Lexar ਨੇ ਭਾਰਤ ''ਚ ਲਾਂਚ ਕੀਤਾ 512GB ਦਾ ਐਕਸਟਰਨਲ SSD ਕਾਰਡ, ਮਿਲੇਗੀ 1750Mbps ਤਕ ਦੀ ਸਪੀਡ

Tuesday, Apr 25, 2023 - 05:40 PM (IST)

Lexar ਨੇ ਭਾਰਤ ''ਚ ਲਾਂਚ ਕੀਤਾ 512GB ਦਾ ਐਕਸਟਰਨਲ SSD ਕਾਰਡ, ਮਿਲੇਗੀ 1750Mbps ਤਕ ਦੀ ਸਪੀਡ

ਗੈਜੇਟ ਡੈਸਕ- ਫਲੈਸ਼ ਮੈਮੋਰੀ ਹੱਲ ਦੀ ਮੋਹਰੀ ਕੰਪਨੀ Lexar ਨੇ ਭਾਰਤੀ ਬਾਜ਼ਾਰ 'ਚ ਐਕਸਟਰਨਲ ਐੱਸ.ਐੱਸ.ਡੀ. ਕਾਰਡ ਦੀ ਨਵੀਂ ਸੀਰੀਜ਼ ਪੇਸ਼ ਕੀਤੀ ਹੈ ਜੋ ਕਿ Lexar Professional CFexpress Type B ਕਾਰਡ ਸਿਲਵਰ ਸੀਰੀਜ਼ ਹੈ। Lexar ਦੇ ਇਸ ਕਾਰਡ ਦੇ ਨਾਲ 1750MB/s ਦੀ ਰੀਡ ਅਤੇ 1300MB/s ਦੀ ਰਾਈਟ ਸਪੀਡ ਮਿਲਦੀ ਹੈ। ਇਸ ਵਿਚ ਤੁਸੀਂ 8ਕੇ ਕੁਆਲਿਟੀ ਤਕ ਦੀ ਵੀਡੀਓ ਸੇਵ ਕਰ ਸਕਦੇ ਹੋ ਅਤੇ ਹਾਈ-ਕੁਆਲਿਟੀ ਫੋਟੋ ਵੀ ਸੇਵ ਕਰ ਸਕੋਗੇ।

ਲੈਕਸਰ ਨੇ ਆਪਣੇ ਇਸ ਐੱਸ.ਐੱਸ.ਡੀ. ਕਾਰਡ CFexpress Type B ਕਾਰਡ ਨੂੰ ਖਾਸਤੌਰ 'ਤੇ ਫੋਟੋਗ੍ਰਾਫਰਾਂ ਅਤੇ ਵੀਡੀਓਗ੍ਰਾਫਰਾਂ ਲਈ ਪੇਸ਼ ਕੀਤਾ ਹੈ। ਕੰਪਨੀ ਮੁਤਾਬਕ, ਇਨ੍ਹਾਂ ਕਾਰਡ 'ਚ ਡਾਟਾ ਟ੍ਰਾਂਸਫਰ ਕਰਨ 'ਤੇ ਫਰੇਮ ਰੇਟ ਦਾ ਨੁਕਸਾਨ ਨਹੀਂ ਹੋਵੇਗਾ। ਲੈਕਸਰ ਦੇ ਇਹ ਕਾਰਡ DSLR ਅਤੇ ਮਿਰਰਲੈੱਸ ਕੈਮਰੇ ਲਈ ਡਿਜ਼ਾਈਨ ਕੀਤੇ ਗਏ ਹਨ। ਕੰਪਨੀ ਮੁਤਾਬਕ, ਪ੍ਰੋਫੈਸ਼ਨਲ ਕ੍ਰਿਏਟਰਾਂ ਲਈ ਇਹ ਕਾਰਡ ਬੈਸਟ ਹਨ। ਲੈਕਸਰ ਦੇ ਇਨ੍ਹਾਂ ਕਾਰਡ ਦਾ ਇਸਤੇਮਾਲ XQD ਕੈਮਰੇ ਦੇ ਨਾਲ ਵੀ ਹੋ ਸਕਦਾ ਹੈ। ਕਾਰਡ ਦੇ ਨਾਲ 10 ਸਾਲਾਂ ਦੀ ਵਾਰੰਟੀ ਵੀ ਮਿਲ ਰਹੀ ਹੈ।

ਲੈਕਸਰ ਨੇ ਆਪਣੇ ਇਨ੍ਹਾਂ ਕਾਰਡ ਨੂੰ 128GB, 256GB ਅਤੇ 512GB ਦੇ ਸਾਈਜ਼ 'ਚ ਪੇਸ਼ ਕੀਤਾ ਹੈ। Lexar CFexpress Type B SILVER ਦੇ 128 ਜੀ.ਬੀ. ਮਾਡਲ ਦੀ ਕੀਮਤ 16,000 ਰੁਪਏ, 256 ਜੀ.ਬੀ. ਦੀ 26,000 ਰੁਪਏ ਅਤੇ 512 ਜੀ.ਬੀ. ਦੀ ਕੀਮਤ 55,500 ਰੁਪਏ ਹੈ। ਇਨ੍ਹਾਂ ਦੀ ਵਿਕਰੀ ਤਮਾਮ ਆਨਲਾਈਨ ਅਤੇ ਆਫਲਾਈਨ ਸਟੋਰਾਂ 'ਤੇ ਹੋ ਰਹੀ ਹੈ।


author

Rakesh

Content Editor

Related News