ਆ ਗਿਆ ਦੁਨੀਆ ਦਾ ਪਹਿਲਾ ਬਲੱਡ ਪ੍ਰੈਸ਼ਰ ਸੈਂਸਰ ਵਾਲਾ ਫੋਨ, ਜਾਣੋ ਕੀਮਤ

08/20/2020 5:26:34 PM

ਗੈਜੇਟ ਡੈਸਕ– ਕੋਰੋਨਾ ਦੇ ਵਧਣ ਦੇ ਨਾਲ ਹੀ ਅਜਿਹੇ ਗੈਜੇਟਸ ਦੀ ਮੰਗ ਵਧ ਗਈ ਹੈ ਜੋ ਬਲੱਡ ਪ੍ਰੈਸ਼, ਹਾਰਟ ਰੇਟ ਅਤੇ ਸਰੀਰ ’ਚ ਮੌਜੂਦ ਆਕਸੀਜਨ ਬਾਰੇ ਜਾਣਕਾਰੀ ਦੇਣ ’ਚ ਸਮਰੱਥ ਹਨ। ਹੁਣ ਤਕ ਤਾਂ ਇਨ੍ਹਾਂ ਸਭ ਲਈ ਸਮਾਰਟ ਵਾਚ ਅਤੇ ਸਮਾਰਟ ਬੈਂਡ ਦੀ ਵਰਤੋਂ ਹੁੰਦੀ ਸੀ ਪਰ ਹੁਣ ਇਹ ਕੰਮ ਤੁਹਾਡਾ ਫੀਚਰ ਫੋਨ ਵੀ ਕਰ ਸਕਦਾ ਹੈ। ਘਰੇਲੂ ਮੋਬਾਇਲ ਕੰਪਨੀ ਲਾਵਾ ਨੇ ਦੁਨੀਆ ਦਾ ਪਹਿਲਾ ਅਜਿਹੇ ਫੀਚਰ ਫੋਨ ਲਾਂਚ ਕੀਤਾ ਹੈ ਜਿਸ ਵਿਚ ਹਾਰਟ ਰੇਟ ਅਤੇ ਬਲੱਡ ਪ੍ਰੈਸ਼ ਸੈਂਸਰ ਦਿੱਤਾ ਗਿਆ ਹੈ। 

ਲਾਵਾ ਦੇ ਇਸ ਫੋਨ ਦਾ ਨਾਂ Lava Pulse ਹੈ। Lava Pulse ਦੁਨੀਆ ਦਾ ਪਹਿਲਾ ਫੋਨ ਹੈ ਜੋ ਹਾਰਟ ਰੇਟ ਸੈਂਸਰ ਅਤੇ ਬਲੱਡ ਪ੍ਰੈਸ਼ਰ ਨਾਲ ਲੈਸ ਹੈ। ਹਾਰਟ ਰੇਟ ਅਤੇ ਬੀ.ਪੀ. ਚੈੱਕ ਕਰਨ ਲਈ ਤੁਹਾਨੂੰ ਕੁਝ ਸਕਿੰਟਾਂ ਲਈ ਫੋਨ ਦੇ ‘Pulse Scanner’ ’ਤੇ ਆਪਣੀ ਉਂਗਲੀ ਰੱਖਣੀ ਹੋਵੇਗੀ। ਇਸ ਤੋਂ ਤੁਰੰਤ ਬਾਅਦ ਤੁਹਾਨੂੰ ਨਤੀਜਾ ਮਿਲ ਜਾਵੇਗਾ। ਖ਼ਾਸ ਗੱਲ ਇਹ ਹੈ ਕਿ ਇਹ ਜਾਣਕਾਰੀ ਤੁਸੀਂ ਆਪਣੇ ਫੋਨ ’ਚ ਸੇਵ ਵੀ ਕਰ ਸਕਦੇ ਹੋ। ਕੰਪਨੀ ਦਾ ਦਾਅਵਾ ਹੈ ਕਿ ਫੋਨ ਦੇ ਸੈਂਸਰ ਦੀ ਸਟੀਕਤਾ ਇਲੈਕਟ੍ਰੋਨਿਕ ਹਾਰਟ ਰੇਟ ਸੈਂਸਰ ਅਤੇ ਡਿਜੀਟਲ ਬਲੱਡ ਪ੍ਰੈਸ਼ਰ ਮਾਨੀਟਰ ਦੇ ਬਰਾਬਰ ਹੈ। 

ਕੀਮਤ
ਲਾਵਾ ਦੇ ਇਸ ਫੋਨ ਦੀ ਕੀਮਤ 1,599 ਰੁਪਏ ਹੈ। ਹਾਲਾਂਕਿ, ਕੰਪਨੀ ਦੀ ਸਾਈਟ ’ਤੇ ਇਸ ਦੀ ਕੀਮਤ 1,949 ਰੁਪਏ ਦਿੱਤੀ ਗਈ ਹੈ। ਇਸ ਨੂੰ ਸਟਨਿੰਗ ਰੋਜ਼ ਗੋਲਡ ਰੰਗ ’ਚ ਐਮਾਜ਼ੋਨ, ਫਲਿਪਕਾਰਟ ਅਤੇ ਰਿਟੇਲ ਸਟੋਰਾਂ ਤੋਂ ਖ਼ਰੀਦਿਆ ਜਾ ਸਕਦਾ ਹੈ। 

ਫੀਚਰਜ਼
ਇਸ ਫੋਨ ’ਚ 2.5 ਇੰਚ ਦੀ ਡਿਸਪਲੇਅ ਹੈ ਅਤੇ ਇਹ ਇਕ ਫੀਚਰ ਫੋਨ ਹੈ। ਇਸ ਵਿਚ ਸਟੀਰੀਓ ਸਾਊਂਡ ਵੀ ਦਿੱਤਾ ਗਿਆ ਹੈ। Lava Pulse ’ਚ 1800mAh ਦੀ ਬੈਟਰੀ ਹੈ ਅਤੇ 32 ਜੀ.ਬੀ. ਤਕ ਵਧਾਉਣ ਯੋਗ ਮੈਮਰੀ ਹੈ। ਫੋਨ ਦੇ ਨਾਲ 1 ਸਾਲ ਦੀ ਰਿਪਲੇਸਮੈਂਟ ਵਾਰੰਟੀ ਮਿਲ ਰਹੀ ਹੈ। ਇਸ ਤੋਂ ਇਲਾਵਾ ਇਸ ਫੋਨ ’ਚ ਵੀ.ਜੀ.ਏ. ਕੈਮਰਾ, ਹੈੱਡਫੋਨ ਜੈੱਕ, ਡਿਊਲ ਸਿਮ ਅਤੇ ਐੱਫ.ਐੱਮ. ਰੇਡੀਓ ਵਰਗੇ ਕਈ ਫੀਚਰਜ਼ ਹਨ। 


Rakesh

Content Editor

Related News