Land Rover Velara ਨਾਲ ਜੁੜੀਆਂ ਕੁੱਝ ਖਾਸ ਗੱਲਾਂ ਬਾਰੇ ਜਾਣੋ
Wednesday, Mar 15, 2017 - 06:14 PM (IST)

ਜਲੰਧਰ- ਲੈਂਡ ਰੋਵਰ ਨੇ ਹਾਲ ਹੀ ''ਚ ਨਵੀਂ ਐੱਸ. ਯੂ. ਵੀ ਵੇਲਾਰ ਤੋਂ ਪਰਦਾ ਚੁੱਕ ਦਿੱਤਾ ਹੈ। ਇਹ ਜੈਗੁਆਰ ਐਫ-ਪੇਸ ਵਾਲੇ ਪਲੇਟਫਾਰਮ ''ਤੇ ਬਣੀ ਹੈ, ਇਸ ਨੂੰ ਲੈਂਡ ਰੋਵਰ ਈਵੋਕ ਅਤੇ ਰੇਂਜ ਰੋਵਰ ਸਪੋਰਟ ਦੇ ਵਿਚਕਾਰ ਪੋਜਿਸ਼ਨ ਕੀਤਾ ਜਾਵੇਗਾ। ਭਾਰਤ ''ਚ ਇਹ ਲੈਂਡ ਰੋਵਰ ਦੀ ਚੌਥੀ ਐੱਸ. ਯੂ. ਵੀ ਹੋਵੇਗੀ, ਇਸ ਨੂੰ ਅਗਲੇ ਸਾਲ ਲਾਂਚ ਕੀਤਾ ਜਾਵੇਗਾ। ਇਸ ਦੀ ਕੀਮਤ ਕਰੀਬ 80 ਲੱਖ ਰੁਪਏ ਦੇ ਕਰੀਬ ਕਰੀਬ ਹੋਵੇਗੀ। ਇਥੇ ਅਸੀਂ ਜਾਣਾਗੇ ਲੈਂਡ ਰੋਵਰ ਦੀ ਇਸ ਨਵੀਂ ਐੱਸ. ਯੂ. ਵੀ ਨਾਲ ਜੁੜੀ ਚਾਰ ਦਿਲਚਸਪ ਗੱਲਾਂ, ਜੋ ਕਈ ਮਾਮਲਿਆਂ ''ਚ ਇਸ ਨੂੰ ਬਣਾਉਂਦੀ ਹੈ ਦੂਜੀਆਂ ਐੱਸ. ਯੂ. ਵੀ ਤੋਂ ਅਲਗ
1. ਡਿਜ਼ਾਇਨ
ਲੈਂਡ ਰੋਵਰ ਵੇਲਾਰ ਦਾ ਡਿਜ਼ਾਇਨ ਕੂਪੇ ਵਰਜਨ ਤੋਂ ਪ੍ਰੇਰਿਤ ਹੈ, ਇਸ ਨੂੰ ਆਈ. ਕਿਯੂ-ਏ. ਆਈ ਪਲੇਟਫਾਰਮ ''ਤੇ ਤਿਆਰ ਕੀਤਾ ਗਿਆ ਹੈ, ਵਜਨ ਨੂੰ ਘੱਟ ਰੱਖਣ ਲਈ ਇਸ ''ਚ 81 ਫੀਸਦੀ ਹਲਕੇ ਪਰ ਮਜਬੂਤ ਐਲੂਮਿਨੀਅਮ ਦਾ ਇਸਤੇਮਾਲ ਹੋਇਆ ਹੈ। ਅਗੇ ਦੀ ਵੱਲ ਉੱਚੀ ਪੋਜਿਸ਼ਨ ਵਾਲੀ ਹਨੀ-ਮੈਸ਼ ਗਰਿਲ ਅਤੇ ਰੇਂਜ ਰੋਵਰ ਵਾਲੇ ਫੁੱਲ ਐੱਲ. ਈ. ਡੀ ਸਵੈਪਟ-ਬੈਕ ਹੈਡਲੈਂਪਸ, ਐਲ. ਈ. ਡੀ ਡੇ-ਟਾਇਮ ਰਨਿੰਗ ਲੈਂਪਸ ਨਾਲ ਦਿੱਤੇ ਗਏ ਹਨ। ਪਿੱਛੇ ਦੀ ਵੱਲ ਐੱਲ. ਈ. ਡੀ ਟੇਲਲੈਂਪਸ ਦਿੱਤੀਆਂ ਗਈਆਂ ਹਨ। ਸਾਈਡ ''ਚ ਫਲਸ਼ - ਫਿਟਿੰਗ ਡੋਰ ਹੈਂਡਲ ਲੱਗੇ ਹਨ, ਇਹ ਇਸਤੇਮਾਲ ਦੇ ਦੌਰਾਨ ਦਰਵਾਜਿਆਂ ਤੋਂ ਬਾਹਰ ਆਉਂਦੇ ਹਨ ਅਤੇ ਫਿਰ ਅੰਦਰ ਚੱਲੇ ਜਾਂਦੇ ਹਨ। ਲੈਂਡ ਰੋਵਰ ਵੇਲਾਰ ''ਚ 22 ਇੰਚ ਦੇ ਅਲੌਏ ਵ੍ਹੀਲ ਦਿੱਤੇ ਗਏ ਹਨ, ਭਾਰਤ ''ਚ ਇਸ ''ਚ 18 ਜਾਂ 19 ਇੰਚ ਦੇ ਵ੍ਹੀਲ ਆ ਸਕਦੇ ਹਨ।
2. ਇੰਜਣ
ਅੰਤਰਰਾਸ਼ਟਰੀ ਬਾਜ਼ਾਰ ''ਚ ਲੈਂਡ ਰੋਵਰ ਵੇਲਾਰ ''ਚ ਛੇ ਪੈਟਰੋਲ ਅਤੇ ਡੀਜ਼ਲ ਇੰਜਣ ਦਿੱਤੇ ਜਾਣਗੇ। ਸਾਰੇ ਇੰਜਣਜ਼ ਜੈੱਡ ਐੱਫ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੁੜੇ ਹੋਣਗੇ। ਆਲ-ਵ੍ਹੀਲ-ਡਰਾਇਵ ਲਈ ਇਸ ''ਚ ਲੈਂਡ ਰੋਵਰ ਦਾ ਟੇਰੇਨ ਰਿਸਪਾਂਸ ਸਿਸਟਮ ਦਿੱਤਾ ਗਿਆ ਹੈ। ਭਾਰਤ ''ਚ ਇਸ ਨੂੰ ਦੋ ਡੀਜ਼ਲ ਇੰਜਣ ''ਚ ਉਤਾਰਿਆ ਜਾ ਸਕਦਾ ਹੈ। ਪਹਿਲਾ 2.0 ਲਿਟਰ ਦਾ ਇੰਜੇਨਿਅਮ ਡੀਜ਼ਲ ਇੰਜਣ ਹੋਵੇਗਾ, ਜੋ 180 ਪੀ. ਐੱਸ ਦੀ ਪਾਵਰ ਦੇਵੇਗਾ, ਦੂੱਜਾ 3.0 ਲਿਟਰ ਦਾ ਵੀ6 ਡੀਜ਼ਲ ਇੰਜਣ ਹੋਵੇਗਾ ਜੋ 300 ਪੀ.ਐੱੇਸ ਦੀ ਪਾਵਰ ਦੇਵੇਗਾ।
3. ਫੀਚਰ ਲਿਸਟ
ਫੀਚਰ ਦੇ ਮਾਮਲਿਆਂ ''ਚ ਲੈਂਡ ਰੋਵਰ ਨੇ ਕੋਈ ਕਮੀ ਨਹੀਂ ਛੱਡੀ ਹੈ, ਇਕ ਮਿਡ- ਸਾਇਜ਼ ਲਗਜ਼ਰੀ ਐੱਸ. ਯੂ. ਵੀ ''ਚ ਜੋ ਫੀਚਰ ਮਿਲਦੇ ਹਨ ਉਹ ਸਾਰੇ ਫੀਚਰ ਵੇਲਾਰ ''ਚ ਮਿਲਣਗੇ। ਇਸ ''ਚ 10 ਇੰਚ ਦੀ ਦੋ ਡਿਸਪਲੇ ਦਿੱਤੀ ਗਈਆਂ ਹਨ, ਇਸ ''ਚੋਂ ਇਕ ਡੈਸ਼ਬੋਰਡ ''ਤੇ ਲੱਗੀ ਹੈ ਜੋ ਇੰਫੋਟੇਂਮੇਂਟ ਸਿਸਟਮ ਅਤੇ ਨੈਵੀਗੇਸ਼ਨ ਲਈ ਹੈ , ਜਦ ਕਿ ਦੂਜੀ ਸੈਂਟਰ ਕੰਸੋਲ ''ਤੇ ਲਗੀ ਹੈ ਇਹ ਏਅਰ-ਕੰਡਿਸ਼ਨ ਅਤੇ ਟੇਰੇਨ ਰਿਸਪਾਂਸ ਸੈਟਿੰਗ ਨੂੰ ਕੰਟਰੋਲ ਕਰਨ ਦੇ ਕੰਮ ਆਉਂਦੀ ਹੈ। ਕੰਪਨੀ ਨੇ ਵੇਲਾਰ ਐੱਸ. ਯੂ. ਵੀ ਲਈ ਇਕ ਸਮਾਰਟਫੋਨ ਐਪਲੀਕੇਸ਼ਨ ਵੀ ਤਿਆਰ ਕੀਤੀ ਹੈ , ਇਸ ਐਪ ਨਾਲ ਤੁਸੀਂ ਕਾਰ ਨੂੰ ਲਾਕ/ਅਨਲਾਕ ਕਰਨ ਤੋਂ ਇਲਾਵਾ, ਮਾਈਲੇਜ, ਕਲਾਇਮੇਟ ਕੰਟਰੋਲ ਅਤੇ ਇਸ ਦੀ ਠੀਕ ਲੋਕੇਸ਼ਨ ਦਾ ਵੀ ਪਤਾ ਲਗਾ ਸਕਦੇ ਹੋ। ਕੈਬਨ ''ਚ 12.5 ਇੰਚ ਦੀ ਫੁੱਲ ਡਿਜੀਟਲ ਇੰਸਟਰੂਮੇਂਟ ਕਲਸਟਰ ਅਤੇ ਪਿੱਛੇ ਵਾਲੇ ਪੈਸੇਂਜਰ ਲਈ 8 ਇੰਚ ਦੀ ਦੋ ਸਕ੍ਰੀਨਜ਼ ਦਿੱਤੀਆਂ ਗਈਆਂ ਹਨ। ਮਨੋਰੰਜਨ ਲਈ ਇਸ ''ਚ 1600 ਵਾਟ ਦਾ ਮੇਰਿਡਿਅਨ ਆਡੀਓ ਸਿਸਟਮ, 23 ਸਪੀਕਰਸ ਦੇ ਨਾਲ ਦਿੱਤਾ ਗਿਆ ਹੈ।