ਪਾਣੀ ਵਾਲੀ ਟੈਂਕੀ ''ਤੇ ਜਾ ਚੜ੍ਹਿਆ ਮੁੰਡਾ, ਪਿੰਡ ''ਚ ਪਈਆਂ ਭਾਜੜਾਂ
Friday, Aug 22, 2025 - 05:41 PM (IST)

ਅਮਰਗੜ੍ਹ (ਸ਼ੇਰਗਿੱਲ)- ਪਿੰਡਾਂ ’ਚ ਪੰਚਾਇਤੀ ਥਾਵਾਂ ਨੂੰ ਲੈ ਕੇ ਅਕਸਰ ਹੀ ਝਗੜੇ ਹੁੰਦੇ ਰਹਿੰਦੇ ਹਨ ਅਤੇ ਕੋਈ ਵੀ ਪੰਚਾਇਤ ਦੀ ਥਾਂ ਨੂੰ ਛੱਡਣ ਲਈ ਤਿਆਰ ਨਹੀਂ ਹੁੰਦਾ ਤੇ ਜਿਸ ਦਾ ਥਾਂ ’ਤੇ ਕਬਜ਼ਾ ਹੁੰਦਾ ਹੈ, ਉਹ ਹੀ ਮਾਲਕ ਬਣ ਕੇ ਬੈਠ ਜਾਂਦਾ ਹੈ। ਜਿਸ ਦੀ ਤਾਜਾ ਮਿਸਾਲ ਪਿੰਡ ਬੁਰਜ ਵਿਖੇ ਦੇਖਣ ਨੂੰ ਮਿਲੀ ਇਕ ਦੋ ਵਿਸਵੇ ਦਾ ਝਗੜਾ ਪੰਚਾਇਤ ਨਾਲ ਹੋ ਗਿਆ ਜਿਸ ਸਬੰਧੀ ਕਬਜ਼ੇ ਵਾਲਾ ਰਣਜੀਤ ਸਿੰਘ ਇਨਸਾਫ ਲੈਣ ਲਈ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ ਜੋ ਕੇ ਤਕਰੀਬਨ ਸੱਤ ਘੰਟੇ ਬਾਅਦ ਪ੍ਰਸ਼ਾਸਨ ਦੇ ਸਮਝਾਉਣ ’ਤੇ ਹੇਠਾਂ ਉਤਰਿਆ।
ਇਹ ਖ਼ਬਰ ਵੀ ਪੜ੍ਹੋ - ਅਚਾਨਕ ਖੜਕਣ ਲੱਗੇ ਪੰਜਾਬੀਆਂ ਦੇ ਫ਼ੋਨ! Emergency ਹਾਲਾਤ 'ਚ...
ਇਸ ਸਬੰਧੀ ਜਦੋਂ ਟੈਂਕੀ ਉੱਪਰ ਚੜ੍ਹੇ ਰਣਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਇਹ ਦੋ ਵਿਸਵੇ ਥਾਂ ਇਕ ਲੱਖ 60 ਹਜ਼ਾਰ ਰੁਪਏ ਦੇ ਕੇ ਖਰੀਦੀ ਸੀ ਜਿਸ ’ਤੇ ਮੇਰਾ 35 ਤੋਂ 40 ਹਜ਼ਾਰ ਇਸ ਦੀ ਚਾਰ ਦੀਵਾਰੀ ਕਰਨ ’ਤੇ ਲੱਗ ਗਿਆ ਪਰ ਪੰਚਾਇਤ ਵਾਲਿਆਂ ਨੇ ਮੇਰੇ ਗੇਟ ਦੇ ਅੱਗੇ ਕੰਧ ਕੱਢ ਦਿੱਤੀ, ਗੇਟ ਵੀ ਬੰਦ ਕਰ ਦਿੱਤਾ ਅਤੇ ਸਮਝੌਤਾ ਹੋਣ ਦੇ ਬਾਵਜੂਦ ਮੇਰੀ ਕਿਸੇ ਵੀ ਪੰਚਾਇਤ ਵਾਲੇ ਨੇ ਨਹੀਂ ਮੰਨੀ ਜਿਸ ਕਰ ਕੇ ਮੈਨੂੰ ਇਨਸਾਫ ਲੈਣ ਲਈ ਟੈਂਕੀ ਦੇ ਉੱਪਰ ਚੜ੍ਹਨਾ ਪਿਆ। ਜਦੋਂ ਉਸਨੂੰ ਪੁਛਿਆ ਗਿਆ ਕਿ ਇਹ ਥਾਂ ਤਾਂ ਪੰਚਾਇਤ ਦੀ ਹੈ ਤਾਂ ਉਸ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਇਹ ਪੰਚਾਇਤ ਦੀ ਹੈ ਪਰ ਮੈਂ ਖਰੀਦੀ ਹੈ ਅਤੇ ਬਹੁਤ ਲੋਕ ਪੰਚਾਇਤ ਦੀ ਥਾਂ ’ਤੇ ਕੋਠੀਆਂ ਬਣਾਈ ਬੈਠੇ ਹਨ, ਉਨ੍ਹਾਂ ਤੋਂ ਛੁਡਵਾਉਣ ਤਾਂ ਮੈਂ ਵੀ ਛੱਡ ਦੇਵਾਂਗਾ।
ਇਹ ਖ਼ਬਰ ਵੀ ਪੜ੍ਹੋ - ਗੁਰੂਘਰ 'ਚ ਔਰਤ ਦੀ ਸ਼ਰਮਨਾਕ ਕਰਤੂਤ! ਗੁਰੂ ਸਾਹਿਬ ਦੀ ਹਜ਼ੂਰੀ 'ਚ ਹੋਈ ਨਿਰ-ਵਸਤਰ, ਵਜ੍ਹਾ ਜਾਣ ਉੱਡਣਗੇ ਹੋਸ਼
ਇਸੇ ਸਬੰਧੀ ਜਦੋਂ ਪਿੰਡ ਦੇ ਸਰਪੰਚ ਮੇਵਾ ਸਿੰਘ ਬੁਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ’ਚ ਕਾਫੀ ਥਾਵਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਅਸੀਂ ਤਾਂ ਸਿਰਫ ਸੜਕ ਦੇ ਆਲੇ-ਦੁਆਲੇ ਇੰਟਰਲੋਕ ਲਗਾਉਣੀ ਸੀ ਤਾਂ ਜੋ ਰਸਤਾ ਖੁੱਲ੍ਹਾ ਹੋ ਜਾਵੇ ਤਾਂ ਕਰ ਕੇ ਅਸੀਂ ਕੰਧ ਕੱਢੀ ਸੀ ਤੇ ਰਣਜੀਤ ਸਿੰਘ ਨੂੰ ਜਗ੍ਹਾ ਪਿੱਛੇ ਨੂੰ ਵਧਾਉਣ ਲਈ ਕਿਹਾ ਸੀ, ਪਰ ਉਹ ਨਹੀਂ ਮੰਨਿਆ। ਉਨ੍ਹਾਂ ਕਿਹਾ ਕਿ ਐੱਸ. ਸੀ. ਭਾਈਚਾਰੇ ਨੂੰ ਪੰਚਾਇਤ ਵੱਲੋਂ ਇਕ ਕਾਲੋਨੀ ਕੱਟੀ ਗਈ ਸੀ ਤੇ ਇਸ ਰਣਜੀਤ ਸਿੰਘ ਕੋਲ ਵੀ ਕਾਲੋਨੀ ’ਚ ਥਾਂ ਹੈ ਅਤੇ ਇਸ ਨੇ ਵਾਧੂ ਹੋਰ ਜਗ੍ਹਾ ’ਤੇ ਚਾਰਦਿਵਾਰੀ ਕੀਤੀ ਹੋਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8