44W ਫਾਸਟ ਚਾਰਜਿੰਗ ਨਾਲ Vivo Y300 ਦਾ ਇਹ ਸਮਾਰਟਫੋਨ ਇਸ ਦਿਨ ਹੋਵੇਗਾ ਲਾਂਚ

Thursday, Mar 06, 2025 - 02:56 PM (IST)

44W ਫਾਸਟ ਚਾਰਜਿੰਗ ਨਾਲ Vivo Y300 ਦਾ ਇਹ ਸਮਾਰਟਫੋਨ ਇਸ ਦਿਨ ਹੋਵੇਗਾ ਲਾਂਚ

ਗੈਜੇਟ ਡੈਸਕ - Vivo Y300i ਸਮਾਰਟਫੋਨ ਦੀ ਲਾਂਚ ਤਰੀਕ ਦਾ ਖੁਲਾਸਾ ਹੋ ਗਿਆ ਹੈ। ਇਹ ਵੀਵੋ ਫੋਨ ਕੰਪਨੀ ਦੇ ਮਿਡ-ਰੇਂਜ ਸਮਾਰਟਫੋਨ ਵੀਵੋ Y300 ਸੀਰੀਜ਼ ਦੇ ਤਹਿਤ ਲਾਂਚ ਕੀਤਾ ਜਾਵੇਗਾ। ਇਸ ਦੇ ਤਹਿਤ ਲਾਂਚ ਤੋਂ ਠੀਕ ਪਹਿਲਾਂ ਇਸ ਸਮਾਰਟਫੋਨ ਨੂੰ ਚੀਨੀ ਟੈਲੀਕਾਮ ਵੈੱਬਸਾਈਟ 'ਤੇ ਦੇਖਿਆ ਗਿਆ ਹੈ। ਇਸ ਦੌਰਾਨ ਵੈੱਬਸਾਈਟ 'ਤੇ ਫੋਨ ਦੇ ਸਪੈਸੀਫਿਕੇਸ਼ਨ ਅਤੇ ਕੀਮਤ ਨਾਲ ਜੁੜੀ ਜਾਣਕਾਰੀ ਵੀ ਦੱਸੀ ਗਈ ਹੈ। ਦੱਸ ਦਈਏ ਕਿ ਕੰਪਨੀ ਨੇ ਇਸ ਦੀ ਲਾਂਚ ਮਿਤੀ ਦਾ ਸਪੱਸ਼ਟੀਕਰਨ ਕਰ ਦਿੱਤਾ ਹੈ। ਆਓ ਇੱਥੇ ਅਸੀਂ ਤੁਹਾਡੇ ਨਾਲ ਇਸ ਫੋਨ ਨਾਲ ਸਬੰਧਤ ਵੇਰਵੇ ਸਾਂਝੇ ਕਰ ਰਹੇ ਹਾਂ।

ਪੜ੍ਹੋ ਇਹ ਅਹਿਮ ਖ਼ਬਰ - ਸਸਤੇ ਰੇਟਾਂ ’ਤੇ ਮਿਲ ਰਹੇ ਲਾਵਾ ਦੇ 2 ਇਹ ਸਮਾਰਟਫੋਨ, ਜਾਣੋ ਕੀ ਹੈ ਕੀਮਤ

Vivo Y300i ਦੀ ਲਾਂਚ ਡੇਟ

Vivo Y300i ਸਮਾਰਟਫੋਨ 14 ਮਾਰਚ ਨੂੰ ਚੀਨ ’ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਵੀਬੋ 'ਤੇ ਇਕ ਪੋਸਟ ਸਾਂਝੀ ਕੀਤੀ ਹੈ ਅਤੇ ਲਾਂਚ ਦੀ ਤਾਰੀਖ ਬਾਰੇ ਜਾਣਕਾਰੀ ਦਿੱਤੀ ਹੈ। ਇਸ ਰਾਹੀਂ ਪਤਾ ਲੱਗਾ ਹੈ ਕਿ ਵੀਵੋ ਫੋਨ ’ਚ ਇਕ ਗੋਲਾਕਾਰ ਕੈਮਰਾ ਮੋਡੀਊਲ ਹੋਵੇਗਾ ਅਤੇ ਇਸ ’ਚ ਆਲ-ਰਾਊਂਡ ਐਂਟੀ-ਫਾਲ ਡਾਇਮੰਡ ਸ਼ੀਲਡ ਗਲਾਸ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਦਾ ਕਹਿਣਾ ਹੈ ਕਿ ਫੋਨ ’ਚ ਇਕ ਵੱਡੀ ਬੈਟਰੀ ਉਪਲਬਧ ਹੋਵੇਗੀ।

ਪੜ੍ਹੋ ਇਹ ਅਹਿਮ ਖ਼ਬਰ - ਕੋਲ ਸੈਂਸੇਟਿਵ ਕਲਰ ਚੇਂਜਿੰਗ ਨਾਲ Realme ਦਾ ਇਹ ਸਮਾਰਟਫੋਨ ਹੋਇਆ ਲਾਂਚ, ਜਾਣੋ ਖਾਸੀਅਤਾਂ

Vivo Y300i ਦੇ  ਸਪੈਸੀਫਿਕੇਸ਼ਨਜ਼

Vivo ਦੇ ਆਉਣ ਵਾਲੇ ਸਮਾਰਟਫੋਨ ਵੀਵੋ Y300i ਦੇ ਸਪੈਸੀਫਿਕੇਸ਼ਨ ਲਾਂਚ ਤੋਂ ਪਹਿਲਾਂ ਹੀ ਸਾਹਮਣੇ ਆ ਗਏ ਹਨ। ਇਸ ਫੋਨ ਨੂੰ ਚੀਨੀ ਟੈਲੀਕਾਮ ਦੀ ਵੈੱਬਸਾਈਟ 'ਤੇ ਸੂਚੀਬੱਧ ਕੀਤਾ ਗਿਆ ਹੈ। ਇੱਥੇ ਅਸੀਂ ਤੁਹਾਨੂੰ ਇਸ ਦੇ ਫੀਚਰਜ਼ ਬਾਰੇ ਦੱਸ ਰਹੇ ਹਾਂ। Vivo Y300i ਸਮਾਰਟਫੋਨ ’ਚ ਫਲੈਟ ਫਰੇਮ ਡਿਜ਼ਾਈਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ, ਫੋਨ ਦੇ ਪਿਛਲੇ ਪੈਨਲ ’ਚ ਇਕ ਗੋਲਾਕਾਰ ਕੈਮਰਾ ਮੋਡੀਊਲ ਹੋਵੇਗਾ, ਜਿਸ ’ਚ ਡਿਊਲ ਕੈਮਰਾ ਸੈੱਟਅਪ ਅਤੇ ਰਿੰਗ ਫਲੈਸ਼ ਲਾਈਟ ਉਪਲਬਧ ਹੋਵੇਗੀ ਤੇ ਨਾਲ ਹੀ ਫਿੰਗਰਪ੍ਰਿੰਟ ਸੈਂਸਰ ਫੋਨ ਦੇ ਪਾਵਰ ਬਟਨ ’ਚ ਉਪਲਬਧ ਹੋਵੇਗਾ। ਇਹ ਫੋਨ ਇੰਕ ਜੇਡ ਬਲੈਕ, ਰਾਈਮ ਬਲੂ ਅਤੇ ਟਾਈਟੇਨੀਅਮ ਕਲਰ ਆਪਸ਼ਨ ’ਚ ਲਾਂਚ ਕੀਤਾ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ - ਹੁਣ Flipkart 'ਤੇ 20 ਹਜ਼ਾਰ ਤੋਂ ਵੀ ਘੱਟ ਕੀਮਤ ਚ ਮਿਲਣਗੇ ਆਈਫੋਨ

Vivo Y300i ਸਮਾਰਟਫੋਨ ’ਚ 6.68 ਇੰਚ ਦੀ HD+ ਡਿਸਪਲੇਅ ਹੋਵੇਗੀ। ਇਸ ਤੋਂ ਪਹਿਲਾਂ, Vivo Y200i ਸਮਾਰਟਫੋਨ ’ਚ FHD+ ਡਿਸਪਲੇਅ ਦਿੱਤਾ ਗਿਆ ਸੀ। ਇਸ ਵੀਵੋ ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 4 ਜਨਰੇਸ਼ਨ 2 SoC ਉਪਲਬਧ ਹੋਵੇਗਾ। ਕੰਪਨੀ ਨੇ ਪਿਛਲੇ ਸਾਲ ਵੀ ਇਹੀ ਪ੍ਰੋਸੈਸਰ ਦਿੱਤਾ ਸੀ। ਇਹ ਫੋਨ 12 ਜੀਬੀ ਰੈਮ ਅਤੇ 512 ਜੀਬੀ ਸਟੋਰੇਜ ਦੇ ਨਾਲ ਤਿੰਨ ਵੇਰੀਐਂਟ ’ਚ ਲਾਂਚ ਕੀਤਾ ਜਾਵੇਗਾ। ਇਸ ਵੀਵੋ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਉਪਲਬਧ ਹੋਵੇਗਾ। ਫੋਨ ਦਾ ਪ੍ਰਾਇਮਰੀ ਕੈਮਰਾ 50MP ਦਾ ਹੈ। ਇਸ ਦੇ ਨਾਲ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਜਾਵੇਗਾ। ਇਸ ਵੀਵੋ ਫੋਨ ’ਚ 6,500mAh ਦੀ ਬੈਟਰੀ ਹੋਵੇਗੀ, ਜਿਸ ’ਚ 44W ਫਾਸਟ ਚਾਰਜਿੰਗ ਸਪੋਰਟ ਹੋਵੇਗਾ।

ਪੜ੍ਹੋ ਇਹ ਅਹਿਮ ਖ਼ਬਰ - ਹੁਣ OTT ਐਪਸ ਵਾਂਗ YouTube ’ਤੇ ਵੀ ਦੇਖ ਸਕੋਗੇ ਵੈੱਬ ਸੀਰੀਜ਼, ਬਸ ਕਰੋ ਇਹ ਕੰਮ

Vivo Y300i ਦੀ ਕੀਮਤ : -  ਇਹ ਵੀਵੋ ਫੋਨ ਤਿੰਨ ਵੇਰੀਐਂਟ ’ਚ ਲਾਂਚ ਕੀਤਾ ਜਾਵੇਗਾ। ਇਸਦੀ ਕੀਮਤ ਚੀਨੀ ਟੈਲੀਕਾਮ ਵੈੱਬਸਾਈਟ 'ਤੇ ਸੂਚੀਬੱਧ ਹੈ।

8GB + 256GB: CNY 1,499 (ਲਗਭਗ 18,000 ਰੁਪਏ)
12GB + 256GB: CNY 1,699 (ਲਗਭਗ 20,500 ਰੁਪਏ)
12GB + 512GB: CNY 1,799 (ਲਗਭਗ 21,500 ਰੁਪਏ)

Vivo Y200i ਸਮਾਰਟਫੋਨ ਕੰਪਨੀ ਦੁਆਰਾ ਭਾਰਤ ’ਚ ਲਾਂਚ ਨਹੀਂ ਕੀਤਾ ਗਿਆ ਸੀ। ਇਹ ਸੰਭਵ ਹੈ ਕਿ Vivo Y300i ਸਮਾਰਟਫੋਨ ਵੀ ਭਾਰਤੀ ਬਾਜ਼ਾਰ ’ਚ ਲਾਂਚ ਨਾ ਕੀਤਾ ਜਾਵੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Sunaina

Content Editor

Related News