ਲੌਰੇਤੀ ਦੀ ਭਾਰਤੀ ਬਾਜ਼ਾਰ ''ਚ ਇਲੈਕਟ੍ਰਿਕ SUV ਉਤਾਰਣ ਦੀ ਯੋਜਨਾ
Sunday, Jan 06, 2019 - 07:12 PM (IST)

ਨਵੀਂ ਦਿੱਲੀ-ਲੰਡਨ ਦੀ ਕੰਪਨੀ ਲੌਰੇਤੀ ਆਟੋਮੋਟਿਵ ਕਾਰਪੋਰੇਸ਼ਨ ਦੀ 2021 'ਚ ਭਾਰਤ 'ਚ ਬਿਜਲੀ ਨਾਲ ਚੱਲਣ ਵਾਲੀ ਐੱਸ. ਯੂ. ਵੀ. ਡਾਇਨਐੱਕਸ ਪੇਸ਼ ਕਰਨ ਦੀ ਯੋਜਨਾ ਹੈ। ਕੰਪਨੀ ਦੇਸ਼ 'ਚ ਸਵੱਛ ਊਰਜਾ ਨਾਲ ਚੱਲਣ ਵਾਲੇ ਵਾਹਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਇਹ ਵਾਹਨ ਇੱਥੋ ਦੇ ਬਾਜ਼ਾਰ 'ਚ ਉਤਾਰੇਗੀ।
ਕੰਪਨੀ ਪੁੱਡੁਚੇਰੀ 'ਚ ਇਕ ਵਿਨਿਰਮਾਣ ਇਕਾਈ ਲਾਉਣ ਲਈ 37 ਕਰੋੜ ਡਾਲਰ (ਕਰੀਬ 2,577 ਕਰੋੜ ਰੁਪਏ) ਦੇ ਨਿਵੇਸ਼ ਦੀ ਪ੍ਰਕਿਰਿਆ 'ਚ ਹੈ। ਇਸ ਪਲਾਂਟ ਦੀ ਸ਼ੁਰੂਆਤੀ ਸਾਲਾਨਾ ਸਮਰੱਥਾ 10,000 ਵਾਹਨਾਂ ਦੀ ਹੋਵੇਗੀ, ਜਿਸ ਨੂੰ 2023 ਤੱਕ ਵਧਾ ਕੇ 20,000 ਕੀਤਾ ਜਾ ਸਕਦਾ ਹੈ। ਡਾਇਨਐੱਕਸ ਅਤੇ ਉਸ ਦੇ ਕਲਪੁਰਜਿਆਂ ਦਾ ਵਿਨਿਰਮਾਣ ਅਤੇ ਅਸੈਂਬਲ ਕਰਨ ਦਾ ਕੰਮ ਇਸ ਇਕਾਈ 'ਚ ਕੀਤਾ ਜਾਵੇਗਾ। ਲੌਰੇਤੀ ਆਟੋਮੋਟਿਵ ਕਾਰਪੋਰੇਸ਼ਨ ਦੇ ਮੁੱਖ ਕਾਰਜਪਾਲਕ ਅਧਿਕਾਰੀ (ਸੀ. ਈ. ਓ.) ਮਾਰਕਸ ਪਲੇਟੀ ਨੇ ਕਿਹਾ,''ਇਸ ਇਕਾਈ 'ਚ ਵਣਜਕ ਸੰਚਾਲਨ 2021 ਦੀ ਤੀਜੀ ਤਿਮਾਹੀ 'ਚ ਸ਼ੁਰੂ ਕੀਤੇ ਜਾਣ ਦਾ ਪ੍ਰੋਗਰਾਮ ਹੈ।'' ਅਧਿਕਾਰੀ ਨੇ ਦੱਸਿਆ ਕਿ ਇਸ ਮਾਡਲ ਨੂੰ 2021 'ਚ ਯੂਰਪੀ ਅਤੇ ਭਾਰਤੀ ਬਾਜ਼ਾਰ 'ਚ ਇਕੱਠੇ ਉਤਾਰਿਆ ਜਾਵੇਗਾ। ਕੰਪਨੀ ਦਾ ਦਾਅਵਾ ਹੈ ਕਿ ਇਹ ਮਾਡਲ ਇਕ ਵਾਰ ਚਾਰਜ ਕਰਨ ਤੋਂ ਬਾਅਦ 540 ਕਿਲੋਮੀਟਰ ਤੱਕ ਚੱਲ ਸਕਦਾ ਹੈ। ਪਲੇਟੀ ਨੇ ਕਿਹਾ,''ਸੂਬਾ ਸਰਕਾਰ (ਪੁੱਡੁਚੇਰੀ) ਇਕਾਈ ਨੂੰ ਸਥਾਪਤ ਕਰਨ ਲਈ ਪਿਛਲੇ 14 ਮਹੀਨਿਆਂ ਤੋਂ ਸਾਨੂੰ ਜ਼ਿਆਦਾ ਸਰਗਰਮੀ ਨਾਲ ਸਹਿਯੋਗ ਕਰ ਰਹੀ ਹੈ। ਇਸ ਪਲਾਂਟ ਨੂੰ ਸਥਾਪਤ ਕਰਨ 'ਚ 37 ਕਰੋੜ ਡਾਲਰ ਦੀ ਲਾਗਤ ਆਵੇਗੀ।''