ਰਜਿਸਟਰੀਆਂ ਕਰਵਾਉਣ ਵਾਲਿਆਂ ਨੂੰ ਵੱਡਾ ਝਟਕਾ, ਹੁਣ ਪੈ ਗਿਆ ਨਵਾਂ ਪੰਗਾ
Friday, May 02, 2025 - 11:46 AM (IST)

ਮਾਨਸਾ (ਜੱਸਲ) : ਸਰਕਾਰ ਵੱਲੋਂ ਦਿੱਤੇ ਗਏ ਸਮੇਂ ਤੋਂ ਚਾਰ ਮਹੀਨੇ ਪਹਿਲਾਂ ਹੀ ਬਿਨਾਂ ਐੱਨ. ਓ. ਸੀ. ਤੋਂ ਰਜਿਸਟਰੀਆਂ ਨਾ ਕਰਨ ਦਾ ਬਖੇੜਾ ਮੁੜ ਖੜ੍ਹਾ ਹੋ ਗਿਆ ਹੈ। ਜਿੱਥੇ ਆਮ ਲੋਕ ਇਸ ਨੂੰ ਲੈ ਕੇ ਬੇਫਿਕਰ ਸਨ, ਉੱਥੇ ਅਫਸਰਾਂ ਨੂੰ ਨਵੇਂ ਹੁਕਮ ਆਏ ਹਨ ਕਿ ਹੁਣ ਕੋਈ ਵੀ ਰਜਿਸਟਰੀ ਬਿਨਾਂ ਐੱਨ. ਓ. ਸੀ. ਤੋਂ ਨਾ ਕੀਤੀ ਜਾਵੇ। ਇਸ ਨੂੰ ਲੈ ਕੇ ਆਮ ਲੋਕ ਭੰਬਲਭੂਸੇ ’ਚ ਪੈ ਗਏ ਹਨ ਕਿ ਸਰਕਾਰ ਨੇ ਪਹਿਲਾਂ ਬਿਨਾਂ ਐੱਨ. ਓ. ਸੀ. ਤੋਂ ਰਜਿਸਟਰੀਆਂ ਕਰਵਾਉਣ ਲਈ 30 ਅਗਸਤ 2025 ਤਕ ਦਾ ਸਮਾਂ ਦਿੱਤਾ ਸੀ ਤੇ ਹੁਣ ਤਹਿਸੀਲਦਾਰਾਂ ਆਦਿ ’ਤੇ ਨਵਾਂ ਹੁਕਮ ਚਾੜ੍ਹ ਦਿੱਤੇ ਹਨ।
ਇਹ ਵੀ ਪੜ੍ਹੋ : ਬਿਜਲੀ ਦੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਆਖੀਰ ਲਿਆ ਗਿਆ ਇਹ ਵੱਡਾ ਫ਼ੈਸਲਾ
ਲੋਕਾਂ ’ਚ ਇਸਨੂੰ ਲੈ ਕੇ ਤਿੱਖਾ ਰੋਸ ਹੈ। ਜ਼ਿਲ੍ਹਾ ਪ੍ਰਾਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ ਤੇ ਜ਼ਿਲ੍ਹਾ ਕਾਲੋਨਾਈਜ਼ਰ ਪ੍ਰਧਾਨ ਦਰਸ਼ਨ ਸ਼ਰਮਾ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਵਿਚ ਜ਼ਮੀਨ ਜਾਇਦਾਦ ਆਦਿ ਦੀ ਖਰੀਦ ਵੇਚ ਲਈ ਐੱਨ.ਓ. ਸੀ. ਨੂੰ ਲੈ ਕੇ ਲੋਕਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਪਹਿਲਾ ਜ਼ਮੀਨਾਂ ਜਾਇਦਾਦਾਂ ਦੀ ਖਰੀਦ ਵੇਚ ਨੂੰ ਲੈ ਕੇ ਰਜਿਸਟਰੀਆਂ ਹੋਣ ਲੱਗੀਆਂ ਸੀ ਪਰ ਹੁਣ ਸਰਕਾਰ ਨੇ ਇਸ ਲਈ ਐੱਨ. ਓ. ਸੀ. ਦੀ ਮੁੜ ਸ਼ਰਤ ਲਾ ਦਿੱਤੀ। ਉਨ੍ਹਾਂ ਦੱਸਿਆ ਕਿ ਅਫਸਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਕਮ ਆ ਗਏ ਹਨ ਕਿ ਬਿਨਾਂ ਐੱਨ.ਓ. ਸੀ. ਕੋਈ ਰਜਿਸਟਰੀ ਆਦਿ ਨਾ ਕੀਤੀ ਜਾਵੇ। ਸਰਕਾਰ ਨੇ ਉਨ੍ਹਾਂ ਕੋਲੋਂ ਹੁਣ ਤਕ ਹੋਈਆਂ ਰਜਿਸਟਰੀਆਂ ਦਾ ਰਿਕਾਰਡ ਮੰਗਿਆ ਹੈ, ਜੋ ਉਨ੍ਹਾਂ ਨੇ ਮਾਣਯੋਗ ਹਾਈਕੋਰਟ ’ਚ ਪੇਸ਼ ਕਰਨਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਕਦਮ, ਸੂਬੇ ਵਿਚ 40 ਸਾਲ ਬਾਅਦ...
ਇਸ ਮੌਕੇ ਇੰਦਰ ਸੈਨ ਅਕਲੀਆ ਜਨਰਲ ਸਕੱਤਰ, ਖਜ਼ਾਨਚੀ ਮਹਾਵੀਰ ਜੈਨ ਪਾਲੀ, ਜੁਆਇੰਟ ਸੈਕਟਰੀ ਰਵੀ ਕੁਮਾਰ, ਸੀਨੀਅਰ ਵਾਈਸ ਪ੍ਰਧਾਨ ਪਾਰਸ ਜੈਨ, ਵਾਈਸ ਪ੍ਰਧਾਨ ਰਾਜਪਾਲ ਸਿੰਘ, ਕੁਲਵੰਤ ਰਾਏ ਸਾਬਕਾ ਪ੍ਰਧਾਨ ਪ੍ਰਾਪਰਟੀ ਐਸੋਸੀਏਸ਼ਨ, ਮਾ. ਕੁਲਵੰਤ ਰਾਏ, ਮੁਕੇਸ਼ ਕੁਮਾਰ, ਸ਼ਤੀਸ਼ ਗਰਗ, ਅਸ਼ੋਕ ਕੁਮਾਰ ਭਗਤ ਅਸ਼ੋਕ ਭੱਮਾ, ਮੁਨੀਸ਼ ਗਰਗ ਮਨੀ, ਗੋਪਾਲ ਰਾਜ ਪਾਲੀ, ਪ੍ਰਸ਼ੋਤਮ ਬਾਂਸਲ, ਅਸ਼ੋਕ ਕੁਮਾਰ ਲਾਲੀ,ਅਸ਼ੋਕ ਬਾਬਲਾ, ਵਿਜੈ ਕੁਮਾਰ ਕਾਲਾ, ਹੇਮੰਤ ਮਿੱਤਲ, ਹਨੀ ਭਸੀਮ ਸ਼ਰਮਾ, ਸੁਰਿੰਦਰਜੀਤ ਸ਼ਰਮਾ, ਭੀਮ ਖਿਆਲਾ, ਭੋਲਾ ਸਿੰਘ ਕੈਂਚੀਆਂ, ਮੱਖਣ ਸਿੰਘ ਪੱਤੀ, ਅੰਮ੍ਰਿਤਪਾਲ ਗੋਗਾ, ਪਾਲ ਐੱਸ. ਸੀ., ਬਿੰਦਰਪਾਲ ਐੱਮ. ਸੀ., ਅਜੇ ਡੈਅਰੀ, ਮਾਧੋ ਮੁਰਾਰੀ ਸ਼ਰਮਾ, ਸੁਨੀਲ ਕੁਮਾਰ ਵਿੱਕੀ ਮਾਖਾ, ਰਵੀ ਮਾਖਾ, ਕਾਲਾ ਭੰਮਾ, ਮਨਪ੍ਰੀਤ ਸਿੰਘ ਗੋਰੀ, ਅਜੇ ਕੁਮਾਰ ਮੋਨੂੰ, ਸੁਖਵਿੰਦਰ ਸਿੰਘ ਬਿੱਲਾ ਬਿੱਟੂ ਸ਼ਰਮਾ ਭੂਪਾਲ, ਪ੍ਰਦੀਪ ਸ਼ਰਮਾ, ਸੁਨੀਲ ਕੁਮਾਰ ਸ਼ੀਲਾ, ਟੋਨੀ ਬਾਂਸਲ, ਸੱਤਪਾਲ, ਰੌਕੀ ਸ਼ਰਮਾ, ਰਾਜੂ ਨਾਗਪਾਲ, ਜੋਗਿੰਦਰ ਸਿੰਘ ਪੱਤੀ, ਹਰਵਿੰਦਰ ਸਿੰਘ, ਰਾਕੇਸ਼ ਕੁਮਾਰ, ਬਿੱਟੂ ਤਨੇਜਾ, ਨਛੱਤਰ ਸਿੰਘ ਮਿੱਤਲ, ਧੀਰਜ ਕੁਮਾਰ ਗੋਇਲ, ਬੱਲੀ ਰਾਜਪੂਤ, ਨੀਸ਼ੂ ਕੁਮਾਰ ਐਸੋਸੀਏਸ਼ਨ ਕਾਲੋਨਾਈਜ਼ਰ, ਸੁਰਿੰਦਰ ਕੁਮਾਰ ਦਾਨੇਵਾਲੀਆ, ਭੂਸ਼ਨ ਝੁਨੀਰ, ਮਨੀਸ਼ ਕੁਮਾਰ ਗੋਲਾ, ਤਰਸੇਮ ਕੁਮਾਰ, ਸੰਦੀਪ ਕੁਮਾਰ ਲੱਕੀ ਆਦਿ ਨੇ ਵੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਐੱਨ.ਓ. ਸੀ. ਤੋਂ ਛੋਟ ਜਾਰੀ ਕਰੇ।
ਇਹ ਵੀ ਪੜ੍ਹੋ : ਪੰਜਾਬ 'ਚ 4 ਮਈ ਤੱਕ ਜਾਰੀ ਹੋਇਆ Alert, ਹਨੇਰੀ-ਤੂਫ਼ਾਨ ਦੇ ਨਾਲ ਪਵੇਗਾ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e