ਇਸ ਨਵੀਂ ਤਕਨੀਕ ਨਾਲ ਇਲੈਕਟ੍ਰਿਕ ਕਾਰ ਹੋ ਜਾਵੇਗੀ ਹੋਰ ਵੀ ਹਲਕੀ
Tuesday, Jul 26, 2016 - 01:24 PM (IST)
ਜਲੰਧਰ : ਲਿਥੀਅਮ-ਏਅਰ ਬੈਟਰੀਆਂ ਹਲਕੀਆਂ ਤਾਂ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਇਲੈਕਟ੍ਰਿਕ ਕਾਰਾਂ ''ਚ ਊਜਰਾ ਦੇ ਸਰੋਤ ਦੀ ਤਰ੍ਹਾਂ ਦੇਖਿਆ ਜਾ ਸਕਦਾ ਹੈ ਪਰ ਲਿਥੀਅਮ ਏਅਰ ਬੈਟਰੀ ਦੀਆਂ ਕੁਝ ਕਮੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਆਪਣੇ-ਆਪ ਬੈਟਰੀ ਦਾ ਲੋਅ ਹੋ ਜਾਣਾ ਤੋ ਓਵਰ ਹੀਟਿੰਗ। ਇਨ੍ਹਾਂ ਕਾਰਨਾਂ ਕਰਕੇ ਇਸ ਨੂੰ ਇਲੈਕਟ੍ਰਿਕ ਕਾਰਾਂ ਲਈ ਆਈਡਲ ਆਪਸ਼ਨ ਨਹੀਂ ਮੰਨਿਆ ਜਾ ਸਕਦਾ। ਐੱਮ. ਆਈ. ਟੀ. (ਮੈਸਾਚਿਊਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ) ਦੇ ਵਿਗਿਆਨੀਅÎਾਂ ਦਾ ਕੁਝ ਹੋਰ ਹੀ ਮੰਨਣਾ ਹੈ। ਦਰਅਸਲ ਐੱਮ. ਆਈ. ਟੀ. ਦੇ ਇੰਜੀਨੀਅਰਾਂ ਨੇ ਇਕ ਨਵੀਂ ਲਥੀਅਮ ਆਕਸੀਜ਼ਨ ਬੈਟਰੀ ਤਿਆਰ ਕੀਤੀ ਹੈ ਜੋ ਬਿਨਾਂ ਗਰਮ ਹੋਏ ਤੇ ਬਿਨਾਂ ਸਾਥ ਛੱਡੇ ਲਿਥੀਅਮ ਏਅਰ ਪ੍ਰੋਵਾਈਡ ਕਰਵਾ ਸਕਦੀ ਹੈ।
ਇਸ ਨਵੇਂ ਡਿਜ਼ਾਈਨ ''ਚ ਕੈਮੀਕਲ ਰਿਐਕਸ਼ਨ ਦੌਰਾਨ ਨੈਨੋਸਕੇਲ ਪਾਰਟੀਕਲ ਆਕਸੀਜ਼ਨ ਤੇ ਲੀਥੀਅਮ ਨੂੰ ਨਾਲ ਹੀ ਰੱਖਦੇ ਹਨ, ਜਿਸ ਨਾਲ ਐਨਰਜੀ ਦੀ ਵੇਸਟੇਜ ਬਹੁਤ ਘੱਟ ਜਾਂਦੀ ਹੈ। ਇਸ ਬੈਟਰੀ ਦਾ ਪ੍ਰੋਟੋਟਾਈਪ ਐੱਮ. ਆਈ. ਟੀ. ਦੀ ਲੈਬ ''ਚ ਤਿਆਕ ਕੀਤਾ ਗਿਆ ਹੈ। ਬਹੁਤ ਜਲਦ ਇਸ ਦਾ ਪ੍ਰੈਕਟੀਕਲ ਵਰਜ਼ਨ ਵੀ ਟੈਸਟ ਕੀਤਾ ਜਾਵੇਗਾ ਤੇ ਭਵਿੱਖ ''ਚ ਇਲੈਕਟ੍ਰਿਕ ਕਾਰਾਂ ਦੁੱਗਣੀ ਤਾਕਤ ਦੇ ਨਾਲ ਵਜ਼ਨ ''ਚ ਹਲਕੀਆਂ ਹੋ ਜਾਣਗੀਆਂ।
