4000 mAh ਬੈਟਰੀ ਬੈਕਅਪ ਦੇ ਨਾਲ ਲਾਂਚ ਹੋਇਆ LYF Wind 4S
Saturday, Oct 08, 2016 - 02:27 PM (IST)
.jpg)
ਜਲੰਧਰ: ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਰਿਲਾਇੰਸ ਰਿਟੇਲ ਦੇ ਲਾਇਫ ਬਰਾਂਡ ਦੇ ਤਹਿਤ ਲਾਇਫ ਵਿੰਡ 4S ਸਮਾਰਟਫੋਨ ਲਾਂਚ ਕੀਤਾ ਹੈ ਜਿਸ ਦੀ ਕੀਮਤ 7,699 ਰੁਪਏ ਹੈ। ਦੇਸ਼ ਭਰ ਦੇ ਰਿਟੇਲ ਸਟੋਰ ''ਚ ਉਪਲਬਧ ਇਹ ਸਮਾਰਟਫੋਨ ਤੁਹਾਨੂੰ ਬਲੈਕ, ਬ੍ਰਾਊਨ ਅਤੇ ਬਲੂ ਕਲਰ ''ਚ ਉਪਲੱਬਧ ਹੋਵੇਗਾ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ''ਚ 5 ਇੰਚ ਦੀ ਐੱਚ. ਡੀ ਆਈ. ਪੀ. ਐੱਸ ਡਿਸਪਲੇ ਹੈ। ਇਸ ''ਚ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 210 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਹੈਂਡਸੈੱਟ ''ਚ 2GB ਰੈਮ ਅਤੇ 16GB ਇਨਬਿਲਟ ਸਟੋਰੇਜ ਦਿੱਤੀ ਗਈ ਹੈ। ਇਹ ਡਿਊਲ ਸਿਮ ਫੋਨ ਐਂਡ੍ਰਾਇਡ 5.1 ਲਾਲੀਪਾਪ ''ਤੇ ਚੱਲੇਗਾ।
ਹੁਣ ਗੱਲ ਕੈਮਰਾ ਸੈੱਟਅਪ ਦੀ ਤਾਂ ਇਸ ਦਾ ਰਿਅਰ ਕੈਮਰਾ 8 MP, ਫ੍ਰੰਟ ਕੈਮਰੇ ਦਾ ਸੈਂਸਰ 5 MP ਦਾ ਹੈ। ਦੋਨੋਂ ਹੀ ਕੈਮਰੇ ਨਾਲ ਤੁਸੀਂ ਐੱਚ. ਡੀ ਵੀਡੀਓ ਰਿਕਾਰਡ ਕਰ ਸਕੋਗੇ। ਹੈਂਡਸੈੱਟ ''ਚ ਕਈ ਗੇਸਚਰ ਮੋਸ਼ਨ ਵੀ ਦਿੱਤੇ ਗਏ ਹਨ। ਇਹ 4G ਸਮਾਰਟਫੋਨ ਵੌਇਸ ਓਵਰ ਐੱਲ. ਟੀ. ਈ ਫੀਚਰ ਨਾਲ ਲੈਸ ਹੈ। ਲਾਇਫ ਵਿੰਡ 4S ਦੀ ਸਭ ਤੋਂ ਅਹਿਮ ਖਾਸਿਅਤ 4000 MAh ਦੀ ਬੈਟਰੀ ਹੈ। ਅਤੇ ਇਸ ''ਚ ਡੀ. ਟੀ. ਐੱਸ ਪਾਵਰਡ ਸਪੀਕਰ ਦਿੱਤੇ ਗਏ ਹਨ।