ਹੁਣ Jio.Com ਤੋਂ ਖਰੀਦੇ ਜਾ ਸਕਦੇ ਹਨ Lyf ਸਮਾਰਟਫੋਨਜ਼ ਤੇ JioFi 4G ਹਾਟਸਪਾਟ

Thursday, Dec 22, 2016 - 01:26 PM (IST)

ਜਲੰਧਰ- ਰਿਲਾਇੰਸ ਜਿਓ ਦੇ ਸਤੰਬਰ ''ਚ ਅਧਿਕਾਰਤ ਤੌਰ ''ਤੇ ਲਾਂਚ ਹੋਣ ਤੋਂ ਬਾਅਦ ਇਸ ਨੂੰ ਗਾਹਕਾਂ ਦੀ ਸ਼ਾਨਦਾਰ ਪ੍ਰਤੀਕਿਰਿਆ ਮਿਲੀ ਹੈ। ਕੰਪਨੀ ਨੇ ਹਾਲ ਹੀ ''ਚ ਆਪਣੇ ਫ੍ਰੀ ਡਾਟਾ ਅਤੇ ਸੈਲੂਲਰ ਸੇਵਾਵਾਂ ਨੂੰ ''ਹੈਪੀ ਨਿਊ ਈਅਰ'' ਆਫਰ ਦੇ ਤਹਿਤ ਮਾਰਚ ਤੱਕ ਵਧਾ ਦਿੱਤਾ ਹੈ। ਹੁਣ ਕੰਪਨੀ ਨੇ ਇਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਆਪਣੀ ਵੈੱਬਸਾਈਟ ''ਤੇ ਲਾਈਫ ਬ੍ਰਾਂਡ ਦੇ ਤਿੰਨ ਸਮਾਰਟਫੋਨ ਅਤੇ ਜਿਓ ਫਾਈ 2 ਹਾਟਸਪਾਟ ਵੇਚਣ ਦਾ ਫੈਸਲਾ ਕੀਤਾ ਹੈ। 

ਫਿਲਹਾਲ ਕੰਪਨੀ ਨੇ ਲਾਈਫ ਵਾਟਰ 11, ਲਾਈਫ ਵਾਟਰ 8 ਅਤੇ ਲਾਈਫ ਅਰਥ 1 ਨੂੰ jio.com ''ਤੇ ਲਿਸਟ ਕੀਤਾ ਹੈ, ਜਿਨ੍ਹਾਂ ਦੀ ਕੀਮਤ 7,999 ਰੁਪਏ, 8,999 ਰੁਪਏ ਅਤੇ 19,399 ਰੁਪਏ ਹੈ। ਜ਼ਿਕਰਯੋਗ ਹੈ ਕਿ ਲਾਂਚਿੰਗ ਸਮੇਂ ਇਨ੍ਹਾਂ ਹੈਂਡਸੈੱਟਸ ਦੀ ਕੀਮਤ ਜ਼ਿਆਦਾ ਸੀ ਅਤੇ MyLyf.com ''ਤੇ ਅਜੇ ਵੀ ਇਹ ਜ਼ਿਆਦਾ ਕੀਮਤ ਨਾਲ ਲਿਸਟਿਡ ਹਨ। ਕੰਪਨੀ ਜਿਓਫਾਈ 4ਜੀ ਹਾਟਸਪਾਟ ਨੂੰ 1,999 ਰੁਪਏ ''ਚ ਵੇਚ ਰਹੀ ਹੈ। 
ਇਨ੍ਹਾਂ ਡਿਵਾਈਸਿਸ ਦੀ ਸ਼ਾਪਿੰਗ ਕਰਨ ਲਈ ਯੂਜ਼ਰਸ ਨੂੰ ਵੈੱਬਸਾਈਟ ''ਤੇ 4evices ਟੈਬ ''ਤੇ ਜਾ ਕੇ ਆਪਣਾ ਆਰਡਰ ਦੇਣਾ ਹੋਵੇਗਾ। ਕੰਪਨੀ ਦਾ ਦਾਅਵਾ ਹੈ ਕਿ 5 ਦਿਨਾਂ ਦੇ ਅੰਦਰ ਪ੍ਰੋਡਕਟਸ ਨੂੰ ਡਿਲੀਵਰ ਕਰ ਦਿੱਤਾ ਜਾਵੇਗਾ। ਨਾਲ ਹੀ ਪ੍ਰੋਡਕਟ ਦੇ ਡੈਮੇਜ ਜਾਂ ਡਿਫੈੱਕਟਿਵ ਹੋਣ ਦਾ ਹਾਲਤ ''ਚ 7 ਦਿਨ ਦਿਨਾਂ ਦੇ ਅੰਦਰ ਇਨ੍ਹਾਂ ਨੂੰ ਰਿਪਲੇਸ ਵੀ ਕਰਵਾਇਆ ਜਾ ਸਕਦਾ ਹੈ। 
15000 ਰੁਪਏ ਤੱਕ ਦੇ ਜਿਓਮਨੀ ਡਿਸਕਾਊਂਟ ਕੂਪਨ ਪਾਉਣ ਲਈ ਗਾਹਕਾਂ ਨੂੰ ਜਿਓ ਮਨੀ ਐਪ ਡਾਊਨਲੋਡ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਕੂਪਨ ''ਚ ਦੱਸੇ ਗਏ ਆਫਰ ਦਾ ਫਾਇਦਾ ਲਿਆ ਜਾਵੇਗਾ। ਕਿਸੇ ਫਿਜ਼ੀਕਲ ਸਟੋਰ ''ਚ ਜਾਣ ''ਤੇ ਜਿਓਮਨੀ ਐਪ ਖੋਲ੍ਹੋ ਅਤੇ ਕੂਪ ਕੋਡ ਦੇ ਨਾਲ ਕੂਪਨ ਨੂੰ ਰਿਡੀਮ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਗਾਹਕ, ਕੰਪਨੀ ਦੀ ਵੈੱਬਸਾਈਟ ਜਾਂ ਐਪ ''ਤੇ ਕਾਰਟ ਨਾਲ ਚੈੱਕਆਊਟ ਕਰਦੇ ਸਮੇਂ ਕੂਪਨ ਕੋਡ ਪੇਸਟ ਕਰਕੇ ਵੀ ਕੂਪਨ ਰਿਡੀਮ ਕਰਕ ਸਕਦੇ ਹੋ।

Related News