਸ ਨੂੰ ਮੁਸ਼ਕਲ ਰਸਤਿਆਂ ’ਤੇ ਚੱਲਣ ਲਈ ਆਸਾਨ ਬਣਾਉਂਦਾ ਹੈ। ਇੰਨਾ ਹੀ ਨਹੀਂ ਹਲਕੇ ਭਾਰ ਦੇ ਚੱਲਦੇ ਇਸ ਨੂੰ ਘੱਟ ਪਾਵਰ ਵਾਲੇ ਹੈਲੀਕਾਪਟਰ ਜਾਂ ਏਅਰਕ੍ਰਾਫਟ ਦੀ ਮਦਦ ਨਾਲ ਆਸਾਨੀ ਨਾਲ ਉਚਾਈ ਵਾਲੀਆਂ ਥਾਵਾਂ ’ਤੇ ਪਹੁੰਚਾਇਆ ਜਾ ਸਕਦਾ ਹੈ। ਭਾਰੀ ਐੱਸ.ਯੂ.ਵੀ. ਦੇ ਮੁਕਾਬਲੇ ਇਸ ਨੂੰ ਰੇਗੀਸਤਾਨ, ਚਿੱਕੜ ਅਤੇ ਬਰਫੀਲੇ ਰਸਤਿਆਂ ’ਤੇ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ 500 ਕਿਲੋਗ੍ਰਾਮ ਤਕ ਦਾ ਭਾਰ ਢੋਣ ਦੀ ਸਮਰੱਥਾ ਰੱਖਦੀ ਸੀ। ਸੈਨਾ ਦੇ ਦੂਰਦਰਾਜ ਦੇ ਇਲਾਕਿਆਂ ’ਚ ਆਮਤੌਰ ’ਤੇ ਰੋਜ਼ਾਨਾ ਹਥਿਆਰ ਅਤੇ ਰਾਸ਼ਨ ਲੈ ਕੇ ਆਉਣਾ-ਜਾਣਾ ਇਸ ਐੱਸ.ਯੂ.ਵੀ. ਨਾਲ ਹੀ ਹੁੰਦਾ ਸੀ। ਇਹ ਆਪਣੇ ਭਾਰ ਦੇ ਅੱਧੇ ਤੋਂ ਜ਼ਿਆਦਾ ਭਾਰ ਚੁੱਕਣ ਦੀ ਸਮਰੱਥਾ ਰੱਖਦੀ ਸੀ, ਇਸ ਲਈ ਇਹ ਭਾਰਤੀ ਸੈਨਾ ਦੀ ਪਹਿਲੀ ਪਸੰਦ ਬਣੀ ਹੋਈ ਸੀ। 


Related News