ਫਲਿੱਪਕਾਰਟ ''ਤੇ Laptops ਹੋਏ ਸਸਤੇ, ਆਫਰ ਦੀ ਸ਼ੁਰੂਆਤ 9,990 ਰੁਪਏ ਤੋਂ ਹੋਈ ਸ਼ੁਰੂ

Wednesday, Jun 21, 2017 - 11:47 PM (IST)

ਫਲਿੱਪਕਾਰਟ ''ਤੇ Laptops ਹੋਏ ਸਸਤੇ, ਆਫਰ ਦੀ ਸ਼ੁਰੂਆਤ 9,990 ਰੁਪਏ ਤੋਂ ਹੋਈ ਸ਼ੁਰੂ

ਜਲੰਧਰ— ਫਲਿੱਪਕਾਰਟ 'ਤੇ ਲੈਪਟਾਪ ਡਿਸਕਾਊਂਟ 'ਤੇ ਵੇਚੇ ਜਾ ਰਹੇ ਹਨ। ਫਲਿੱਪਕਾਰਟ ਨੇ ਇਸ ਨੂੰ Back to College ਸੇਲ ਦਾ ਨਾਮ ਦਿੱਤਾ ਹੈ। ਲੈਪਟਾਪ ਨਾਲ ਸਬੰਧਤ ਇਹ ਆਫਰ ਈ-ਕਾਮਰਸ ਸਾਈਟ 'ਤੇ 22 ਜੂਨ ਤੱਕ ਮਿਲਦੇ ਰਹਿਣਗੇ। ਤੁਹਾਨੂੰ ਪਾਵਰਡ ਬਜਟ ਲੈਪਟਾਪ 9,999 ਰੁਪਏ ਤੱਕ ਮਿਲ ਜਾਣਗੇ। ਇਸ ਸੇਲ 'ਚ ਸਭ ਤੋਂ ਸਸਤਾ ਲੈਪਟਾਪ 9,999 ਰੁਪਏ ਦਾ ਹੈ। ਇਸ ਕੀਮਤ 'ਚ  Acer One10 Atom Two-in-One ਲੈਪਟਾਪ ਵਿਕ ਰਿਹਾ ਹੈ। ਇੰਟੈਲ ਕੋਰ ਆਈ 5 ਪ੍ਰੋਸੈਸਰ ਵਾਲੇ ਲੈਪਟਾਪ ਦੀ ਕੀਮਤ 38,990 ਰੁਪਏ ਤੋਂ ਸ਼ੁਰੂ ਹੁੰਦੀ ਹੈ। ਪੁਰਾਣੇ ਲੈਪਟਾਪ ਨਾਲ 7,000 ਰੁਪਏ ਦਾ ਐਕਸਚੈਂਜ ਆਫਰ ਮਿਲੇਗਾ। ਇੰਟੈਲ ਕੋਰ ਆਈ 3 ਲੈਪਟਾਪ ਦੀ ਕੀਮਤ 22,990 ਰੁਪਏ ਤੋਂ ਸ਼ੁਰੂ ਹੁੰਦੀ ਹੈ। Two-in-One ਲੈਪਟਾਪ ਦੀ ਕੀਮਤ 23,990 ਰੁਪਏ ਤੋਂ ਸ਼ੁਰੂ ਹੁੰਦੀ ਹੈ। ਤੁਹਾਨੂੰ ਗੈਮਿੰਗ ਲੈਪਟਾਪ 'ਤੇ Exchange 'ਤੇ 20,000 ਰੁਪਏ ਤੱਕ ਦੀ ਛੂਟ ਮਿਲ ਜਾਵੇਗੀ। ਐਪਲ ਮੈਕਬੁੱਕ ਏਅਰ ਕੋਰ ਆਈ 5th ਜੇਨ ਲੈਪਟਾਪ ਦੀ ਕੀਮਤ 58,000 ਰੁਪਏ ਹੈ ਅਤੇ Axis ਬੈਂਕ ਬਜਟ ਕਰੇਡਿਟ ਕਾਰਡ ਦਾ ਇਸਤੇਮਾਲ ਕਰਕੇ 5 ਪ੍ਰਤੀਸ਼ਤ ਦੀ ਛੂਟ ਪਾਈ ਜਾ ਸਕਦੀ ਹੈ। 


Related News