ਲੇਨੋਵੋ ਨੇ ਭਾਰਤ ’ਚ ਲਾਂਚ ਕੀਤਾ ਨਵਾਂ ਪਾਵਰਫੁਲ ਟੈਬਲੇਟ, ਜਾਣੋ ਕੀਮਤ
Friday, Oct 29, 2021 - 06:15 PM (IST)

ਗੈਜੇਟ ਡੈਸਕ– ਲੇਨੋਵੋ ਨੇ ਆਪਣੇ ਨਵੇਂ ਟੈਬਲੇਟ Lenovo Tab K10 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਟੈਬਲੇਟ ਨੂੰ 10.3 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਨਾਲ ਲਿਆਇਆ ਗਿਆ ਹੈ ਅਤੇ ਇਹ ਐਂਡਰਾਇਡ 11 ’ਤੇ ਕੰਮ ਕਰਦਾ ਹੈ। Lenovo Tab K10 ਦੀ ਕੀਮਤ 25,000 ਰੁਪਏ ਰੱਖੀ ਗਈ ਹੈ, ਹਾਲਾਂਕਿ, ਕੰਪਨੀ ਦੀ ਵੈੱਬਸਾਈਟ ’ਤੇ ਚੱਲ ਰਹੇ ਆਫਰ ਦੇ ਨਾਲ ਇਸ ’ਤੇ ਛੋਟ ਮਿਲ ਰਹੀ ਹੈ। ਇਸ ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਵਾਈ-ਫਾਈ ਮਾਡਲ ਦੀ ਕੀਮਤ 13,999 ਰੁਪਏ ਹੈ, ਉਥੇ ਹੀ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ ਹੈ। ਟੈਬਲੇਟ ਨੂੰ Abyss ਬਲੂ ਰੰਗ ’ਚ ਖਰੀਦਿਆ ਜਾ ਸਕਦਾ ਹੈ।
Lenovo Tab K10 ਦੇ ਫੀਚਰਜ਼
ਡਿਸਪਲੇਅ - 10.3 ਇੰਚ ਦੀ ਐੱਚ.ਡੀ., 1920x1200 ਪਿਕਸਲ ਰੈਜ਼ੋਲਿਊਸ਼ਨ, ਬ੍ਰਾਈਟਨੈੱਸ 400 ਨਿਟਸ
ਪ੍ਰੋਸੈਸਰ - ਮੀਡੀਆਟੈੱਕ Helio P22T
ਓ.ਐੱਸ. - ਐਂਡਰਾਇਡ 11
ਰੀਅਰ ਕੈਮਰਾ - 8MP
ਫਰੰਟ ਕੈਮਰਾ - 5MP
ਬੈਟਰੀ - 7500mAh (10W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ - ਡਿਊਲ ਬੈਂਡ ਵਾਈ-ਫਾਈ, 4G LTE, ਬਲੂਟੂੱਥ v5, USB ਟਾਈਪ-ਸੀ ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ