ਫੋਨ ਦੇ ਕਵਰ ''ਚ ਵੀ ਹੁਣ ਟੱਚ ਸਕ੍ਰੀਨ ਫੀਚਰਸ

02/11/2016 12:51:47 PM

ਜਲੰਧਰ- ਹੁਣ ਤੱਕ ਤੁਸੀਂ ਕਈ ਤਰ੍ਹਾਂ ਦੇ ਮੋਬਾਇਲ ਕਵਰ ਦੇਖੇ ਹੋਣਗੇ ਜਿਨ੍ਹਾਂ ਨੂੰ ਖੋਲ ਕੇ ਜਾਂ ਉਤਾਰ ਕੇ ਮੋਬਾਇਲ ਦੀ ਸਕ੍ਰੀਨ ''ਤੇ ਟੱਚ ਕਰ ਸਕਦੇ ਹੋ। ਪਰ LG ਇਕ ਅਜਿਹੇ ਕਵਰ ਕੇਸ ਬਾਰੇ ਜਾਣਕਾਰੀ ਦੇ ਰਿਹਾ ਹੈ ਜਿਸ ਨੂੰ ਬਿਨ੍ਹਾਂ ਖੋਲੇ ਜਾਂ ਉਤਾਰੇ ਤੁਸੀਂ ਫੋਨ ਸਕ੍ਰੀਨ ਨੂੰ ਕਾਲ ਸੁਣਨ ਲਈ ਟੱਚ ਕਰ ਸਕਦੇ ਹੋ। ਇਹ ਕਵਿਕ ਕਵਰ ਕੇਸ ਖਾਸ ਤੌਰ ''ਤੇ LG ਦੇ ਨੈਕਸਟ ਜਨਰੇਸ਼ਨ ਫਲੈਗਸ਼ਿਪ ਸਮਾਰਟਫੋਨ ਲਈ ਤਿਆਰ ਕੀਤਾ ਗਿਆ ਹੈ। ਇਸ ਕਵਿਕ ਕਵਰ ''ਚ ਕੁਝ ਫੀਚਰ ਦਿੱਤੇ ਗਏ ਹਨ। ਇਸ K10 ਦੇ ਕਵਿਕ ਕਵਰ ਵਿਊ ''ਚ ਟੱਚ ਫੰਨਕਸ਼ਨ ਦਿੱਤਾ ਗਿਆ ਹੈ।

ਇਸ ਟੱਚ ਫੰਸਕਸ਼ਨ ਨਾਲ ਯੂਜ਼ਰਜ਼ ਬਿਨ੍ਹਾਂ ਕਵਰ ਨੂੰ ਖੋਲੇ ਫੋਨ ਕਾਲ ਨੂੰ ਸੁਣ ਸਕਦੇ ਹਨ ਅਤੇ ਨਾਲ ਹੀ ਅਲਾਰਮ ਸੈਟਿੰਗ ਨੂੰ ਵੀ ਕੰਟਰੋਲ ਕਰ ਸਕਦੇ ਹਨ। ਕੰਪਨੀ ਨੇ ਇਸ ਨੂੰ ਸੈਕਿੰਡ ਸਕ੍ਰੀਨ ਦਾ ਨਾਂ ਦਿੱਤਾ ਜੋ ਡਿਸਪਲੇ ਨੂੰ ਹਮੇਸ਼ਾ ਆਨ ਰੱਖੇਗੀ। G5 ''ਚ ਕਵਰ ਬੰਦ ਹੋਣ ਦੇ ਬਾਵਜੂਦ ਇਸ ''ਚ ਡੇਟ, ਟਾਈਮ ਅਤੇ ਨੋਟੀਫਿਕੇਸ਼ਨਸ ਚੈੱਕ ਕੀਤੇ ਜਾ ਸਕਦੇ ਹਨ। LG G5 ਅਤੇ ਇਸ ਦੇ ਨਵੇਂ ਕਵਿਕ ਕਵਰ ਨਾਲ ਇਹ ਫੋਨ ਯੂਜ਼ਰਜ਼ ਨੂੰ ਹੋਰ ਵੀ ਆਕਰਸ਼ਿਤ ਕਰੇਗਾ।  


Related News