ਲੈਂਬੋਰਗਿਨੀ ਪਾਵਰਫੁਲ Huracan Evo ਅੱਜ ਭਾਰਤ ''ਚ ਹੋਵੇਗੀ ਲਾਂਚ

02/07/2019 12:23:24 PM

ਆਟੋ ਡੈਸਕ- Lamborghini ਆਪਣੀ ਨਵੀਂ Huracan Evo ਨੂੰ ਅੱਜ ਲਾਂਚ ਕਰਨ ਜਾ ਰਹੀ ਹੈ। ਕੰਪਨੀ ਇਸ ਨੂੰ ਫੇਸਲਿਫਟ ਵਰਜਨ ਦੇ ਤੌਰ 'ਤੇ ਲਾਂਚ ਕਰ ਰਹੀ ਹੈ, ਜਿਸ ਦੀ ਵਜ੍ਹਾ ਨਾਲ ਇਸ 'ਚ ਪਹਿਲਾਂ ਤੋਂ ਬਿਹਤਰ ਸਟਾਈਲ, ਪਾਵਰ ਤੇ ਏਰੋ ਡਾਇਨਾਮਿਕ ਡਿਜ਼ਾਈਨ ਮਿਲੇਗਾ। Huracan Evo 'ਚ ਨਵਾਂ ਫਰੰਟ ਬੰਪਰ ਦਿੱਤਾ ਗਿਆ ਹੈ ਜੋ ਕਾਰ ਨੂੰ ਘੱਟ ਪ੍ਰੋਫਾਈਲ ਦਿੰਦਾ ਹੈ ਤੇ ਇੰਟੀਗ੍ਰੇਡਿਟ ਵਿੰਗ ਦੇ ਸਾਹਮਣੇ ਸਪਲਿਟਰ ਦੇ ਰਾਹੀਂ ਨਾਲ ਏਅਰੋਡਾਇਨਾਮਿਕ ਐਫਿਸ਼ੀਐਂਸੀ ਦਿੰਦਾ ਹੈ। ਇਸ ਤੋਂ ਇਲਾਵਾ ਵਧਿਆ ਹੋਇਆ ਏਅਰ ਇਨਟੈਕਸ ਫੀਚਰ Ypsilon ਸ਼ੇਪ 'ਚ ਦਿੱਤਾ ਗਿਆ ਹੈ। ਕਾਰ ਦੇ ਸਾਈਡ 'ਚ ਨਵਾਂ ਵ੍ਹੀਲ ਡਿਜ਼ਾਈਨ ਤੇ ਨਵੇਂ ਸਾਈਡ ਏਅਰ ਇਨਟੈਕਸ ਦਿੱਤੇ ਗਏ ਹਨ।

Huracan Evo 'ਚ ਫੀਚਰਸ ਦੇ ਤੌਰ 'ਤੇ ਨਵਾਂ Lamborghini ਰੀਅਰ-ਵ੍ਹੀਲ ਸਟੀਅਰਿੰਗ ਤੇ ਚਾਰਾਂ ਪਹੀਆਂ 'ਤੇ ਟਾਰਕ ਵੇਕਟਾਰਿੰਗ ਸਿਸਟਮ ਦਿੱਤਾ ਗਿਆ ਹੈ। ਪਾਵਰ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ Huracan Evo 'ਚ ਫੀਚਰਸ ਦੇ ਤੌਰ 'ਤੇ 5.2 ਨੈਚੂਰਲੀ-ਆਸਪਿਰੇਟਿਡ V10 ਇੰਜਣ ਦਿੱਤਾ ਗਿਆ ਹੈ। ਇਹ ਇੰਜਣ 8,000 rpm 'ਤੇ 630bhp ਦੀ ਪਾਵਰ ਤੇ 6,500 rpm 'ਤੇ 600Nm ਦਾ ਟਾਰਕ ਜਨਰੇਟ ਕਰਦੀ ਹੈ।PunjabKesari
ਇਸ ਦਾ ਡਰਾਈ ਭਾਰ 1,422 kg ਹੈ ਤੇ Huracan EVO ਨੂੰ ਵੇਟ-ਟੂ-ਪਾਵਰ ਰੇਸ਼ਿਓ ਤੱਕ ਪੁੱਜਣ 'ਚ 2.22 kg/hp ਲੱਗਦਾ ਹੈ। ਇਸ ਸੁਪਰਕਾਰ ਨੂੰ ਐਕਸੇਲੇਰਿਟ ਕਰਨ 'ਤੇ 0-100 kmph ਦੀ ਰਫਤਾਰ 2.9 ਸੈਕਿੰਡ 'ਚ ਫੜ ਲੈਂਦੀ ਹੈ। ਉਥੇ ਹੀ 0-200 kmph ਦੀ ਰਫਤਾਰ ਫੜਨ 'ਚ ਇਸ ਨੂੰ 9 ਸੈਕਿੰਡ ਦਾ ਸਮਾਂ ਲੱਗਦਾ ਹੈ। ਬ੍ਰੇਕਿੰਗ ਵੀ ਇਸ ਦੀ ਕਾਫ਼ੀ ਬਿਹਤਰੀਨ ਹੈ ਤੇ ਇਸ ਨੂੰ 100kmph ਤੋਂ 0 ਤੱਕ ਆਉਣ 'ਤੇ 31.9m ਦੀ ਜਗ੍ਹਾ ਲਗਦੀ ਹੈ। ਇਸ ਦੀ ਟਾਪ ਸਪੀਡ 325kmph ਹੈ।


Related News