LG ਲਿਆ ਰਹੀ ਹੈ ਕੈਮਰੇ ਵਾਲੀ ਸਮਾਰਟਵਾਚ, ਸਾਹਮਣੇ ਆਇਆ ਪੇਟੈਂਟ
Thursday, Jan 03, 2019 - 12:11 PM (IST)

ਗੈਜੇਟ ਡੈਸਕ– ਐੱਲ.ਜੀ. ਦੇ ਕੈਮਰੇ ਵਾਲੀ ਸਮਾਰਟਵਾਚ ਦਾ ਪੇਟੈਂਟ ਸਾਹਮਣੇ ਆਇਆ ਹੈ। ਇਸ ਪੇਟੈਂਟ ਨੂੰ ਐੱਲ.ਜੀ. ਨੇ USTPO (ਯੂਨਾਈਟਿਡ ਸਟੇਟਸ ਟ੍ਰੇਡਮਾਰਕ ਐਂਡ ਪੇਟੈਂਟ ਆਫੀਸ) ’ਚ ਫੀਲਡ ਕੀਤਾ ਹੈ। LetsGoDigital ਨੇ ਆਪਣੀ ਰਿਪੋਰਟ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਪੇਟੈਂਟ ’ਚ ਐੱਲ.ਜੀ. ਦੀ ਆਉਣ ਵਾਲੀ ਸਮਾਰਟਵਾਚ ’ਚ ਕੈਮਰਾ ਦਿਖਾਇਆ ਗਿਆ ਹੈ। ਪੇਟੈਂਟ ’ਚ ਅਜਿਹੇ ਕਈ ਡਿਜ਼ਾਈਨ ਦਿਖਾਏਗਏ ਹਨ ਜਿਨ੍ਹਾਂ ’ਚ ਸਮਾਰਟਵਾਚ ’ਚ ਕੈਮਰਾ ਫਿੱਟ ਕੀਤਾ ਗਿਆ ਹੈ।
ਇਸ ਪੇਟੈਂਟ ’ਚ ਮੋਬਾਇਲ ਟਰਮਿਨਲ ਫੀਚਰ ਵੀ ਦਿਖਾਇਆ ਗਿਆ ਹੈ ਜੋ ਕਿ ਸੈਲੁਲਰ ਕਨੈਕਟੀਵਿਟੀ ਵਲ ਇਸ਼ਾਰਾ ਕਰਦਾ ਹੈ। ਇਹ ਆਪਣੀ ਤਰ੍ਹਾਂ ਦੀ ਪਹਿਲੀ ਅਨੋਖੀ ਸਮਾਰਟਵਾਚ ਹੋਵੇਗੀ ਜਿਸ ਵਿਚ ਕੈਮਰਾ ਲੱਗਾ ਹੋਵੇਗਾ। ਹੁਣ ਤਕ ਆਉਣ ਵਾਲੀ ਕਿਸੇ ਵੀ ਸਮਾਰਟਵਾਚ ’ਚ ਕੈਮਰਾ ਨਹੀਂ ਦਿੱਤਾ ਜਾਂਦਾ। ਹਾਲਾਂਕਿ ਅਜੇ ਇਹ ਕਨਫਰਮ ਨਹੀਂ ਹੈ ਕਿ ਐੱਲ.ਜੀ. ਦੀ ਇਹ ਸਮਾਰਟਵਾਚ ਕਦੋਂ ਤਕ ਪੇਸ਼ ਹੋਵੇਗੀ। ਕੰਪਨੀ ਨੇ ਇਸ ਕੈਮਰੇ ਵਾਲੀ ਸਮਾਰਟਵਾਚ ਲਈ ਸਿਰਫ ਪੇਟੈਂਟ ਫਾਈਲ ਕੀਤਾ ਹੈ।
ਦੱਸ ਦੇਈਏ ਕਿ ਸੈਮਸੰਗ ਨੇ ਜਦੋਂ ਆਪਣੀ ਗਿਅਰ ਵਾਚ ਪੇਸ਼ ਕੀਤੀ ਸੀ ਤਾਂ ਉਸ ਸਮੇਂ ਉਸ ਵਿਚ ਕੈਮਰੇ ਦੀ ਲੋੜ ਨਹੀਂ ਸੀ। ਅਜਿਹੇ ’ਚ ਸੈਮਸੰਗ ਨੇ ਆਪਣੀ ਕਿਸੇ ਵੀ ਸਮਾਰਟਵਾਚ ’ਚ ਕੈਮਰਾ ਨਹੀਂ ਦਿੱਤਾ ਪਰ ਐੱਲ.ਜੀ. ਸਮਾਰਟਵਾਚ ’ਚ ਕੈਮਰੇ ਵਾਲਾ ਨਵਾਂ ਟ੍ਰੈਂਡ ਲਿਆਉਣ ਜਾ ਰਹੀ ਹੈ।