ਮਹਿੰਦਰਾ ਨੇ ਗਲੋਬਲ PIK UP ਟਰੱਕ ਕੀਤਾ ਲਾਂਚ, ਮਿਲਣਗੇ ਜ਼ਬਰਦਸਤ ਫੀਚਰਜ਼
Tuesday, Aug 15, 2023 - 07:27 PM (IST)
ਆਟੋ ਡੈਸਕ- ਦੇਸ਼ ਦੀ ਪ੍ਰਸਿੱਧ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਨੇ ਕਾਫੀ ਲੰਬੇ ਸਮੇਂ ਬਾਅਦ ਸਕਾਰਪੀਓ ਐੱਨ 'ਤੇ ਬੇਸਡ PIK UP ਟਰੱਕ ਤੋਂ ਪਰਦਾ ਚੁੱਕ ਦਿੱਤਾ ਹੈ। ਕੰਪਨੀ ਨੇ ਭਾਰਤ ਦੇ 77ਵੇਂ ਸੁਤੰਤਰਤਾ ਦਿਸਵ ਮੌਕੇ ਦੱਖਣੀ ਅਫਰੀਕਾ ਦੇ ਕੈਪ ਟਾਊਨ 'ਚ ਆਪਣੇ ਫਿਊਚਰਸਕੇਪ ਈਵੈਂਟ 'ਚ ਗਲੋਬਲ PIK UP ਨੂੰ ਪੇਸ਼ ਕੀਤਾ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਹ ਭਵਿੱਖ 'ਚ ਯੂ.ਕੇ. ਅਤੇ ਯੂਰਪ 'ਚ ਬੋਰਨ ਈ.ਵੀ. ਰੇਂਜ ਲਾਂਚ ਕਰਕੇ ਆਪਣੇ ਗਲੋਬਲ ਵਪਾਰ ਦਾ ਵਿਸਤਾਰ ਕਰੇਗੀ।
ਡਿਜ਼ਾਈਨ
ਮਹਿੰਦਰਾ ਗਲੋਬਲ PIK UP ਨੂੰ ਮਜਬੂਤ ਸਟਾਈਲ ਦਿੱਤਾ ਗਿਆ ਹੈ, ਜਿਵੇਂ ਕਿ ਇਕ PIK UP ਟਰੱਕ ਹੋਣਾ ਚਾਹੀਦਾ ਹੈ। ਇਸਦੇ ਫਰੰਟ 'ਚ ਇਕ ਨਵੀਂ ਗਰਿਲ, ਐੱਲ.ਈ.ਡੀ. ਹੈੱਡਲੈਂਪ, ਵਰਟਿਕਲ-ਸਟੈਕਡ ਐੱਲ.ਈ.ਡੀ. ਫੌਗ ਲੈਂਪ, ਇਕ ਵੱਡੀ ਸਟੀਲ ਸਕਿਡ ਪਲੇਟ ਅਤੇ ਬਿਹਤਰ ਵਾਟਰ-ਵੈਂਡਿੰਗ ਲਈ ਇਕ ਸਨੋਰਕਲ ਮਿਲਦਾ ਹੈ।
ਇਸਤੋਂ ਇਲਾਵਾ PIK UP ਟਰੱਕ 'ਚ ਇਕ ਰੂਫ ਰੈਕ ਅਤੇ ਬਿਹਤਰ ਵਿਜ਼ੀਬਿਲਿਟੀ ਲਈ ਇਕ ਐੱਲ.ਈ.ਡੀ. ਲਾਈਟ ਬਾਰ ਮਿਲਦਾ ਹੈ। ਸਾਈਡ ਪ੍ਰੋਫਾਈਲ 'ਚ 5-ਡਿਊਲ-ਸਪੋਕ ਵੱਡੇ ਅਲੌਏ ਵ੍ਹੀਲ ਲੱਗੇ ਹਨ। ਮਹਿੰਦਰਾ ਗਲੋਬਲ ਪਿੱਕ-ਅੱਪ ਦਾ ਗ੍ਰਾਊਂਡ-ਕਲੀਅਰੈਂਸ ਸਪਸ਼ਟ ਰੂਪ ਨਾਲ ਆਫ-ਰੋਡਿੰਗ ਦੇ ਹਿਸਾਬ ਨਾਲ ਰੱਖਿਆ ਗਿਆ ਹੈ।
ਪਿਛਲੇ ਪਾਸੇ PIK UP ਟਰੱਕ 'ਚ ਰਿਕਟੈਂਗੁਲਰ ਐਲੀਮੈਂਟ, ਵਰਟਿਕਲ ਐੱਲ.ਈ.ਡੀ. ਟੇਲ ਲੈਂਪ, ਇਕ ਹੇਠਲਾਂ ਬੰਪਰ ਅਤੇ ਇਕ ਸਿੱਧਾ ਟੇਲਗੇਟ ਮਿਲਦਾ ਹੈ। ਇਸਤੋਂ ਇਲਾਵਾ ਇਸ ਵਿਚ ਸੁਰੱਖਿਆ ਲਈ ਦੋ ਵਾਧੂ ਪਹੀਏ ਮਿਲਦੇ ਹਨ।
ਮਹਿੰਦਰਾ ਗਲੋਬਲ PIK UP ਦੇ ਫੀਚਰਜ਼
ਕੰਪਨੀ ਦਾ ਕਹਿਣਾ ਹੈ ਕਿ ਮਹਿੰਦਰਾ ਗਲੋਬਲ PIK UP ਨੂੰ ਸੁਰੱਖਿਆ ਲਈ ਇੰਜੀਨੀਅਰ ਕੀਤਾ ਗਿਆ ਹੈ ਅਤੇ ਇਸਨੇ ਜੀ-ਐੱਨ.ਸੀ.ਏ.ਪੀ. ਅਤੇ ਲੈਟਿਨ ਐੱਨ.ਸੀ.ਏ.ਪੀ. 'ਚ 5 ਸਟਾਰ ਰੇਟਿੰਗ ਹਾਸਿਲ ਕੀਤੀ ਹੈ। ਅਗਲੀ ਪੀੜ੍ਹੀ ਦੇ ਲੈਡਰ ਫਰੇਮ ਚੈਸਿਸ 'ਤੇ ਆਧਾਰਿਤ, ਮਹਿੰਦਰਾ ਗਲੋਬਲ PIK UP 'ਚ ਜਿਪ, ਜੈਪ, ਜ਼ੂਮ ਅਤੇ ਕਸਟਮ ਡਰਾਈਵ ਮੋਡ ਦੀ ਸਹੂਲ ਹੋਵੇਗੀ। ਹੋਰ ਪ੍ਰਮੁੱਖ ਫੀਚਰਜ਼ 'ਚ ਪ੍ਰੀਮੀਅਮ ਆਡੀਓ ਸਿਸਟਮ, 5ਜੀ ਕੁਨੈਕਟੀਵਿਟੀ, ਇਕ ਸਿੰਗਲ-ਪੈਨ ਸਨਰੂਫ ਅਤੇ ਸੈਮੀ-ਆਟੋਮੈਟਿਕ ਪਾਰਕਿੰਗ ਸ਼ਾਮਲ ਹਨ।
ਇੰਜਣ ਅਤੇ ਪਾਵਰ
ਮਹਿੰਦਰਾ ਗਲੋਬਲ PIK UP 2.2 ਲੀਟਰ ਐਮਹਾਕ ਟਰਬੋ ਡੀਜ਼ਲ ਇੰਜਣ ਦੁਆਰਾ ਸੰਚਾਲਿਤ ਹੋਵੇਗਾ, ਜੋ 172 ਐੱਚ.ਪੀ. ਦੀ ਪਾਵਰ ਅਤੇ 400 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਮੈਨੁਅਲ ਅਤੇ 6-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਐੱਸ.ਯੂ.ਵੀ. 'ਚ ਲੋਅ-ਰੇਂਜ ਗਿਅਰਬਾਕਸ ਅਤੇ ਟੇਰੇਨ ਰਿਸਪਾਂਸ ਮੋਡ ਦੇ ਨਾਲ 4x4 ਸਿਸਟਮ ਮਿਲੇਗਾ।