ਵੱਡੀ ਖ਼ਬਰ : ਪੰਜਾਬ ਵਿਚ ਇਨ੍ਹਾਂ ਕੈਪਸੂਲ ਅਤੇ ਟੈਬਲੇਟ ''ਤੇ ਲਗਾਈ ਗਈ ਮੁਕੰਮਲ ਪਾਬੰਦੀ

Tuesday, May 06, 2025 - 05:11 PM (IST)

ਵੱਡੀ ਖ਼ਬਰ : ਪੰਜਾਬ ਵਿਚ ਇਨ੍ਹਾਂ ਕੈਪਸੂਲ ਅਤੇ ਟੈਬਲੇਟ ''ਤੇ ਲਗਾਈ ਗਈ ਮੁਕੰਮਲ ਪਾਬੰਦੀ

ਫਰੀਦਕੋਟ/ਜੈਤੋ (ਚਾਵਲਾ, ਜਸਬੀਰ ਕੌਰ ਜੱਸੀ, ਬਾਂਸਲ, ਜਿੰਦਲ) : 75 ਐੱਮ.ਜੀ. ਤੋਂ ਉਪਰ ਫਾਰਮੂਲੇਸ਼ਨ ਵਾਲੀ ਪ੍ਰੀਗਾਬਾਲਿਨ ਕੈਪਸੂਲ ਅਤੇ ਟੈਬਲੇਟ ਤੇ ਜ਼ਿਲ੍ਹੇ ਵਿਚ ਮੁਕੰਮਲ ਤੌਰ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਕੁਝ ਮਾੜੇ ਅਨਸਰਾਂ ਵੱਲੋਂ ਇਸ ਦਵਾਈ ਦਾ ਨਸ਼ੇ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਸੁਫਨੇ ਨੂੰ ਸਾਕਾਰ ਕਰਨ ਲਈ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨ ਹਿੱਤ ਇਹ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਵਿਚ ਬਲੈਕ ਆਊਟ ਨੂੰ ਲੈ ਕੇ ਵੱਡੀ ਖ਼ਬਰ, ਇਨ੍ਹਾਂ ਜ਼ਿਲ੍ਹਿਆਂ 'ਚ ਵੱਜੇਗਾ ਖ਼ਤਰੇ ਦਾ ਸਾਇਰਨ

ਉਨ੍ਹਾਂ ਕਿਹਾ ਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਲਗਾ ਕੇ ਇਸ ਦਵਾਈ (ਪ੍ਰੀਗਾਬਾਲਿਨ 75 ਐੱਮ.ਜੀ ਤੋਂ ਵੱਧ) 'ਤੇ ਮੁਕੰਮਲ ਪਾਬੰਦੀ ਲਗਾਈ ਜਾਂਦੀ ਹੈ। ਹੁਕਮਾਂ ਵਿਚ ਹੋਲਸੇਲਰ, ਰਿਟੇਲਰ, ਕੈਮਿਸਟ, ਮੈਡੀਕਲ ਸਟੋਰ ਮਾਲਕ, ਹਸਪਤਾਲ ਵਿਚ ਫਾਰਮਸਿਸਟ ਅਤੇ ਹੋਰ ਕੋਈ ਵੀ ਵਿਅਕਤੀ ਪ੍ਰੀਗਾਬਾਲਿਨ 75 ਐੱਮ.ਜੀ ਬਿਨਾਂ ਅਸਲ ਪਰਚੀ ਦੇ ਨਹੀਂ ਵੇਚੇਗਾ। ਇਸ ਤੋਂ ਇਲਾਵਾ ਹੁਕਮਾਂ ਅਨੁਸਾਰ ਵੇਚਣ ਵਾਲੇ ਇਸ ਗੱਲ ਵੀ ਯਕੀਨੀ ਬਣਾਉਣਗੇ ਕਿ ਪ੍ਰੀਗਾਬਾਲਿਨ 75 ਐੱਮ.ਜੀ ਤੱਕ ਵੇਚੀ ਗਈ ਗੋਲੀ ਅਤੇ ਕੈਪਸੂਲ ਦਾ ਵੀ ਰਿਕਾਰਡ ਰੱਖਣਗੇ ਅਤੇ ਖਰੀਦ ਅਤੇ ਵੇਚ ਦਾ ਬਿੱਲ ਸਮੇਤ ਰਿਕਾਰਡ ਰੱਖਣਾ ਯਕੀਨੀ ਬਣਾਉਣਗੇ। ਅਸਲ ਪਰਚੀ ਦੇ ਉਪਰ ਸਟੈਂਪ ਸਮੇਤ ਇਨ੍ਹਾਂ ਚੀਜ਼ਾਂ ਜਿਵੇਂ ਕੇ ਕੈਮਿਸਟ/ਰਿਟੇਲਰ/ਟਰੇਡ ਦਾ ਨਾਮ, ਗੋਲੀਆਂ ਖਰੀਦਣ ਦੀ ਮਿਤੀ ਅਤੇ ਗੋਲੀਆਂ ਦੀ ਗਿਣਤੀ ਆਦਿ ਨੂੰ ਵੀ ਯਕੀਨੀ ਬਣਾਉਣਗੇ ।

ਇਹ ਵੀ ਪੜ੍ਹੋ : ਪਾਕਿ ਨਾਲ ਤਣਾਅ ਵਿਚਾਲੇ ਜਲੰਧਰ ਤੋਂ ਵੱਡੀ ਖ਼ਬਰ, ਕੈਂਟ ਇਲਾਕੇ 'ਚ ਹੋਣ ਲੱਗੀ ਅਨਾਊਂਸਮੈਂਟ

ਇਨ੍ਹਾਂ ਹੁਕਮਾਂ ਮੁਤਾਬਿਕ ਹਰ ਹੋਲਸੇਲਰ/ਰਿਟੇਲਰ/ਕੈਮਿਸਟ, ਮੈਡੀਕਲ ਸਟੋਰ ਮਾਲਕ ਅਤੇ ਹਸਪਤਾਲ ਵਿਚ ਫਾਰਮਸਿਸਟ ਇਸ ਚੀਜ਼ ਨੂੰ ਵੀ ਯਕੀਨੀ ਬਣਾਉਣਗੇ ਕਿ ਖਰੀਦ ਕਰਨ ਵਾਲੇ ਵੱਲੋਂ ਅਸਲ ਪਰਚੀ ਦੇ ਉਪਰ ਪਹਿਲਾਂ ਹੀ ਕਿਸੇ ਹੋਰ ਦੁਕਾਨ ਤੋਂ ਇਹ ਦਵਾਈ (ਪ੍ਰੀਗਾਬਾਲਿਨ 75 ਐੱਮ.ਜੀ) ਨਾ ਖਰੀਦੀ ਗਈ ਹੋਵੇ। ਵੇਚਣ ਵਾਲੇ ਇਹ ਵੀ ਯਕੀਨੀ ਬਣਾਉਣਗੇ ਕਿ ਪਰਚੀ ਵਿਚ ਦਰਜ ਦਿਨਾਂ ਤੋਂ ਵੱਧ ਗਾਹਕ ਨੂੰ ਦਵਾਈ ਨਾ ਮੁਹੱਈਆ ਕਰਵਾਈ ਜਾਵੇ। ਇਹ ਆਰਡਰ 18 ਜੂਨ 2025 ਤੱਕ ਲਾਗੂ ਰਹਿਣਗੇ। ਐਮਰਜੈਂਸੀ ਹਾਲਾਤ ਵਿਚ ਜਿਨ੍ਹਾਂ ਮਰੀਜ਼ਾਂ ਨੂੰ ਅਸਲ ਵਿਚ ਇਹ ਦਵਾਈ ਦੀ ਜ਼ਰੂਰਤ ਹੈ, ਨੂੰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਚਲਾਏ ਜਾ ਰਹੇ ਮੈਡੀਕਲ ਸਟੋਰਾਂ ’ਤੇ ਮੁਹੱਈਆ ਕਰਵਾਉਣ ਲਈ ਛੋਟ ਦਿੱਤੀ ਜਾਂਦੀ ਹੈ। ਹੁਕਮਾਂ ਵਿਚ ਸੈਕਟਰੀ ਰੈੱਡ ਕਰਾਸ ਨੂੰ ਇਸ ਦਵਾਈ ਦੇ ਵੇਚਣ ਸਬੰਧੀ ਰਿਕਾਰਡ ਨੂੰ ਰਖਵਾਉਣ ਲਈ ਪਾਬੰਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਹੋਇਆ ਵੱਡਾ ਐਲਾਨ, ਲੱਗਣਗੀਆਂ ਮੌਜਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

Gurminder Singh

Content Editor

Related News