LG ਨੇ ਭਾਰਤ ’ਚ ਲਾਂਚ ਕੀਤੇ 3 ਨਵੇਂ ਸਮਾਰਟਫੋਨ, ਸ਼ੁਰੂਆਤੀ ਕੀਮਤ 9,490 ਰੁਪਏ

11/06/2020 10:09:17 PM

ਗੈਜੇਟ ਡੈਸਕ—ਐੱਲ.ਜੀ. ਨੇ ਭਾਰਤ ’ਚ ਤਿੰਨ ਨਵੇਂ ਸਮਾਰਟਫੋਨਸ ਲਾਂਚ ਕੀਤੇ ਹਨ। ਇਹ ਭਾਰਤ ’ਚ W-ਸੀਰੀਜ਼ ਦੇ ਨਵੇਂ ਸਮਾਰਟਫੋਨਸ ਹਨ ਜਿਨ੍ਹਾਂ ਦੇ ਨਾਂ LG W11, W31 ਅਤੇ W31+ ਹਨ। LG W31 ਅਤੇ W31+ ਇਕੋ ਜਿਹੇ ਹਨ ਅਤੇ ਇਨ੍ਹਾਂ ’ਚ ਸਿਰਫ ਸਟੋਰੇਜ਼ ਦਾ ਫਰਕ ਹੈ। ਭਾਰਤ ’ਚ LG W11 ਦੇ 3GB/32GB ਵੈਰੀਐਂਟ ਦੀ ਕੀਮਤ 9,490 ਰੁਪਏ ਰੱਖੀ ਗਈ ਹੈ। ਉੱਥੇ, ਐੱਲ.ਜੀ. ਡਬਲਯੂ31 ਦੇ 4GB/64GB ਵੈਰੀਐਂਟ ਦੀ ਕੀਮਤ 10,990 ਰੁਪਏ ਅਤੇ 4GB/128GB ਵੈਰੀਐਂਟ ਦੀ ਕੀਮਤ 11,990 ਰੁਪਏ ਰੱਖੀ ਗਈ ਹੈ। ਫਿਲਹਾਲ ਐੱਲ.ਜੀ. ਨੇ ਰਿਲੀਜ਼ ਲਈ ਯਕੀਨਨ ਤਰੀਕ ਦਾ ਐਲਾਨ ਨਹੀਂ ਕੀਤਾ ਹੈ।

LG W11 ਸਪੈਸੀਫਿਕੇਸ਼ਨਸ

PunjabKesari
ਇਸ ਸਮਾਰਟਫੋਨ ’ਚ 2.0GHz ਆਕਟਾ-ਕੋਰ ਪ੍ਰੋਸੈਸਰ ਨਾਲ 6.52 ਇੰਚ ਦੀ ਐੱਚ.ਡੀ.+ਫੁਲਵਿਜ਼ਨ ਡਿਸਪਲੇਅ ਦਿੱਤੀ ਗਈ ਹੈ। ਕੰਪਨੀ ਨੇ ਫੋਨ ’ਚ ਦਿੱਤੇ ਗਏ ਪ੍ਰੋਸੈਸਰ ਦਾ ਨਾਂ ਨਹੀਂ ਦੱਸਿਆ ਹੈ। LG W11 ’ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਵਾਇਡ ਐਂਗਲ ਕੈਮਰਾ ਦਿੱਤਾ ਗਿਆ ਹੈ। ਉੱਥੇ ਇਸ ਸਮਾਰਟਫੋਨ ਦੇ ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 4000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ ਐਂਡ੍ਰਾਇਡ 10 ’ਤੇ ਚੱਲਦਾ ਹੈ। ਇਸ ਫੋਨ ’ਚ ਡੈਡੀਕੇਟੇਡ ਗੂਗਲ ਅਸਿਸਟੈਂਟ ਬਟਨ ਵੀ ਦਿੱਤਾ ਗਿਆ ਹੈ।

LG W31/W31+ ਸਪੈਸੀਫਿਕੇਸ਼ਨਸ

PunjabKesari
ਇਨ੍ਹਾਂ ਦੋਵਾਂ ਹੀ ਡਿਵਾਈਸਸ ’ਚ 6.52 ਇੰਚ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਅਤੇ ਇਹ 2.0GHz ਆਕਟਾ-ਕੋਰ ਪ੍ਰੋਸੈਸਰ ’ਤੇ ਚੱਲਦੇ ਹਨ। W31 ’ਚ 64ਜੀ.ਬੀ. ਦੀ ਸਟੋਰੇਜ਼ ਦਿੱਤੀ ਗਈ ਹੈ। ਉੱਥੇ W31+ ਦੀ ਇੰਟਰਨਲ ਸਟੋਰੇਜ਼ ਮੈਮੋਰੀ 128GB ਹੈ। ਦੋਵਾਂ ਦੀ ਫੋਨਸ ਦੀ ਮੈਮੋਰੀ ਨੂੰ ਐੱਸ.ਡੀ. ਕਾਰਡ 512ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।

PunjabKesari

ਇਨ੍ਹਾਂ ’ਚ 4000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਦੋਵਾਂ ਹੀ ਫੋਨ ਦੇ ਰੀਅਰ ’ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 2 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ 5 ਮੈਗਾਪਿਕਸਲ ਦਾ ਵਾਇਡ ਐਂਗਲ ਕੈਮਰਾ ਮੌਜੂਦ ਹੈ। ਇਨ੍ਹਾਂ ਦੇ ਫਰੰਟ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਐਂਡ੍ਰਾਇਡ 10 ’ਤੇ ਚੱਲਦਾ ਹੈ ਅਤੇ LG W11 ਦੀ ਤਰ੍ਹਾਂ ਹੀ ਇਨ੍ਹਾਂ ’ਚ ਗੂਗਲ ਅਸਿਸਟੈਂਟ ਬਟਨ ਵੀ ਦਿੱਤਾ ਗਿਆ ਹੈ।


Karan Kumar

Content Editor

Related News