ਦੇਸ਼ ਦੀ ਪਹਿਲੀ ਸੋਸ਼ਲ ਮੀਡੀਆ ਐਪ ਲਾਂਚ, ਫੇਸਬੁੱਕ ਤੇ ਵਟਸਐਪ ਨੂੰ ਮਿਲੇਗੀ ਟੱਕਰ

07/06/2020 10:50:08 AM

ਗੈਜੇਟ ਡੈਸਕ– ਭਾਰਤ ’ਚ 5 ਜੁਲਾਈ ਯਾਨੀ ਐਤਵਾਰ ਨੂੰ ਦੇਸ਼ ਦੀ ਪਹਿਲੀ ਅਧਿਕਾਰਤ ਸੋਸ਼ਲ ਮੀਡੀਆ ਐਪ Elyments ਲਾਂਚ ਕਰ ਦਿੱਤੀ ਗਈ ਹੈ। ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਆਤਮ-ਨਿਰਭਰ ਨਾਰੇ ਦੇ ਚਲਦੇ ਹੁਣ ਡਿਜੀਟਲ ਸੈਗਮੈਂਟ ’ਚ ਭਾਰਤੀ ਭਾਗੀਦਾਰੀ ਵਧਾਉਣ ਲਈ ਕਿਹਾ ਗਿਆ ਹੈ। ਨਰਿੰਦਰ ਮੋਦੀ ਨੇ ਭਾਰਤੀ ਨੌਜਵਾਨਾਂ ਨੂੰ ਫੇਸਬੁੱਕ, ਗੂਗਲ ਅਤੇ ਟਿਕਟਾਕ ਵਰਗੀਆਂ ਐਪਸ ਦੇ ਵਿਰੋਧੀ ਐਪ ਦੇਸ਼ ’ਚ ਹੀ ਬਣਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਖ਼ੁਦ ਵੀ ਦੇਸੀ ਐਪ ਨਾਲ ਹੀ ਜੁੜਨਗੇ। 

PunjabKesari

ਦੇਸ਼ ਦੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਐਤਵਾਰ ਨੂੰ ਭਾਰਤ ਦੀ ਪਹਿਲੀ ਸੋਸ਼ਲ ਮੀਡੀਆ ਐਪ Elyments ਲਾਂਚ ਕੀਤੀ। ਇਸ ਐਪ ਦੇ ਲਾਂਚਿੰਗ ਪ੍ਰੋਗਰਾਮ ਦੌਰਾਨ ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਵੀ ਮੌਜੂਦ ਸਨ। ਤੁਸੀਂ ਹੁਣ ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। Elyments ਐਪ ਦੀ ਟੱਕਰ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਵਰਗੀਆਂ ਕੰਪਨੀਆਂ ਨਾਲ ਹੋਵੇਗੀ। Elyments ਐਪ ਭਾਰਤ ’ਚ 8 ਭਾਸ਼ਾਵਾਂ ’ਚ ਉਪਲੱਬਧ ਹੈ ਅਤੇ ਉਸ ਨੂੰ ਗੂਗਲ ਪਲੇਅ ਸਟੋਰ ’ਤੇ ਇਕ ਲੱਖ ਤੋਂ ਜ਼ਿਆਦਾ ਡਾਊਨਲੋਡ ਮਿਲ ਚੁੱਕੇ ਹਨ। 

 

Elyments App ਦੀਆਂ ਖੂਬੀਆਂ
1. Elyments ਐਪ ਨੂੰ ਖ਼ਾਸ ਤੌਰ ’ਤੇ ਵੱਖ-ਵੱਖ ਵਿਚਾਰਧਾਰਾ ਵਾਲੇ ਲੋਕਾਂ ਲਈ ਲਿਆਇਆ ਗਿਆ ਹੈ ਤਾਂ ਜੋ ਉਹ ਇਕ-ਦੂਜੇ ਨਾਲ ਗੱਲਬਾਤ ਕਰ ਸਕਣ।
2. ਇਸ ਐਪ ਨੂੰ 8 ਤੋਂ ਜ਼ਿਆਦਾ ਭਾਰਤੀ ਭਾਸ਼ਾਵਾਂ ’ਚ ਮੁਹੱਈਆ ਕਰਵਾਇਆ ਗਿਆ ਹੈ। ਇਸ ਦਾ ਮੁੱਖ ਟੀਚਾ ਸੋਸ਼ਲ ਮੀਡੀਆ ਐਪਸ ਦੇ ਫੀਚਰਜ਼ ਨੂੰ ਜੋੜ ਕੇ ਇਕ ਹੀ ਐਪ ’ਚ ਉਪਲੱਬਧ ਕਰਨਾ ਹੈ। 
3. Elyments ਐਪ ਰਾਹੀਂ ਲੋਕ ਆਡੀਓ/ਵੀਡੀਓ ਕਾਲਸ ਅਤੇ ਪਰਸਨਲ ਚੈਟ ਕੁਨੈਕਸ਼ਨ ਰਾਹੀਂ ਇਕ-ਦੂਜੇ ਨਾਲ ਜੁੜ ਸਕਣਗੇ। ਇਸ ਸਵਦੇਸ਼ੀ ਐਪ ਨੂੰ ਐਤਵਾਰ ਤੋਂ ਦੁਨੀਆ ਭਰ ’ਚ ਸਾਰੇ ਐਪ ਸਟੋਰਾਂ ਅਤੇ ਗੂਗਲ ਪਲੇਅ ਸਟੋਰ ’ਤੇ ਅਧਿਕਾਰਤ ਤੌਰ ’ਤੇ ਮੁਹੱਈਆ ਕਰਵਾ ਦਿੱਤਾ ਗਿਆ ਹੈ। 
4. ਯੂਜ਼ਰਸ ਦੀ ਪ੍ਰਾਈਵੇਸੀ ਨੂੰ ਬਣਾਈ ਰੱਖਣ ਲਈ ਇਸ ਐਪ ਨੂੰ ਲਿਆਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ Elyments ਐਪ ਰਾਹੀਂ ਯੂਜ਼ਰਸ ਦਾ ਡਾਟਾ ਭਾਰਤ ’ਚ ਹੀ ਸੁਰੱਖਿਅਤ ਰੱਖਿਆ ਜਾਵੇਗਾ ਅਤੇ ਇਹ ਕਿਸੇ ਥਰਡ ਪਾਰਟੀ ਐਪ ਡਿਵੈਲਪਰ ਨਾਲ ਸਾਂਝਾ ਨਹੀਂ ਹੋਵੇਗਾ। 


Rakesh

Content Editor

Related News