ਜਲਦ 6-ਸੀਟਰ ਲੇਆਊਟ ਨਾਲ ਆਏਗੀ ਮਹਿੰਦਰਾ XUV700, ਨਾਲ ਹੀ ਮਿਲੇਗਾ ਇਹ ਖਾਸ ਫੀਚਰ

Thursday, Dec 23, 2021 - 02:18 PM (IST)

ਜਲਦ 6-ਸੀਟਰ ਲੇਆਊਟ ਨਾਲ ਆਏਗੀ ਮਹਿੰਦਰਾ XUV700, ਨਾਲ ਹੀ ਮਿਲੇਗਾ ਇਹ ਖਾਸ ਫੀਚਰ

ਆਟੋ ਡੈਸਕ– ਮਹਿੰਦਰਾ ਨੇ ਇਸੇ ਸਾਲ XUV700 ਨੂੰ ਲਾਂਚ ਕੀਤਾ ਸੀ। ਇਸ ਕਾਰ ਨੂੰ 5 ਅਤੇ 7-ਸੀਟਰ ਲੇਆਊਟ ’ਚ ਪੇਸ਼ ਕੀਤਾ ਗਿਆ ਸੀ। ਹੁਣ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਬਹੁਤ ਜਲਦ ਇਸਨੂੰ 6-ਸੀਟਰ ਲੇਆਊਟ ’ਚ ਵੀ ਪੇਸ਼ ਕਰਨ ਜਾ ਰਹੀ ਹੈ। ਇਸ ਨਵੇਂ ਲੇਆਊਟ ਦੇ ਨਾਲ ਕੰਪਨੀ ਦੁਆਰਾ ਇਸ ਵਿਚ ਕੈਪਟਨ ਸੀਟ ਵੀ ਦਿੱਤੇ ਜਾਣ ਦੀ ਉਮੀਦ ਹੈ ਪਰ ਇਸ ਬਾਰੇ ਕੰਪਨੀ ਨੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ। 

PunjabKesari

ਗੱਲ ਕਰੀਏ ਪਾਵਰਟ੍ਰੇਨ ਦੀ ਤਾਂ ਮਹਿੰਦਰਾ XUV700 ’ਚ ਡੀਜ਼ਲ ਅਤੇ ਪੈਟਰੋਲ ਇੰਜਣ ਦਾ ਆਪਸ਼ਨ ਦਿੱਤਾ ਗਿਆ ਹੈ। ਜਿਸ ਵਿਚ 2.2-ਲੀਟਰ ਡੀਜ਼ਲ ਇੰਜਣ ਹੈ ਜੋ 153 ਬੀ.ਐੱਚ.ਪੀ. ਦੀ ਪਾਵਰ ਅਤੇ 360 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ ਦੂਜੇ ਪਾਸੇ 2.0 ਲੀਟਰ ਦਾ ਐੱਮ ਸਟੈਲੀਅਨ ਟਰਬੋਚਾਰਜਡ ਪੈਟਰੋਲ ਇੰਜਣ 188 ਬੀ.ਐੱਚ.ਪੀ. ਦੀ ਪਾਵਰ ਅਤੇ 380 ਐੱਨ.ਐੱਮ. ਦਾ ਟਾਰਕ ਜਨਰੇਟ ਕਰ ਸਕਦਾ ਹੈ। ਕੰਪਨੀ ਨੇ ਇਸ ਕਾਰ ਨੂੰ 4 ਮਾਡਲਾਂ- MX, AX3, AX5 ਅਤੇ AX7 ’ਚ ਪੇਸ਼ ਕੀਤਾ ਹੈ। ਇਹ ਸਾਰੇ ਮਾਡਲ ਕਾਫੀ ਸੇਫਟੀ ਫੀਚਰਜ਼ ਨਾਲ ਲੈਸ ਹਨ ਜਿਸਦੇ ਚਲਦੇ ਮਹਿੰਦਰਾ XUV700 ਨੇ 5 ਸਟਾਰ ਸੇਫਟੀ ਵੀ ਹਾਸਲ ਕੀਤੀ ਹੈ। ਇਸਦੇ ਕਲਰ ਆਪਸ਼ਨ ਨੂੰ ਲੈ ਕੇ ਕੰਪਨੀ ਨੇ ਖੁਲਾਸਾ ਕੀਤਾ ਹੈ ਕਿ ਇਸ ਨੂੰ 5 ਰੰਗਾਂ- ਲਾਲ, ਸਿਲਵਰ, ਕਾਲੇ, ਨੀਲੇ ਅਤੇ ਚਿੱਟੇ ’ਚ ਪੇਸ਼ ਕੀਤਾ ਜਾਵੇਗਾ।

PunjabKesari

ਇਸਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਕਾਫੀ ਸਾਰੇ ਫੀਚਰਜ਼ ਜਿਵੇਂ- 10.25 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ, ਸਾਊਂਡ ਲਈ ਸੋਨੀ ਦਾ ਸਾਊਂਡ ਸਿਸਟਮ, ਐਂਡਰਾਇਡ ਅਤੇ ਐਪਲ ਕਾਰਪਲੇਅ, ਵੌਇਸ ਅਸਿਸਟੈਂਟ, ਐਂਬੀਅੰਟ ਲਾਈਟਿੰਗ, ਡਿਊਲ ਜ਼ੋਨ ਕਲਾਈਮੇਟ ਕੰਟਰੋਲ, ਏਅਰ ਪਿਊਰੀਫਾਇਰ ਨੂੰ ਸ਼ਾਮਲ ਕੀਤਾ ਗਿਆ ਹੈ। ਇਸਤੋਂ ਇਲਾਵਾ ਇਸਦੇ ਲਗਜ਼ਰੀ ਪੈਕ ’ਚ ਸੋਨੀ 3ਡੀ ਸਾਊਂਡ ਸਿਸਟਮ, ਇਲੈਕਟ੍ਰਿਕਲੀ ਸਮਾਰਟ ਡੋਰ ਹੈਂਡਲ, 360 ਡਿਗਰੀ ਸਰਾਊਂਡ ਵਿਊ, ਬਲਾਇੰਡ ਮਾਨੀਟਰਿੰਗ, ਇਲੈਕਟ੍ਰੋਨਿਕ ਪਾਰਕ ਬ੍ਰੇਕ, ਡਰਾਈਵਰ ਦੇ ਗੋਡਿਆਂ ਦੇ ਏਅਰਬੈਗ, ਕੀਲੈੱਸ ਐਂਟਰ, ਡਿਜੀਟਲ ਵੀਡੀਓ ਰਿਕਾਰਡਿੰਗ ਅਤੇ ਵਾਇਰਲੈੱਸ ਚਾਰਜਿੰਗ ਵਰਗੇ ਫੀਚਰਜ਼ ਦਿੱਤੇ ਗਏ ਹਨ। 

ਇਸਤੋਂ ਇਲਾਵਾ ਗਾਹਕਾਂ ਦੀ ਮੰਗ ਨੂੰ ਵੇਖਦੇ ਹੋਏ ਇਸ ਨੂੰ2022 ’ਚ ਅਪਡੇਟ ਕੀਤੇ ਜਾਣ ਦਾ ਅਨੁਮਾਨ ਹੈ, ਜਿਸ ਵਿਚ ਕਈ ਨਵੇਂ ਫੀਚਰਜ਼ ਜਿਵੇਂ- ਆਟੋ ਡਿਮਿੰਗ ਆਈ.ਆਰ.ਵੀ.ਐੱਮ., ਪਾਵਰਡ ਟੇਲਗੇਟ,ਵੈਂਟੀਲੇਟਿਡ ਸੀਟ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।


author

Rakesh

Content Editor

Related News