ਮਹਿੰਦਰਾ ਦੀ ਨਵੀਂ SUV ਦਾ ਡਿਜ਼ਾਈਨ ਲੀਕ: ਪੈਨੋਰਾਮਿਕ ਸਨਰੂਫ ਤੇ 360 ਡਿਗਰੀ ਕੈਮਰੇ ਨਾਲ ਹੋਵੇਗੀ ਲੈਸ

Monday, Feb 02, 2026 - 05:01 AM (IST)

ਮਹਿੰਦਰਾ ਦੀ ਨਵੀਂ SUV ਦਾ ਡਿਜ਼ਾਈਨ ਲੀਕ: ਪੈਨੋਰਾਮਿਕ ਸਨਰੂਫ ਤੇ 360 ਡਿਗਰੀ ਕੈਮਰੇ ਨਾਲ ਹੋਵੇਗੀ ਲੈਸ

ਮੁੰਬਈ : ਦਿੱਗਜ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਆਪਣੀ ਇੱਕ ਨਵੀਂ SUV 'ਵਿਜ਼ਨ ਐਸ' (Vision S) 'ਤੇ ਕੰਮ ਕਰ ਰਹੀ ਹੈ, ਜਿਸ ਦਾ ਡਿਜ਼ਾਈਨ ਲਾਂਚ ਤੋਂ ਪਹਿਲਾਂ ਹੀ ਲੀਕ ਹੋ ਗਿਆ ਹੈ। ਇਹ ਨਵੀਂ SUV ਟੈਸਟਿੰਗ ਦੌਰਾਨ ਸੜਕਾਂ 'ਤੇ ਦੇਖੀ ਗਈ ਹੈ, ਜਿਸ ਤੋਂ ਇਸ ਦੇ ਕਈ ਦਮਦਾਰ ਫੀਚਰਸ ਦਾ ਖੁਲਾਸਾ ਹੋਇਆ ਹੈ।

ਨਵੇਂ NU iQ ਪਲੇਟਫਾਰਮ 'ਤੇ ਹੋਵੇਗੀ ਆਧਾਰਿਤ 
ਨਵੀਂ ਮਹਿੰਦਰਾ ਵਿਜ਼ਨ ਐਸ ਬ੍ਰਾਂਡ ਦੇ ਬਿਲਕੁਲ ਨਵੇਂ NU iQ ਪਲੇਟਫਾਰਮ 'ਤੇ ਬਣੀ ਹੋਵੇਗੀ। ਇਹ ਆਰਕੀਟੈਕਚਰ 4 ਮੀਟਰ ਤੋਂ ਲੈ ਕੇ 4.5 ਮੀਟਰ ਤੱਕ ਦੀਆਂ SUVs ਨੂੰ ਸਪੋਰਟ ਕਰਦਾ ਹੈ। ਬਿਹਤਰ ਰਾਈਡ ਕੁਆਲਿਟੀ ਲਈ ਇਸ ਵਿੱਚ ਫਾਈਵ-ਲਿੰਕ ਰੀਅਰ ਸਸਪੈਂਸ਼ਨ ਦਿੱਤਾ ਗਿਆ ਹੈ।

ਦਮਦਾਰ ਡਿਜ਼ਾਈਨ ਅਤੇ ਲੁੱਕ 
ਇਸ SUV ਦਾ ਲੁੱਕ ਕਾਫੀ ਹੱਦ ਤੱਕ ਬਾਕਸੀ (Boxy) ਅਤੇ ਮਜ਼ਬੂਤ ਹੈ। ਟੈਸਟਿੰਗ ਦੌਰਾਨ ਦੇਖੇ ਗਏ ਮਾਡਲ ਵਿੱਚ ਗੋਲ ਹੈੱਡਲਾਈਟਾਂ, ਵਰਟੀਕਲ ਸਟੈਕ ਵਾਲੀ ਗਰਿੱਲ ਅਤੇ ਹੈਲੋਜਨ ਟਰਨ ਇੰਡੀਕੇਟਰਸ ਦੇਖੇ ਗਏ ਹਨ। ਇਹ ਕੰਪਨੀ ਦੇ ਸਬ-4 ਮੀਟਰ ਸੈਗਮੈਂਟ ਵਿੱਚ ਇੱਕ ਵੱਡਾ ਧਮਾਕਾ ਹੋ ਸਕਦੀ ਹੈ।

ਹਾਈ-ਟੈਕ ਫੀਚਰਸ ਨਾਲ ਲੈਸ ਹੋਵੇਗਾ ਇੰਟੀਰੀਅਰ ਲੀਕ ਹੋਈਆਂ ਤਸਵੀਰਾਂ ਮੁਤਾਬਕ ਇਸ ਵਿੱਚ ਕਈ ਆਧੁਨਿਕ ਸੁਵਿਧਾਵਾਂ ਮਿਲਣਗੀਆਂ:
• ਪੈਨੋਰਾਮਿਕ ਗਲਾਸ ਸਨਰੂਫ ਅਤੇ 360 ਡਿਗਰੀ ਕੈਮਰਾ।
• ਡਿਜੀਟਲ ਡਰਾਈਵਰ ਡਿਸਪਲੇਅ ਅਤੇ ਕਵਰਡ ਇੰਫੋਟੇਨਮੈਂਟ ਸਿਸਟਮ।
• ਆਟੋਮੈਟਿਕ ਗਿਅਰਬਾਕਸ ਅਤੇ ਨਵਾਂ ਸਟੈਂਡਰਡ ਸਟੀਅਰਿੰਗ ਵ੍ਹੀਲ।
• ਰੀਅਰ ਸੀਟਾਂ 60:40 ਸਪਲਿਟ ਰੇਸ਼ੋ ਦੇ ਨਾਲ ਆਉਣਗੀਆਂ।

ਪੈਟਰੋਲ ਅਤੇ ਡੀਜ਼ਲ ਇੰਜਣ ਦੇ ਵਿਕਲਪ 
ਵਿਜ਼ਨ ਐਸ ਵਿੱਚ ਪੈਟਰੋਲ ਅਤੇ ਡੀਜ਼ਲ ਦੋਵੇਂ ਇੰਜਣ ਵਿਕਲਪ ਮਿਲਣ ਦੀ ਸੰਭਾਵਨਾ ਹੈ। ਪੈਟਰੋਲ ਵੇਰੀਐਂਟ ਵਿੱਚ XUV 3XO ਵਾਲਾ 1.2 ਲੀਟਰ ਟਰਬੋਚਾਰਜਡ ਇੰਜਣ ਹੋ ਸਕਦਾ ਹੈ, ਜਦਕਿ ਡੀਜ਼ਲ ਵੇਰੀਐਂਟ ਵਿੱਚ ਥਾਰ ਵਾਲਾ 1.5 ਲੀਟਰ ਇੰਜਣ ਮਿਲ ਸਕਦਾ ਹੈ। ਇਹ ਇੰਜਣ BS6 ਫੇਜ਼ II ਦੇ ਨਿਯਮਾਂ ਅਨੁਸਾਰ ਹੋਵੇਗਾ।

ਕਦੋਂ ਹੋਵੇਗੀ ਲਾਂਚ? 
ਮਹਿੰਦਰਾ ਦੀ ਇਹ ਲਾਈਫਸਟਾਈਲ ਆਫ-ਰੋਡਰ SUV ਲਗਭਗ 2027 ਵਿੱਚ ਭਾਰਤੀ ਸੜਕਾਂ 'ਤੇ ਉਤਰਨ ਦੀ ਉਮੀਦ ਹੈ। ਇਸ ਨੂੰ ਮਹਿੰਦਰਾ ਸਕੋਰਪੀਓ ਪਰਿਵਾਰ ਦੇ ਅਧੀਨ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕੰਪਨੀ ਵਿਜ਼ਨ ਐਕਸ, ਵਿਜ਼ਨ ਟੀ ਅਤੇ ਵਿਜ਼ਨ ਐਸਐਕਸਟੀ ਵਰਗੇ ਮਾਡਲਾਂ 'ਤੇ ਵੀ ਕੰਮ ਕਰ ਰਹੀ ਹੈ।


author

Inder Prajapati

Content Editor

Related News