Huawei P11 ਸਮਾਰਟਫੋਨ ਦੀ ਲੀਕ ਹੋਈ ਜਾਣਕਾਰੀ

12/17/2017 4:51:34 PM

ਜਲੰਧਰ-ਹੁਵਾਵੇ ਦਾ ਆਗਾਮੀ ਸਮਾਰਟਫੋਨ P11 ਹੁਣ ਚਰਚਾ 'ਚ ਹੈ ਅਤੇ ਆਨਲਾਈਨ ਇਸ ਦੀਆਂ ਕਈ ਖਬਰਾਂ ਦਾ ਖੁਲਾਸਾ ਹੋ ਚੁੱਕਿਆ ਹੈ। ਅਫਵਾਹਾਂ 'ਚ ਹਾਈ-ਐਂਡ ਕੈਮਰਾ ਫੀਚਰਸ ਵਿਸ਼ੇਸਤਾਵਾਂ ਬਾਰੇ ਜਾਣਕਾਰੀ ਮਿਲੀ ਹੈ, ਜੋ ਅਗਲੇ ਲੈਵਲ ਤੱਕ ਸਮਾਰਟ ਫੋਟੋਗ੍ਰਾਫੀ ਕਰ ਸਕਦਾ ਹੈ

ਰਿਪੋਰਟ ਅਨੁਸਾਰ ਹੁਵਾਵੇ P ਸੀਰੀਜ ਸਮਾਰਟਫੋਨ 5x ਹਾਈਬ੍ਰਿਡ ਜੂਮ ਨਾਲ 40MP ਲੀਕਾ ਟ੍ਰਿਪਲ ਲੈੱਜ਼ ਕੈਮਰਾ ਸੈੱਟਅਪ ਅਤੇ 24MP ਫ੍ਰੰਟ ਫੇਸ ਸਨੈਪਰ ਨਾਲ ਆਵੇਗਾ। ਇਹ ਕੈਮਰਾ ਸਮਾਰਟਫੋਨ 2018 'ਚ ਆਵੇਗਾ, ਪਰ ਇਸ ਡਿਵਾਇਸ ਦੀ ਕੀਮਤ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।

ਹੁਵਾਵੇ ਦਾ ਆਗਾਮੀ ਫਲੈਗਸ਼ਿਪ ਇਕ ਦਿਲਚਸਪ ਡਿਵਾਇਸ ਹੈ। ਨਵੀਂ ਅਫਵਾਹਾਂ ਆਨਲਾਈਨ ਪਾਪ ਅਪ ਕਰਨ ਲਈ ਸ਼ੁਰੂ ਹੋ ਗਈ ਹੈ। ਇਸ ਵਾਰ ਹੈਂਡਸੈੱਟ ਦੀ ਲਾਂਚ ਈਵੈਂਟ ਬਾਰੇ ਮਸ਼ਹੂਰ ਟਵਿੱਟਰ  Roland Quandt 'ਚ ਖੁਲਾਸਾ ਹੋਇਆ ਹੈ ਕਿ 2018 ਦੇ ਅੰਤ 'ਚ ਹੋਣ ਵਾਲੇ MWC 2018 ਦੇ ਆਯੋਜਨ ਦੌਰਾਨ ਹੈਂਡਸੈੱਟ ਨੂੰ ਰੀਲੀਜ ਕੀਤਾ ਜਾਵੇਗਾ। 

ਜੇਕਰ ਗੱਲ ਕਰੀਏ ਹੁਵਾਵੇ P10 ਸਮਾਰਟਫੋਨ ਨੂੰ MWC 2017 'ਚ ਰੀਲੀਜ ਕੀਤਾ ਗਿਆ ਸੀ। ਇਸ ਲਈ ਨਵੀਂ ਜਾਣਕਾਰੀ ਕਾਫੀ ਮਹੱਤਵਪੂਰਨ ਹੈ। ਸੈਮਸੰਗ ਆਪਣੇ ਨਵੇਂ ਫਲੈਗਸ਼ਿਪ ਗੈਲੇਕਸੀ S9 ਅਤੇ S9 ਪਲੱਸ ਸਮਾਰਟਫੋਨ ਦੀ ਰੀਲੀਜ ਦਾ ਖੁਲਾਸਾ ਕੀਤਾ ਹੈ। MWC ਈਵੈਂਟ ਬਾਰਸੀਲੋਨਾ 'ਚ 26 ਫਰਵਰੀ  2018 ਤੋਂ ਸ਼ੁਰੂ ਹੋਣ ਵਾਲਾ ਹੈ। ਕੈਮਰੇ ਤੋਂ ਇਲਾਵਾ ਟਿਪਸਟਰ ਨੇ ਇਹ ਵੀ ਕਿਹਾ ਹੈ ਕਿ ਹੁਵਾਵੇ AI ਟੈਕਨਾਲੌਜੀ 'ਤੇ ਵੀ ਧਿਆਨ ਕੇਦਰਿਤ ਕਰ ਰਹੇ ਹੈ। ਇਸ ਲਈ ਕੁਝ AI ਫੀਚਰਸ ਦੇਖ ਸਕਦੇ ਹੈ, ਇਹ ਜਾਣਕਾਰੀ ਜਰਮਨੀ  Huawei`s Xmas ਈਵੈਂਟ 'ਚ ਖੁਲਾਸਾ ਹੋਇਆ ਹੈ।


Related News