TAFE ਨੂੰ ਲੱਗੀਆਂ ਮੌਜਾਂ,  ਟਰੈਕਟਰਾਂ ਦੀ ਵਿਕਰੀ 'ਚ 23 ਫੀਸਦੀ ਦਾ ਰਿਕਾਰਡ ਵਾਧਾ

Saturday, Apr 04, 2026 - 12:52 PM (IST)

TAFE ਨੂੰ ਲੱਗੀਆਂ ਮੌਜਾਂ,  ਟਰੈਕਟਰਾਂ ਦੀ ਵਿਕਰੀ 'ਚ 23 ਫੀਸਦੀ ਦਾ ਰਿਕਾਰਡ ਵਾਧਾ

ਬਿਜ਼ਨੈੱਸ ਡੈਸਕ : ਟ੍ਰੈਕਟਰ ਅਤੇ ਫਾਰਮ ਇਕੁਇਪਮੈਂਟ ਲਿਮਟਿਡ (TAFE) ਨੇ ਸ਼ੁੱਕਰਵਾਰ ਨੂੰ ਆਪਣੇ ਸਾਲਾਨਾ ਨਤੀਜੇ ਐਲਾਨਦਿਆਂ ਦੱਸਿਆ ਕਿ ਵਿੱਤੀ ਸਾਲ 2025-26 ਦੌਰਾਨ ਕੰਪਨੀ ਨੇ 2,14,951 ਯੂਨਿਟਾਂ ਦੀ ਵਿਕਰੀ ਕਰਕੇ 23 ਫੀਸਦੀ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਵਿੱਤੀ ਸਾਲ ਵਿੱਚ ਇਹ ਅੰਕੜਾ 1,74,785 ਯੂਨਿਟ ਸੀ।

ਇਹ ਵੀ ਪੜ੍ਹੋ :  ਮਹਿੰਗਾਈ ਦਾ ਵੱਡਾ ਝਟਕਾ: 51 ਰੁਪਏ ਮਹਿੰਗਾ ਹੋ ਗਿਆ LPG ਗੈਸ ਸਿਲੰਡਰ, ਜਾਣੋ ਨਵੇਂ ਰੇਟ

ਕੰਪਨੀ ਨੇ ਮਾਰਚ 2026 ਦੇ ਮਹੀਨੇ ਵਿੱਚ 37.4 ਫੀਸਦੀ ਦੇ ਵਾਧੇ ਨਾਲ ਵਿੱਤੀ ਸਾਲ ਦਾ ਅੰਤ ਬਹੁਤ ਮਜ਼ਬੂਤੀ ਨਾਲ ਕੀਤਾ। TAFE ਦੇ ਅਨੁਸਾਰ, ਕੰਪਨੀ ਦੇ ਦੋਵੇਂ ਪ੍ਰਮੁੱਖ ਬ੍ਰਾਂਡਾਂ - ਮੈਸੀ ਫਰਗੂਸਨ (Massey Ferguson) ਅਤੇ ਆਈਸ਼ਰ (Eicher) ਟਰੈਕਟਰਾਂ ਨੇ ਘਰੇਲੂ ਬਾਜ਼ਾਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਦਾ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ

ਇਹ ਵੀ ਪੜ੍ਹੋ :    ਪੈਟਰੋਲ ਪੰਪ 'ਤੇ ਮਿਲੇਗਾ LPG ਗੈਸ ਸਿਲੰਡਰ ਤੇ ਕੇਰੋਸਿਨ, ਜਾਣੋ ਕੀਮਤਾਂ

ਕਿਸਾਨਾਂ ਲਈ ਸਕਾਰਾਤਮਕ ਰਿਹਾ ਸਾਲ

ਕੰਪਨੀ ਦੀ ਵਾਈਸ ਚੇਅਰਮੈਨ ਲਕਸ਼ਮੀ ਵੇਣੂ ਨੇ ਇਸ ਸ਼ਾਨਦਾਰ ਪ੍ਰਦਰਸ਼ਨ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਸਾਲ ਟਰੈਕਟਰ ਮਾਰਕੀਟ ਅਤੇ ਦੇਸ਼ ਭਰ ਦੇ ਕਿਸਾਨਾਂ ਲਈ ਬਹੁਤ ਉਤਸ਼ਾਹਜਨਕ ਰਿਹਾ ਹੈ। ਉਨ੍ਹਾਂ ਮੁਤਾਬਕ, ਅਨੁਕੂਲ ਮਾਨਸੂਨ ਤੋਂ ਇਲਾਵਾ ਸਰਕਾਰ ਵੱਲੋਂ ਜੀ.ਐੱਸ.ਟੀ (GST) ਵਿੱਚ ਕੀਤੀ ਗਈ ਕਟੌਤੀ ਨੇ ਖੇਤੀਬਾੜੀ ਖੇਤਰ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਦਾ ਸਿੱਧਾ ਫਾਇਦਾ ਵਿਕਰੀ ਵਿੱਚ ਦੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ :    ਮਹੀਨੇ ਦੇ ਪਹਿਲੇ ਦਿਨ ਲੱਗ ਗਏ ਝਟਕੇ , ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ

ਪੇਂਡੂ ਖੇਤਰਾਂ 'ਚ ਵਧਿਆ ਮਸ਼ੀਨੀਕਰਨ

ਲਕਸ਼ਮੀ ਵੇਣੂ ਨੇ ਅੱਗੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਮਸ਼ੀਨੀਕਰਨ (mechanization) ਦੇ ਰੁਝਾਨ ਵਿੱਚ ਵੱਡਾ ਬਦਲਾਅ ਆਇਆ ਹੈ। ਇਸ ਸਾਲ ਛੋਟੇ ਕਿਸਾਨਾਂ ਦੀ ਮਸ਼ੀਨਰੀ ਤੱਕ ਪਹੁੰਚ ਵਧੀ ਹੈ ਅਤੇ ਕਈ ਅਜਿਹੇ ਕਿਸਾਨ ਪਹਿਲੀ ਵਾਰ ਇਸ ਤਕਨੀਕੀ ਪ੍ਰਣਾਲੀ ਨਾਲ ਜੁੜੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਦੇਸ਼ ਭਰ ਵਿੱਚ ਖੇਤੀਬਾੜੀ ਉਤਪਾਦਕਤਾ ਵਿੱਚ ਸੁਧਾਰ ਹੋਵੇਗਾ ਅਤੇ ਕਿਸਾਨਾਂ ਦੀ ਆਮਦਨ ਵਿੱਚ ਮਜ਼ਬੂਤੀ ਆਵੇਗੀ।

ਇਹ ਵੀ ਪੜ੍ਹੋ :   Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ

ਉਨ੍ਹਾਂ ਅੰਤ ਵਿੱਚ ਕਿਹਾ ਕਿ TAFE ਨੇ ਹਮੇਸ਼ਾ ਆਪਣੇ ਗਾਹਕਾਂ ਦੀਆਂ ਬਦਲਦੀਆਂ ਤਰਜੀਹਾਂ ਅਤੇ ਜ਼ਰੂਰਤਾਂ 'ਤੇ ਧਿਆਨ ਕੇਂਦਰਿਤ ਕੀਤਾ ਹੈ, ਜਿਸ ਕਾਰਨ ਕੰਪਨੀ ਬਾਜ਼ਾਰ ਵਿੱਚ ਅਜਿਹਾ ਬਿਹਤਰੀਨ ਪ੍ਰਦਰਸ਼ਨ ਕਰਨ ਵਿੱਚ ਸਫਲ ਹੋਈ ਹੈ।

ਇਹ ਵੀ ਪੜ੍ਹੋ :  ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ
ਇਹ ਵੀ ਪੜ੍ਹੋ :  ਹੁਣ ਬਿਨਾਂ OTP ਤੋਂ ਹੋਵੇਗੀ ਬੈਂਕ ਵੈਰੀਫਿਕੇਸ਼ਨ, ਬੈਂਕ ਲੈ ਕੇ ਆ ਰਹੇ ਹਨ ਨਵੀਂ ਤਕਨਾਲੋਜੀ
ਇਹ ਵੀ ਪੜ੍ਹੋ
ਵਿੱਤੀ ਨਵੇਂ ਸਾਲ ਦੇ ਪਹਿਲੇ ਦਿਨ ਝਟਕਾ! ਮਹਿੰਗੇ ਹੋ ਗਏ ਸੋਨਾ-ਚਾਂਦੀ, ਜਾਣੋ 24-22-18K ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News