ਭਾਰਤੀ ਕੰਪਨੀ ਨੇ ਤਿਆਰ ਕੀਤਾ ਸਸਤਾ ਆਈਰਿਸ ਸਕੈਨਰ
Tuesday, Aug 16, 2016 - 08:04 PM (IST)

ਜਲੰਧਰ : ਭਾਰਤੀ ਮੂਲ ਦੀ ਬਾਇਓਮੇਟੀਕਸ ਆਈਡਿੰਟੀਫਿਕੇਸ਼ਨ ਸਾਲਿਊਸ਼ਨ ਨਾਂ ਦੀ ਕੰਪਨੀ ਪਹਿਲੀ ਅਜਿਹੀ ਕੰਪਨੀ ਬਣ ਗਈ ਹੈ ਜੋ ਸਸਤਾ ਆਈਰਿਸ ਸਕੈਨਰ ਸਿਸਟਮ ਪ੍ਰੋਵਾਈਡ ਕਰਵਾਏਗੀ। ਸੂਰਤ ਦੀ ਇਹ ਕੰਪਨੀ ਪਿਹਲੀ ਅਜਿਹੀ ਕੰਪਨੀ ਹੈ ਜਿਸ ਨੂੰ ਸਰਕਾਰ ਦੇ 10000 ਕਰੋੜ ਦੇ ਸਟਾਰਟਅਪ ''ਚੋਂ ਸੁਵਿਧਾ ਮਿਲ ਰਹੀ ਹੈ। ਇਸ ਕੰਪਨੀ ਨੂੰ ਆਈ. ਟੀ. ਡਿਪਾਰਟਮੈਂਟ ਤੋਂ ਕੁਆਲਿਟੀ ਸਰਟੀਫਿਕੇਸ਼ਨ ਵੀ ਪ੍ਰਾਪਤ ਹੋਇਆ ਹੈ। ਬਾਇਓਮੇਟੀਕਸ ਦਾ ਮਕਸਦ ਫਿੰਗਰ ਪ੍ਰਿੰਟ ਸੈਂਸਰ ਜਿੰਨਾ ਸਸਤਾ ਆਇਰਿਸ ਸਕੈਨਰ ਪ੍ਰੋਵਾਈਡ ਕਰਵਾਉਣਾ ਹੈ।
ਇਸ ਦੇ ਬੇਸਿਕ ਮਾਡਲ ਈ-ਪ੍ਰਕਾਸ਼ ਈ. ਪੀ. ਆਈ. 1000 ਦੀ ਕੀਮਤ ਐਮੇਜ਼ਾਨ ''ਤੇ ਸਿਰਫ 7,500 ਰੁਪਏ ਹੈ। ਕੰਪਨੀ ਦੇ ਸੀ. ਈ. ਓ. ਤਮਾਲ ਰੌਏ ਨੇ ਚਹਿਰੇ ਪਛਾਣਨ ਵਾਲ ਇਕ ''ਪਹਿਚਾਨ'' ਨਾਂ ਦਾ ਸਾਫਟਵੇਅਰ ਤਿਆਰ ਕੀਤਾ ਸੀ, ਜੋ ਕਿ ਭਾਪਤੀ ਪੁਲਸ ਤੇ ਸੀ. ਬੀ. ਆਈ. ਵੱਲੋਂ ਵਰਤਿਆ ਜਾਂਦਾ ਹੈ। ਇਸ ਸਾਫਟਵੇਅਰ ਬਣਾਉਣ ਤੋਂ ਬਾਅਦ ਹੀ ਤਮਾਲ ਦਾ ਇਰਾਦਾ ਇਕ ਸਸਤਾ ਆਇਰਿਸ ਸਕੈਨਰ ਬਣਾਉਣ ਵੱਲ ਹੋਇਆ।