M-tech ਨੇ ਲਾਂਚ ਕੀਤਾ ਨਵਾਂ ਮੋਬਾਈਲ ਐਕਸੇਸਰੀਜ਼ ਬਰਾਂਡ Nexez

Tuesday, Jul 31, 2018 - 04:37 PM (IST)

M-tech ਨੇ ਲਾਂਚ ਕੀਤਾ ਨਵਾਂ ਮੋਬਾਈਲ ਐਕਸੇਸਰੀਜ਼ ਬਰਾਂਡ Nexez

ਜਲੰਧਰ- ਅਗਲੇ ਦੋ ਸਾਲਾਂ 'ਚ 100 ਕਰੋੜ ਰੁਪਏ ਦਾ ਮਾਮਲਾ ਹਾਸਿਲ ਕਰਨ 'ਤੇ ਨਜ਼ਰ ਰੱਖਦੇ ਹੋਏ ਘਰੇਲੂ ਹੈਂਡਸੈੱਟ ਨਿਰਮਾਤਾ ਐੱਮ-ਟੈੱਕ ਮੋਬਾਈਲ ਨੇ ਸੋਮਵਾਰ ਨੂੰ ਨਵੇਂ ਮੋਬਾਈਲ ਐਕਸੇਸਰੀਜ ਬਰਾਂਡ 'ਨੈਕਸੇਜ' ਨੂੰ ਲਾਂਚ ਕਰਨ ਦਾ ਐਲਾਨ ਕੀਤੀ ਹੈ। ਇਸ ਐਕਸੇਸਰੀਜ਼ ਬਰਾਂਡ 'ਚ ਸ਼ੁਰੂਆਤ 'ਚ ਪੰਜ ਕੈਟਾਗਰੀ 'ਚ ਪ੍ਰੋਡਕਟ ਜਾਰੀ ਕੀਤੇ ਜਾਣਗੇ, ਜਿਨ੍ਹਾਂ 'ਚ ਹੈੱਡਫੋਨ, ਈਅਰਫੋਨ, ਬਲੂਟੁੱਥ ਸਪੀਕਰ, ਪਾਵਰ ਬੈਂਕ ਤੇ ਯੂ. ਐੱਸ. ਬੀ ਕੇਬਲ ਤੇ ਚਾਰਜਰ ਸ਼ਾਮਿਲ ਹਨ।

ਐੱਮ-ਟੈੱਕ ਇੰਫਾਰਮੇਟਿਕਸ ਦੇ ਸਹਿ-ਸੰਸਥਾਪਕ ਗੌਤਮ ਕੁਮਾਰ ਜੈਨ ਨੇ ਕਿਹਾ, “ਕਿਫਾਇਤੀ ਮੋਬਾਇਲ ਫੋਨ ਬਾਜ਼ਾਰ 'ਚ ਆਪਣੇ ਬਰਾਂਡ ਨੂੰ ਸਥਾਪਤ ਕਰਨ ਤੋਂ ਬਾਅਦ , ਅਸੀਂ ਮਹਿਸੂਸ ਕੀਤਾ ਕਿ ਤੇਜੀ ਨਾਲ ਉਭਰਦੇ ਮੋਬਾਈਲ ਐਕਸੇਸਰੀਜ਼ ਬਾਜ਼ਾਰ 'ਚ ਉਤਰਨ ਦਾ ਇਹ ਆਦਰਸ਼ ਸਮਾਂ ਹੈ। ਜੈਨ ਨੇ ਕਿਹਾ, ਆਪਣੇ ਸ਼ਾਨਦਾਰ,  ਜਾਪਾਨੀ ਡਿਜ਼ਾਈਨ, ਉਤਪਾਦ ਦੀ ਗੁਣਵੱਤਾ ਤੇ ਕਿਫਾਇਤੀ ਮੁੱਲ ਨਿਰਧਾਰਣ ਦੇ ਕਾਰਨ 'ਨੈਕਸੇਜ' ਬਰਾਂਡ ਗਾਹਕਾਂ ਨੂੰ ਪਸੰਦ ਆਵੇਗਾ।

PunjabKesari

ਐੱਮ-ਟੇਕ ਮੋਬਾਈਲ ਨੇ ਵਿਕਰੀ ਵਧਾਉਣ ਲਈ ਇਸ ਤੋਂ ਇਲਾਵਾ ਆਪਣੇ ਵਰਤਮਾਨ ਨੈੱਟਵਰਕ ਦਾ ਵੀ ਫਾਈਦਾ ਚੁੱਕਣ ਦੀ ਯੋਜਨਾ ਬਣਾਈ ਹੈ, ਜਿਸ 'ਚ 600 ਤੋਂ ਜ਼ਿਆਦਾ ਡਿਲੀਵਰੀ ਸੈਂਟਰ, 20,000 ਤੋਂ ਜ਼ਿਆਦਾ ਛੋਟੇ ਵਪਾਰੀ ਤੇ 700 ਤੋਂ ਜ਼ਿਆਦਾ ਸਰਵਿਸ ਸੈਂਟਰ ਸ਼ਾਮਿਲ ਹਨ। ਇਸ ਮਹੀਨੇ ਦੀ ਸ਼ੁਰੂਆਤ 'ਚ ਕੰਪਨੀ ਨੇ ਦੋ ਫੀਚਰ ਫੋਨ ਲਾਂਚ ਕੀਤੇ ਸਨ, ਜਿਸ 'ਚ 'ਰਾਗਾ' ਤੇ 'ਵੀ10' ਸ਼ਾਮਿਲ ਹਨ।


Related News