ਮਾਰੂਤੀ ਲਿਆ ਰਹੀ ਨਵੀਂ ਅਲਟੋ, ਜਾਣੋ ਕਦੋਂ ਹੋਵੇਗੀ ਲਾਂਚ
Tuesday, Jun 15, 2021 - 05:16 PM (IST)
ਆਟੋ ਡੈਸਕ– ਮਾਰੂਤੀ ਸੁਜ਼ੂਕੀ ਦੀ ਬਜਟ ਕਾਰ ਮਾਰੂਤੀ ਸੁਜ਼ੂਕੀ ਅਲਟੋ ਨੂੰ ਟੈਸਟਿੰਗ ਦੌਰਾਨ ਭਾਰਤ ’ਚ ਵੇਖਿਆ ਜਾ ਚੁੱਕਾ ਹੈ, ਜਿਸ ਤੋਂ ਬਾਅਦ ਹੀ ਇਸ ਕਾਰ ਦੇ ਲਾਂਚ ਦੇ ਕਿਆਸ ਲਗਾਏ ਜਾ ਰਹੇ ਸਨ। ਕੰਪਨੀ ਇਸ ਕਾਰ ਨੂੰ ਸਾਲ 2021 ਦੀ ਦੂਜੀ ਛਮਾਹੀ ’ਚ ਲਾਂਚ ਕਰਨਾ ਚਾਹੁੰਦੀ ਸੀ। ਹੁਣ ਇਸ ਕਾਰ ਦੀ ਲਾਂਚਿੰਗ ’ਚ ਦੇਰੀ ਦੀਆਂ ਖਬਰਾਂ ਆ ਰਹੀਆਂ ਹਨ। ਲਾਂਚ ’ਚ ਦੇਰੀ ਦਾ ਕਾਰਨ ਕੋਵਿਡ-19 ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ– Airtel ਨੇ ਸ਼ੁਰੂ ਕੀਤਾ 5G ਦਾ ਟਰਾਇਲ, ਸਿਰਫ਼ 1 ਮਿੰਟ ’ਚ ਡਾਊਨਲੋਡ ਹੋਵੇਗੀ 4k ਪੂਰੀ ਫਿਲਮ
ਕਦੋਂ ਲਾਂਚ ਹੋਵੇਗੀ ਨਵੀਂ ਅਲਟੋ
ਹੁਣ ਆ ਰਹੀਆਂ ਨਵੀਆਂ ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਹੁਣ ਅਗਲੇ ਸਾਲ 2022 ’ਚ ਇਸ ਕਾਰ ਨੂੰ ਲਾਂਚ ਕਰ ਸਕਦੀ ਹੈ। ਯਾਨੀ ਨਵਾਂ ਮਾਡਲ ਅਗਲੇ ਸਾਲ ਜੁਲਾਈ-ਅਗਸਤ ਵਿਚ ਲਾਂਚ ਕੀਤਾ ਜਾ ਸਕਦਾ ਹੈ।
ਆ ਰਹੀ ਨੈਕਸਟ ਜਨਰੇਸ਼ਨ ਅਲਟੋ
ਮਾਰੂਤੀ ਸੁਜ਼ੂਕੀ ਅਲਟੋ ਕੰਪਨੀ ਦੀਆਂ ਸਭ ਤੋਂ ਸਫ਼ਲ ਕਾਰਾਂ ’ਚੋਂ ਇਕ ਰਹੀ ਹੈ। ਭਾਰਤ ’ਚ ਬਜਟ ਕਾਰਾਂ ਨੂੰ ਕਾਫੀ ਪਸੰਦ ਕੀਤੀ ਜਾਂਦਾ ਹੈ। ਘੱਟ ਕੀਮਤ ਦੇ ਚਲਦੇ ਕਾਰ ਹਰ ਜਨਰੇਸ਼ਨ ’ਚ ਖੂਬ ਵਿਕੀ ਹੈ। ਇਸ ਦੀ ਪ੍ਰਸਿੱਧੀ ਨੂੰ ਵੇਖਦੇ ਹੋਏ ਕੰਪਨੀ ਇਸ ਦਾ ਨੈਕਸਟ ਜਨਰੇਸ਼ਨ ਮਾਡਲ ਭਾਰਤ ’ਚ ਲਾਂਚ ਕਰਨ ਵਾਲੀ ਹੈ। ਕੰਪਨੀ ਸਾਲ ਦੇ ਅੰਤ ਤਕ ਇਸ ਨੂੰ ਭਾਰਤੀ ਬਾਜ਼ਾਰ ’ਚ ਉਤਾਰ ਦੇਵੇਗੀ।
ਇਹ ਵੀ ਪੜ੍ਹੋ– ਸਾਵਧਾਨ! ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਇਕ SMS ਖਾਲ੍ਹੀ ਕਰ ਦੇਵੇਗਾ ਤੁਹਾਡਾ ਬੈਂਕ ਖਾਤਾ
ਨਵਾਂ ਇੰਜਣ ਅਤੇ ਡਿਜ਼ਾਇਨ
ਨਵੀਂ ਅਲਟੋ ਕਈ ਬਦਲਾਅ ਦੇ ਨਾਲ ਬਾਜ਼ਾਰ ’ਚ ਆਏਗੀ। ਕੁਝ ਮੀਡੀਆ ਰਿਪੋਰਟਾਂ ’ਚ ਦੱਸਿਆ ਗਿਆ ਹੈ ਕਿ ਨਵਾਂ ਮਾਡਲ HEARTECT ਪਲੇਟਫਾਰਮ ’ਤੇ ਆਧਾਰਿਤ ਹੋਵੇਗਾ ਜਿਸ ਦਾ ਇਸਤੇਮਾਲ ਵੈਗਨ-ਆਰ ਅਤੇ ਐੱਸ-ਪ੍ਰੈਸੋ ’ਚ ਕੀਤਾ ਜਾਂਦਾ ਹੈ। ਕਾਰ 660cc ਨੈਚੁਰਲੀ ਐਸਪਿਰੇਟਿਡ ਪੈਟਰੋਲ ਇੰਜਣ ਦਿੱਤਾ ਜਾਵੇਗਾ ਜੋ 49 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ।
ਇਹ ਵੀ ਪੜ੍ਹੋ– ਜੀਓ ਦੇ 5 ਸ਼ਾਨਦਾਰ ਪਲਾਨ, ਮੁਫ਼ਤ ਕਾਲਿੰਗ ਨਾਲ ਬਿਨਾਂ ਲਿਮਟ ਦੇ ਮਿਲੇਗਾ ਹਾਈ-ਸਪੀਡ ਡਾਟਾ
ਅਲਟੋ ਤੋਂ ਇਲਾਵਾ ਗਾਹਕਾਂ ਨੂੰ ਨਵੀਂ ਸਿਲੈਰੀਓ ਦਾ ਵੀ ਇੰਤਜ਼ਾਰ ਹੈ। ਗੱਲ ਕਰੀਏ ਇਸ ਕਾਰ ਦੇ ਡਿਜ਼ਾਇਨ ਦੀ ਤਾਂ ਸਿਲੈਰੀਓ ਦਾ ਨਵਾਂ ਮਾਡਲ ਮੌਜੂਦਾ ਮਾਡਲ ਦੇ ਮੁਕਾਬਲੇ ਵੱਡਾ ਹੋਵੇਗਾ ਜਿਸ ਨਾਲ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਸਪੇਸ਼ੀਅਸ ਕੈਬਿਨ ਮਿਲੇਗਾ, ਇਸ ਤੋਂ ਇਲਾਵਾ ਓਵਰਆਲ ਨਿਊ ਡਿਜ਼ਾਇਨ ਕਾਰ ਨੂੰ ਫ੍ਰੈਸ਼ ਲੁੱਕ ਦੇਵੇਗਾ। ਨਵੀਂ ਸਿਲੈਰੀਓ ’ਚ 1.0 ਲੀਟਰ ਥ੍ਰੀ ਸਿਲੰਡਰ ਕੇ10ਬੀ ਨੈਚੁਰਲੀ ਐਸਪਿਰੇਟਿਡ ਪੈਟਰੋਲ ਇੰਜਣ ਦਾ ਇਸਤੇਮਾਲ ਕੀਤਾ ਜਾਵੇਗਾ ਜਿਸ ਦਾ ਇਸਤੇਮਾਲ ਮੌਜੂਦਾ ਜਨਰੇਸ਼ਨ ਮਾਡਲ ’ਚ ਵੀ ਕੀਤਾ ਜਾਂਦਾ ਹੈ।