ਇਸ ਸਮਾਰਟਫੋਨ ਦੇ ਉਤਪਾਦਨ ਤੋਂ ਪਹਿਲਾਂ LG ਨੇ ਕੀਤੇ 60,000 ਟੈਸਟ

10/23/2016 1:35:09 PM

ਜਲੰਧਰ- ਐੱਲ.ਜੀ. ਨੇ ਪਿਆਂਗਟੇਕ ''ਚ ਡਿਜੀਟਲ ਪਾਰਕ ''ਚ ਪ੍ਰੈੱਸ ਟੂਰ ਆਯੋਜਿਤ ਕੀਤਾ ਜਿਥੇ ਸਮਾਰਟਫੋਨਜ਼ ਦਾ ਉਤਪਾਦਨ ਅਤੇ ਰਿਸਰਚ ਐਂਡ ਡਿਵੈੱਲਪਮੈਂਟ ਕੇਂਦਰ ਹੈ। ਇਥੇ ਫੋਨਜ਼ ਨੂੰ ਟੈਸਟ ਕਰਨ ਤੋਂ ਬਾਅਦ ਫਿਰ ਉਤਪਾਦਨ ਲਈ ਭੇਜਿਆ ਜਾਂਦਾ ਹੈ। 
ਐੱਲ.ਜੀ. ਵੀ20 ਸਮਾਰਟਫੋਨ ਦੀ ਗੱਲ ਕਰੀਏ ਤਾਂ ਇਸ ਨੂੰ ਕੁਲ 60,000 ਵਾਰ ਟੈਸਟ ਕੀਤਾ ਗਿਆ ਹੈ। ਇਸ ਵਿਚ ਫੋਨ ਡ੍ਰੈਗ ਟੈਸਟ (1 ਮੀਟਰ ਦੀ ਉੱਚਾਈ ਤੋਂ) ਸ਼ਾਮਲ ਸੀ। ਫੋਨ ਦੇ ਪੂਰੀ ਤਰ੍ਹਾਂ ਅਸੈਂਬਲ ਹੋਣ ਤੋਂ ਬਾਅਦ ਯੂਜ਼ਰ ਇੰਟਰਫੇਸ ਨੂੰ ਟੈਸਟ ਕੀਤਾ ਗਿਆ ਜਿਸ ਲਈ ਵੀ20 ਨੂੰ ਐੱਲ.ਜੀ. ਦੇ ਕਰਮਚਾਰੀਆਂ ਨੂੰ ਟੱਚ ਸੈਂਸਟੀਵਿਟੀ ਟੈਸਟ ਕਰਨ ਲਈ ਕਿਹਾ ਗਿਆ। ਇਹ ਸਹੂਲਤ ਹਰ ਰੋਜ਼ 5,000 ਵੀ20 ਸਮਾਰਟਫੋਨਜ਼ ਨੂੰ ਬਣਾ ਸਕਦੀ ਹੈ ਪਰ ਫਿਲਹਾਲ 4,000 ਯੂਨਿਟਸ ਦਾ ਹੀ ਨਿਰਮਾਣ ਹੋ ਰਿਹਾ ਹੈ। ਕੁਲ 40 ਮਿਲੀਅਨ ਪ੍ਰਤੀ ਸਾਲ ਡਿਵਾਈਸ ਹੀ ਬਣਾਏ ਜਾਂਦੇ ਹਨ।

Related News