4G VoLTE ਅਤੇ 22 ਭਾਰਤੀ ਭਾਸ਼ਾਵਾਂ ਦੀ ਸਪੋਰਟ ਦੇ ਨਾਲ ਲਾਂਚ ਹੋਇਆ Lephone W7

Tuesday, Apr 11, 2017 - 12:02 PM (IST)

ਜਲੰਧਰ- ਚੀਨ ਦੀ ਸਮਰਾਟਫੋਨ ਨਿਰਮਾਤਾ ਕੰਪਨੀ ਲੇਫੋਨ ਨੇ ਸੋਮਵਾਰ ਨੂੰ ਆਪਣਾ W7 ਸਮਾਰਟਫੋਨ ਭਾਰਤ ''ਚ ਲਾਂਚ ਕਰ ਦਿੱਤਾ ਹੈ। ਇਸ ਸਮਰਾਟਫੋਨ ਦੀ ਕੀਮਤ 4,599 ਰੁਪਏ ਹੈ। ਲੇਫੋਨ ਡਬਲਯੂ 7 ਸਮਾਰਟਫੋਨ 22 ਖੇਤਰੀ ਭਾਸ਼ਾਵਾਂ ਦੇ ਸਪੋਰਟ ਕਰਦਾ ਹੈ ਅਤੇ 4ਜੀ ਵੀ.ਓ.ਐੱਲ.ਟੀ.ਈ. ਕੁਨੈਕਟੀਵਿਟੀ ਦੇ ਨਾਲ ਆਉਂਦਾ ਹੈ। 
ਡਿਊਲ ਸਿਮ ਸਪੋਰਟ ਵਾਲਾ ਲੇਫੋਨ ਡਬਲਯੂ 7 360 ਕਸਟਮ ਰੋਮ ''ਤੇ ਚੱਲਦਾ ਹੈ ਜੋ ਐਂਡਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਹੈ। ਇਸ ਵਿਚ ਡਿਊਲ ਅਕਾਊਂਟ ਸਪੋਰਟ, 360 ਸਕਿਓਰਿਟੀ ਵਰਗੇ ਕਈ ਦੂਜੇ ਫੀਚਰ ਹਨ। ਇਸ ਫੋਨ ''ਚ 5-ਇੰਚ ਐੱਫ.ਡਬਲਯੂ.ਵੀ.ਜੀ.ਏ. (480x854 ਪਿਕਸਲ) ਡਿਸਪਲੇ ਹੈ ਜੋ 2.5ਡੀ ਕਰਵ ਗਲਾਸ ਦੇ ਨਾਲ ਆਉਂਦਾ ਹੈ। ਸਮਰਾਟਫੋਨ ''ਚ 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ''ਚ 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਫੋਟੋਗ੍ਰਾਫੀ ਲਈ ਲੇਫੋਨ ਡਬਲਯੂ 7 ''ਚ ਐੱਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ ਫੋਨ ''ਚ 4ਜੀ ਵੀ.ਓ.ਐੱਲ.ਟੀ.ਈ. ਤੋਂ ਇਲਾਵਾ ਵਾਈ-ਫਾਈ, ਜੀ.ਪੀ.ਐੱਸ./ਏ-ਜੀ.ਪੀ.ਐੱਸ., ਬਲੂਟੂਥ, ਯੂ.ਐੱਸ.ਬੀ. ਓ.ਟੀ.ਜੀ., ਐੱਫ.ਐੱਮ. ਰੇਡੀਓ ਵਰਗੇ ਫੀਚਰ ਹਨ। ਸੈਂਸਰ ਦੀ ਗੱਲ ਕਰੀਏ ਤਾਂ ਇਸ ਫੋਨ ''ਚ ਐਕਸਲੈਰੋਮੀਟਰ, ਐਂਬੀਅੰਟ ਲਾਈਟ ਸੈਂਸਰ ਅਤੇ ਪ੍ਰਾਕਸੀਮਿਟੀ ਸੈਂਸਰ ਦਿੱਤੇ ਗਏ ਹਨ।

Related News