LeEco ਟੀਵੀ ਨੇ ਇੰਡਸਟ੍ਰੀ ''ਚ ਕਾਇਮ ਕੀਤਾ ਨਵਾਂ ਰਿਕਾਰਡ
Wednesday, Sep 07, 2016 - 06:06 PM (IST)

ਜਲੰਧਰ-ਚੀਨ ਇੰਟਰਨੈੱਟ ਅਤੇ ਟੈਕਨਾਲੋਜੀ ਕੰਪਨੀ ਲੀਕੋ ਨੇ ਹਾਲ ਹੀ ''ਚ ਇਕ ਇੰਡਸਟ੍ਰੀਜ਼ ਰਿਕਾਰਡ ਕਾਇਮ ਕੀਤਾ ਹੈ। ਰਿਪੋਰਟ ਅਨੁਸਾਰ ਲੀਕੋ ਦੇ ਸੁਪਰ3 ਐੱਕਸ55 ਟੀਵੀ ਦੇ 4,600 ਆਰਡਰ ਸੇਲ ਹੋ ਚੁੱਕੇ ਹਨ ਜੋ ਕਿ ਇੰਡਸਟ੍ਰੀ ਦੇ ਇਕ ਦਿਨ ਦੀ 55 ਇੰਚ ਅਤੇ ਇਸ ਤੋਂ ਉਪੱਰ ਦੇ ਸੈਗਮੈਂਟ ਸੇਲ ਐਵਰੇਜ ਤੋਂ 20 ਗੁਣਾ ਜ਼ਿਆਦਾ ਹੈ। ਲੀਕੋ ਵੱਲੋਂ 26 ਅਗਸਤ ਤੱਕ ਸੁਪਰ3 ਐਕਸ55 ਟੀਵੀ ਦੇ 1500 ਯੁਨਿਟਸ ਸੇਲ ਕੀਤੇ ਜਾ ਚੁੱਕੇ ਹਨ।
ਸਮਾਰਟ ਇਲੈਕਟ੍ਰਾਨਿਕਸ ਬਿਜ਼ਨੈੱਸ ਦੇ ਸੀ.ਓ.ਓ. ਅਤੁੱਲ ਜੈਨ ਦਾ ਕਹਿਣਾ ਹੈ ਕਿ ਇਸ ਫਲੈਸ਼ ਸੇਲ ਨਾਲ ਉਨ੍ਹਾਂ ਨੇ ਇੰਡਸਟ੍ਰੀ ''ਚ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਲੀਕੋ ਦੇ ਸੁਪਰ ਟੀਵੀ ਲੀਕੋ ਦੀ ਦੋ ਸਾਲ ਦੀ ਮੈਂਬਰਸ਼ਿਪ ਨਾਲ ਆਉਂਦੇ ਹਨ ਜਿਸ ਦੀ ਕੀਮਤ 9, 800 ਰੁਪਏ ਹੈ। ਇਸ ਮੈਂਬਰਸ਼ਿਪ ਦੁਆਰਾ ਯੂਜ਼ਰਜ਼ 2,000 ਤੱਕ ਫੁਲ ਐੱਚ.ਡੀ./ਐੱਚ.ਜੀ. ਹਾਲੀਵੁਡ ਅਤੇ ਬਾਲੀਵੁਡ ਫਿਲਮਾਂ ਦੀ ਆਫਰ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ 100 ਤੋਂ ਵੀ ਜ਼ਿਆਦਾ ਸੈਟੇਲਾਈਟਸ ਟੀਵੀ ਚੈਨਲਜ਼ ਅਤੇ 50 ਤੋਂ ਜ਼ਿਆਦਾ ਲਾਈਵ ਕੰਸਰਟ ਦਿੱਤੇ ਜਾਂਦੇ ਹਨ।