LG ਨੇ ਐਂਡ੍ਰਾਇਡ 7.1.1 ਨੂਗਟ ਨਾਲ ਲਾਂਚ ਕੀਤਾ ਨਵਾਂ Pad F2 8.0

Thursday, Nov 02, 2017 - 11:34 AM (IST)

ਜਲੰਧਰ- ਇਲੈਕਟ੍ਰਾਨਿਕਸ ਨਿਰਮਾਤਾ ਕੰਪਨੀ LG ਨੇ US ਦੀ ਮਾਰਕੀਟ 'ਚ ਇਕ ਨਵਾਂ ਐਂਟਰੀ ਲੈਵਲ ਟੈਬਲੇਟ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਟੈਬਲੇਟ ਨੂੰ LG G Pad F2 8.0 ਦਾ ਨਾਂ ਦਿੱਤਾ ਹੈ। ਇਹ ਟੈਬਲੇਟ Sprint 'ਤੇ ਸੇਲ ਲਈ ਉਪਲੱਬਧ ਕਰਾਇਆ ਗਿਆ ਹੈ, ਜਿਸ ਦੀ ਕੀਮਤ 149.99 ਡਾਲਰ (ਲਗਭਗ 9,700 ਰੁਪਏ) ਹੈ।PunjabKesari

LG G Pad F2 8.0 ਟੈਬਲੇਟ ਦੇ ਸਪੈਸੀਫਿਕੇਸ਼ਨ
ਇਸ 'ਚ 8-ਇੰਚ ਦੀ (1280x800 ਪਿਕਸਲ) ਦੀ WXGA ਡਿਸਪਲੇਅ ਦਿੱਤੀ ਗਈ ਹੈ। ਇਸ 'ਚ ਆਕਟਾ ਕੋਰ ਮੀਡੀਆਟੈੱਕ MT6750 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਕਿ 1.5GHz 'ਤੇ ਕਲਾਕ ਹੈ। ਇਸ ਟੈਬ 'ਚ 2ਜੀ. ਬੀ ਰੈਮ ਦੇ ਨਾਲ 16 ਜੀ. ਬੀ. ਇੰਟਰਨਲ ਸਟੋਰੇਜ਼ ਲਈ ਦਿੱਤੀ ਗਈ ਹੈ।

LG G Pad F2 8.0 ਐਂਡ੍ਰਾਇਡ 7.1.1 ਨੂਗਟ 'ਤੇ ਅਧਾਰਿਤ ਹੈ। ਫੋਟੋਗਰਾਫੀ ਲਈ LG ਦੇ ਇਸ ਟੈਬ 'ਚ 5-ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਵੀ ਇਸ 'ਚ 5-ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ LG G Pad F2 8.0 'ਚ 3,000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਇਹ ਟੈੱਬ ਇਕ 4,400 ਐੱਮ. ਏ. ਐੱਚ ਦੀ ਐਕਸਟੇਂਡੇਡ ਬੈਟਰੀ ਦੇ ਨਾਲ ਆਵੇਗਾ। ਹਾਲਾਂਕਿ ਇਹ ਆਪਸ਼ਨਲ ਹੋਵੇਗਾ।PunjabKesari

ਇਸ ਟੈਬ ਦਾ ਭਾਰ 350 ਗਰਾਮ ਹੈ। ਇਸ ਦੇ ਨਾਲ ਹੀ ਇਸ 'ਚ ਸਟੀਰਿਓ ਸਪੀਕਰ ਅਤੇ ਫੁੱਲ ਸਾਇਜ਼ ”S2 ਪੋਰਟ ਦਿੱਤਾ ਗਿਆ ਹੈ। ਇਹ ਫੋਨ 4ਜੀ L“5, ਵਾਈ-ਫਾਈ (802.11b/g/n), ਬਲੂਟੁੱਥ 4.2 ਅਤੇ ਵਾਈ-ਫਾਈ ਹਾਟਸਪਾਟ ਦਿੱਤਾ ਗਿਆ ਹੈ। ਨਾਲ ਹੀ ਇਹ 13ਭਾਸ਼ਾਵਾਂ ਨੂੰ ਸਪੋਰਟ ਕਰੇਗਾ। ਜਦ ਕਿ ਕੀ-ਬੋਰਡ 78 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਇਹ ਇਕ ਸਟਾਈਲਿਸ਼ ਲੁਕਸ ਟੈਬਲੇਟ ਹੈ।


Related News