ਭਾਰਤ ’ਚ ਲਾਂਚ ਹੋਈ Land Rover Defender, ਸ਼ੁਰੂਆਤੀ ਕੀਮਤ 73.98 ਲੱਖ ਰੁਪਏ

10/15/2020 3:52:22 PM

ਆਟੋ ਡੈਸਕ– ਆਲ ਨਿਊ ਲੈਂਡ ਰੋਵਲ ਡਿਫੈਂਡਰ ਨੂੰ ਆਖ਼ਿਰਕਾਰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 73.98 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਜਿਨ੍ਹਾਂ ਗਾਹਕਾਂ ਨੇ ਇਸ ਐੱਸ.ਯੂ.ਵੀ. ਨੂੰ ਬੁੱਕ ਕੀਤਾ ਹੋਇਆ ਹੈ ਉਨ੍ਹਾਂ ਨੂੰ ਇਹ ਐੱਸ.ਯੂ.ਵੀ. 4 ਲੱਖ ਰੁਪਏ ਘੱਟ ਕੀਮਤ ’ਚ ਮਿਲੇਗੀ ਪਰ ਜਿਹੜੇ ਗਾਹਕ ਇਸ ਦੀ ਬੁਕਿੰਗ ਹੁਣ ਕਰਨਗੇ ਉਨ੍ਹਾਂ ਨੂੰ ਪੂਰੀ ਕੀਮਤ ਦੇਣੀ ਹੋਵੇਗੀ। ਇਸ ਐੱਸ.ਯੂ.ਵੀ. ਨੂੰ ਦੋ ਬਾਡੀ ਸਟਾਈਲ ਡਿਫੈਂਡਰ 90 (3-ਡੋਰ) ਅਤੇ ਡਿਫੈਂਡਰ 110 (5-ਡੋਰ) ’ਚ ਲਿਆਇਆ ਗਿਆਹੈ, ਉਥੇ ਹੀ ਇਸ ਨੂੰ 5 ਟ੍ਰਿਮ ਆਪਸ਼ਨ ’ਚ ਖ਼ਰੀਦਿਆ ਜਾ ਸਕੇਗਾ। ਡਿਫੈਂਡਰ 90 ਦੀ ਡਿਲਿਵਰੀ ਅਪ੍ਰੈਲ-ਜੂਨ 2021 ਤਕ ਸ਼ੁਰੂ ਕੀਤੀ ਜਾਵੇਗੀ। 

PunjabKesari

ਡਿਫੈਂਡਰ ਦੇ ਮਾਡਲ ਦੇ ਕੀਮਤਾਂ

Variant  Defender 90  Defender 110
Base    Rs 73.98 lakh Rs 79.94 lakh
S   Rs 77.37 lakh Rs 83.36 lakh
SE Rs 79.94 lakh Rs 86.64 lakh
HSE  Rs 83.91 lakh Rs 90.46 lakh
First Edition  Rs 84.63 lakh Rs 89.63 lakh

ਲੈਂਡ ਰੋਵਲ ਡਿਫੈਂਡਰ ਡਾਈਮੈਂਸ਼ੰਸ
ਲੈਂਡ ਰੋਵਰ ਡਿਫੈਂਡਰ 90 ਦੀ ਲੰਬਾਈ 4,583mm, ਉਚਾਈ 1,974mm ਅਤੇ ਇਸ ਦਾ ਵ੍ਹੀਲਬੇਸ 2,587mm ਹੈ। ਉਥੇ ਹੀ ਜੇਕਰ ਗੱਲ ਕੀਤੀ ਜਾਵੇ ਡਿਫੈਂਡਰ 110 ਦੀ ਤਾਂ ਇਸ ਦੀ ਲੰਬਾਈ 5,018mm, ਉਚਾਈ 1,967mm ਅਤੇ ਇਸ ਦਾ ਵ੍ਹੀਲਬੇਸ 3,022mm ਹੈ। ਦੋਵੇਂ ਹੀ ਮਾਡਲ 2,008mm ਚੌੜੇ ਹਨ। 3-ਡੋਰ ਵਾਲੀ ਲੈਂਡ ਰੋਵਲ ਡਿਫੈਂਡਰ 90 ’ਚ 5 ਸੀਟਾਂ ਦਿੱਤੀਆਂ ਗਈਆਂ ਹਨ। ਉਥੇ ਹੀ 5 ਡੋਰ ਵਾਲੀ ਲੈਂਡ ਰੋਵਰ ਡਿਫੈਂਡਰ 110 ’ਚ 5+2 ਸੀਟਾਂ ਮਿਲਦੀਆਂ ਹਨ। 

PunjabKesari

ਇੰਜਣ ਅਤੇ ਗਿਅਰਬਾਕਸ
ਭਾਰਤੀ ਬਾਜ਼ਾਰ ’ਚ ਜੋ ਲੈਂਡ ਰੋਵਰ ਡਿਫੈਂਡਰ ਦਾ ਮਾਡਲ ਉਪਲੱਬਧ ਕੀਤਾ ਜਾਵੇਗਾ ਉਸ ਵਿਚ 2.0 ਲੀਟਰ ਦਾ 4 ਸਿਲੰਡਰ, ਟਰਬੋ ਪੈਟਰੋਲ ਇੰਜਣ ਲੱਗਾ ਜੋ 300 ਐੱਚ.ਪੀ. ਦੀ ਪਾਵਰ ਅਤੇ 400 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਲੈਂਡ ਰੋਵਰ ਡਿਫੈਂਡਰ 90 ਦੀ ਗੱਲ ਕਰੀਏ ਤਾਂ ਇਹ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 8.0 ਸਕਿੰਟਾਂ ’ਚ ਫੜ੍ਹ ਲੈਂਦੀ ਹੈ। ਉਥੇ ਹੀ ਲੈਂਡ ਰੋਵਰ ਡਿਫੈਂਡਰ 110 ਦੀ ਗੱਲ ਕਰੀਏ ਤਾਂ ਇਹ 8.1 ਸਕਿੰਟਾਂ ’ਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਲੈਂਦੀ ਹੈ। ਇਨ੍ਹਾਂ ਦੋਵਾਂ ਹੀ ਮਾਡਲਾਂ ’ਚ 8-ਸਪੀਡ ਆਟੋਮੈਟਿਕ ਗਿਅਰਬਾਕਸ ਸਟੈਂਡਰਡ ’ਚ ਮਿਲੇਗਾ। 

ਨਵੀਂ ਡਿਫੈਂਡਰ ਨੂੰ 4 ਵ੍ਹੀਲ ਡਰਾਈਵਰ ਸਿਸਟਮ ਨਾਲ ਲਿਆਇਆਗਿਆਹੈ। ਇਸ ਵਿਚ ਲੈਂਡ ਰੋਵਰ ਦਾ ਬਣਾਇਆ ਗਿਆ ਖ਼ਾਸ ਟੈਰਿਨ ਰਿਸਪਾਂਸ ਸਿਸਟਮ ਵੀ ਲੱਗਾ ਹੈ ਜਿਸ ਨੂੰ ਲੈ ਕੇ ਕੰਪਨੀ ਦਾ ਕਹਿਣਾ ਹੈ ਕਿ ਇਹ ਕਈ ਕੰਡੀਸ਼ੰਸ ’ਚ ਮਦਦਗਾਰ ਸਾਬਤ ਹੋਵੇਗਾ। 

PunjabKesari

ਆਧੁਨਿਕ ਫੀਚਰਜ਼
ਇਸ ਪਾਵਰਫੁਲ ਐੱਸ.ਯੂ.ਵੀ. ’ਚ 10 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ, ਉਥੇ ਹੀ ਇਸ ਵਿਚ 12.3 ਇੰਚ ਦਾ ਡਿਜੀਟਲ ਇੰਸਟਰੂਮੈਂਟ ਕਸੱਟਰ ਵੀ ਮਿਲਿਆ ਹੈ। ਇਸ ਵਿਚ ਹੈੱਡਲ ਅਪ ਡਿਸਪਲੇਅ, ਇਕ Meridian ਆਡੀਓ ਸਿਸਟਮ, 12 ਵੇਅ ਇਲੈਕਟ੍ਰਿਕਲੀ ਅਡਜਸਟੇਬਲ ਅਤੇ ਹੀਟੇਡ ਫਰੰਟ ਸੀਟਾਂ, ਇਕ 360 ਡਿਗਰੀ ਕੈਮਰਾ, ਐੱਲ.ਈ.ਡੀ. ਹੈੱਡਲਾਈਟਸ ਅਤੇ ਇਲੈਕਟ੍ਰੋਨਿਕ ਏਅਰ ਸਸਪੈਂਸ਼ਨ ਦਿੱਤਾ ਗਿਆ ਹੈ। 

PunjabKesari

ਸੁਰੱਖਿਆ ਦਾ ਰੱਖਿਆ ਗਿਆ ਖ਼ਾਸ ਧਿਆਨ
ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਨਵੀਂ ਡਿਫੈਂਡਰ ’ਚ 6 ਏਅਰਬੈਗਸ, ਏ.ਬੀ.ਐੱਸ., ਟ੍ਰੈਕਸ਼ਨ ਕੰਟਰੋਲ, ਇਕ ਡਰਾਈਵਰ ਕੰਡੀਸ਼ਨ ਮਾਨੀਟਰ, ਬਲਾਇੰਡ ਸੁਪੋਰਟ ਅਸਿਸਟ ਅਤੇ ਫਰੰਟ ਤੇ ਰੀਅਰ ਪਾਰਕਿੰਗ ਸੈਂਸਰਸ ਦਿੱਤੇ ਗਏ ਹਨ। ਡਿਫੈਂਡਰ ਨੂੰ ਲੈਦਰ ਨਾਲ ਬਣੀਆਂ ਟੈਕਸਟਾਈਲ ਸੀਟਾਂ ਅਤੇ ਰਬੜ ਫਲੋਰਿੰਗ ਨਾਲ ਲਿਆਇਆ ਗਿਆ ਹੈ ਤਾਂ ਜੋ ਗੰਦੀ ਹੋਣ ’ਤੇ ਇਸ ਨੂੰ ਆਸਾਨੀ ਨਾਲ ਧੋਇਆ ਜਾ ਸਕੇ। 


Rakesh

Content Editor

Related News