ਹੁਣ ਸ਼੍ਰੀਲੰਕਾ ''ਚ ਵੀ UPI ਰਾਹੀਂ ਕਰ ਸਕੋਗੇ ਭੁਗਤਾਨ, PhonePe-LankaPay ਨੇ ਕੀਤੀ ਸਾਂਝੇਦਾਰੀ
Thursday, May 16, 2024 - 12:11 PM (IST)
ਨਵੀਂ ਦਿੱਲੀ - ਭਾਰਤ ਡਿਜੀਟਲ ਦੁਨੀਆ ਵਿੱਚ ਲਗਾਤਾਰ ਸੁਧਾਰ ਕਰ ਰਿਹਾ ਹੈ। ਪੈਸੇ ਦਾ ਲੈਣ-ਦੇਣ ਹੋਵੇ ਜਾਂ ਭੁਗਤਾਨ, ਸਭ ਕੁਝ ਆਸਾਨ ਹੋ ਗਿਆ ਹੈ। ਇਸ ਵਿੱਚ ਸਭ ਤੋਂ ਵੱਡਾ ਯੋਗਦਾਨ PhonePe ਅਤੇ GooglePay ਵਰਗੀਆਂ ਕੰਪਨੀਆਂ ਦੇ ਨਾਲ-ਨਾਲ Paytm ਨੇ ਵੀ ਇਸ ਸੇਵਾ ਨੂੰ ਲੋਕਾਂ ਵਿੱਚ ਪ੍ਰਸਿੱਧ ਬਣਾਉਣ ਵਿੱਚ ਬਹੁਤ ਕੰਮ ਕੀਤਾ ਹੈ। ਇਸ 'ਚੋਂ ਹੁਣ PhonePe ਨੇ ਆਪਣੇ ਗਾਹਕਾਂ ਲਈ ਨਵੀਂ ਸੇਵਾ ਸ਼ੁਰੂ ਕੀਤੀ ਹੈ, ਜਿਸ ਦੀ ਮਦਦ ਨਾਲ ਸ਼੍ਰੀਲੰਕਾ ਜਾਣ ਵਾਲੇ ਭਾਰਤੀ ਵੀ PhonePe ਐਪ ਦੀ ਮਦਦ ਨਾਲ ਆਸਾਨੀ ਨਾਲ UPI ਪੇਮੈਂਟ ਕਰ ਸਕਣਗੇ।
ਇਹ ਵੀ ਪੜ੍ਹੋ : ਨਕਦੀ ਸੰਕਟ ਦਾ ਸਾਹਮਣਾ ਕਰ ਰਹੀ ਪਾਕਿ ਸਰਕਾਰ , ਘਾਟੇ ਤੋਂ ਉਭਰਨ ਲਈ PM ਨੇ ਕੀਤਾ ਵੱਡਾ ਫ਼ੈਸਲਾ
PhonePe ਨੇ ਬੁੱਧਵਾਰ ਨੂੰ LankaPay ਨਾਲ ਸਾਂਝੇਦਾਰੀ ਦਾ ਐਲਾਨ ਕੀਤਾ। ਇਹ ਕੰਪਨੀ ਦੇ ਉਪਭੋਗਤਾਵਾਂ ਨੂੰ ਸ਼੍ਰੀਲੰਕਾ ਵਿੱਚ ਯੂਪੀਆਈ (ਯੂਨੀਫਾਈਡ ਪੇਮੈਂਟ ਇੰਟਰਫੇਸ) ਭੁਗਤਾਨ ਕਰਨ ਦੀ ਸਹੂਲਤ ਪ੍ਰਦਾਨ ਕਰੇਗਾ। ਇਸ ਨਾਲ ਸ਼੍ਰੀਲੰਕਾ ਜਾਣ ਵਾਲੇ ਸੈਲਾਨੀਆਂ ਨੂੰ ਕਾਫੀ ਫਾਇਦਾ ਹੋਵੇਗਾ। ਉਹ LankaPay ਦੇ QR ਕੋਡ ਨੂੰ ਸਕੈਨ ਕਰਕੇ PhonePe ਰਾਹੀਂ ਆਸਾਨੀ ਨਾਲ UPI ਭੁਗਤਾਨ ਕਰਨ ਦੇ ਯੋਗ ਹੋਣਗੇ।
ਇਹ ਵੀ ਪੜ੍ਹੋ : ਗਰਮੀਆਂ 'ਚ ਘੁੰਮਣ ਲਈ ਯੂਰਪ ਜਾਣਾ ਹੋਇਆ ਮੁਸ਼ਕਲ, ਇਸ ਕਾਰਨ ਵਧੀ ਪਰੇਸ਼ਾਨੀ
ਭੁਗਤਾਨ ਨੈੱਟਵਰਕ ਆਸਾਨ ਹੋ ਜਾਵੇਗਾ
ਇਸ ਸੇਵਾ ਦੇ ਸ਼ੁਰੂ ਹੋਣ ਤੋਂ ਬਾਅਦ, PhonePe ਗਾਹਕ LankaPay QR ਕੋਡ ਨੂੰ ਸਕੈਨ ਕਰ ਸਕਣਗੇ ਅਤੇ ਸੁਰੱਖਿਅਤ ਤਰੀਕੇ ਨਾਲ ਤੁਰੰਤ ਭੁਗਤਾਨ ਕਰ ਸਕਣਗੇ। ਇਸ ਦਾ ਇਕ ਹੋਰ ਫਾਇਦਾ ਇਹ ਹੋਵੇਗਾ ਕਿ ਇਸ ਦੇ ਲਈ ਉਨ੍ਹਾਂ ਨੂੰ ਕਰੰਸੀ ਐਕਸਚੇਂਜ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਪਰ ਸ਼੍ਰੀਲੰਕਾ 'ਚ ਟ੍ਰਾਂਜੈਕਸ਼ਨ ਕਰਨ 'ਤੇ ਉਨ੍ਹਾਂ ਨੂੰ ਰੁਪਏ ਅਤੇ ਸ਼੍ਰੀਲੰਕਾ ਦੀ ਕਰੰਸੀ ਦੇ ਵਿਚਕਾਰ ਐਕਸਚੇਂਜ ਰੇਟ ਦਾ ਭੁਗਤਾਨ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਕੈਨੇਡਾ ਐਕਸਪ੍ਰੈਸ ਐਂਟਰੀ ਲਈ ਕਿੰਨਾ ਆਵੇਗਾ ਖਰਚਾ, ਸਰਕਾਰ ਨੇ ਕੀਤਾ ਨਵਾਂ ਐਲਾਨ
PhonePe ਦੇ CEO ਰਿਤੇਸ਼ ਪਾਈ ਦਾ ਕਹਿਣਾ ਹੈ ਕਿ PhonePe ਅਤੇ LankaPay ਵਿਚਕਾਰ ਸਹਿਯੋਗ ਭਾਰਤੀ ਯਾਤਰੀਆਂ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਪ੍ਰਦਾਨ ਕਰੇਗਾ। ਉਹ ਹੁਣ ਯਾਤਰਾ ਕਰਨ ਅਤੇ ਲੰਕਾ ਪੇ QR ਦੀ ਵਰਤੋਂ ਕਰਦੇ ਹੋਏ ਸੇਵਾਵਾਂ ਅਤੇ ਸਮਾਨ ਲਈ ਭੁਗਤਾਨ ਕਰਨ ਦੇ ਯੋਗ ਹੋਣਗੇ। ਇਸ ਮੌਕੇ 'ਤੇ ਲੰਕਾਪੇ ਦੇ ਸੀਈਓ ਚੰਨਾ ਡੀਸਿਲਵਾ ਨੇ ਕਿਹਾ ਕਿ ਅਸੀਂ ਇਸ ਦੇ ਲਾਭਾਂ ਨੂੰ ਦੇਖ ਕੇ ਉਤਸ਼ਾਹਿਤ ਹਾਂ। ਇਸ ਨਾਲ ਭਾਰਤੀ ਸੈਲਾਨੀਆਂ ਅਤੇ ਵਪਾਰਕ ਯਾਤਰੀਆਂ ਨੂੰ ਸ਼੍ਰੀਲੰਕਾ ਵਿੱਚ ਉਨ੍ਹਾਂ ਦੇ ਠਹਿਰਨ ਦੌਰਾਨ ਭੁਗਤਾਨ ਦੀ ਸਹੂਲਤ ਮਿਲੇਗੀ।
ਇਸ ਮੌਕੇ ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਤੋਸ਼ ਝਾਅ ਨੇ ਕਿਹਾ ਕਿ ਯੂਪੀਆਈ ਭੁਗਤਾਨ ਦੋਵਾਂ ਦੇਸ਼ਾਂ ਲਈ ਡਿਜੀਟਲ ਭਾਈਵਾਲੀ ਦਾ ਇੱਕ ਸਾਧਨ ਹੈ। ਇਹ ਵੱਡੇ ਟੀਚਿਆਂ ਤੱਕ ਪਹੁੰਚਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਡਿਜੀਟਲ ਭੁਗਤਾਨ ਐਪ PhonePe ਨੇ ਅਗਸਤ 2016 ਵਿੱਚ ਭਾਰਤ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਦੇ 52 ਕਰੋੜ ਤੋਂ ਜ਼ਿਆਦਾ ਯੂਜ਼ਰਸ ਹਨ। ਇਸ ਪਲੇਟਫਾਰਮ 'ਤੇ ਰਜਿਸਟਰਡ 3.8 ਕਰੋੜ ਵਪਾਰੀ ਵੀ ਹਨ ਜੋ ਡਿਜੀਟਲ ਭੁਗਤਾਨ ਸਵੀਕਾਰ ਕਰਦੇ ਹਨ।
ਇਹ ਵੀ ਪੜ੍ਹੋ : : ਕੈਨੇਡੀਅਨ ਅਦਾਲਤ ਦੀ ਭਾਰਤੀ ਇਮੀਗ੍ਰੇਸ਼ਨ ਕੰਪਨੀ 'ਤੇ ਵੱਡੀ ਕਾਰਵਾਈ, ਲਗਾਈਆਂ ਇਹ ਪਾਬੰਦੀਆਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8