ਲਾਂਚ ਹੁੰਦੇ ਹੀ ਬ੍ਰਾਜ਼ੀਲ ’ਚ ਛਾ ਗਿਆ ਦੇਸੀ ਐਪ Koo, 48 ਘੰਟਿਆਂ ’ਚ 10 ਲੱਖ ਲੋਕਾਂ ਨੇ ਕੀਤਾ ਡਾਊਨਲੋਡ

Tuesday, Nov 22, 2022 - 01:06 PM (IST)

ਲਾਂਚ ਹੁੰਦੇ ਹੀ ਬ੍ਰਾਜ਼ੀਲ ’ਚ ਛਾ ਗਿਆ ਦੇਸੀ ਐਪ Koo, 48 ਘੰਟਿਆਂ ’ਚ 10 ਲੱਖ ਲੋਕਾਂ ਨੇ ਕੀਤਾ ਡਾਊਨਲੋਡ

ਗੈਜੇਟ ਡੈਸਕ– ਦੇਸੀ ਮਾਈਕ੍ਰੋ-ਬਲਾਗਿੰਗ ਐਪ ‘ਕੂ’ ਬ੍ਰਾਜ਼ੀਲ ’ਚ ਵਾਇਰਲ ਹੋ ਰਿਹਾ ਹੈ। ਬ੍ਰਾਜ਼ੀਲ ’ਚ ਲਾਂਚਿੰਗ ਦੇ ਸੀਰਿਫ 48 ਘੰਟਿਆਂ ’ਚ ਹੀ ਕੂ ਐਪ ਨੂੰ 10 ਲੱਖ ਤੋਂ ਵੱਧ ਲੋਕਾਂ ਨੇ ਡਾਊਨਲੋਡ ਕੀਤਾ ਹੈ। ਕੂ ਐਪ ਨੂੰ ਬ੍ਰਾਜ਼ੀਲ ’ਚ ਪੁਰਤਗਾਲੀ ਭਾਸ਼ਾ ’ਚ ਲਾਂਚ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ 11 ਮੂਲ ਭਾਸ਼ਾਵਾਂ ’ਚ ਉਪਲੱਬਧ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਐਂਡਰਾਇਡ ਪਲੇਅ ਸਟੋਰ ਅਤੇ ਐਪਲ ਪਲੇਅ ਸਟੋਰ ਦੋਵਾਂ ’ਤੇ ਕੂ ਐਪ ਨੰਬਰ 1 ’ਤੇ ਕਾਬਿਜ ਹੈ।

ਕੂ ਐਪ ਨੇ ਬ੍ਰਾਜ਼ੀਲ ’ਚ ਯੂਜ਼ਰਜ਼ ਦੁਆਰਾ 48 ਘੰਟਿਆਂ ਦੇ ਅੰਦਰ 20 ਲੱਖ ਕੂ ਪੋਸਟ ਅਤੇ 1 ਕਰੋੜ ਲਾਈਕਸ ਵੇਖੇ ਹਨ। ਕੂ ਐਪ ਵੱਲੋਂ ਇਸ ਦੇਸ਼ ’ਚ ਲੋਕਾਂ ਦੇ ਦਿਲਾਂ ਨੂੰ ਜਿੱਤਣ ਦਾ ਸਿਲਸਿਲਾ ਜਾਰੀ ਹੈ। ਆਉਣ ਵਾਲੇ ਸਮੇਂ ’ਚ ਤੁਸੀਂ ਆਪਣੇ ਟਵਿਟਰ ਅਕਾਊਂਟ ਦੇ ਡਾਟਾ ਨੂੰ ਕੂ ਐਪ ’ਤੇ ਟ੍ਰਾਂਸਫਰ ਕਰ ਸਕੋਗੇ। 

ਇਸ ਪ੍ਰਾਪਤੀ ’ਤੇ ਕੂ ਐਪ ਦੇ ਸਹਿ-ਸੰਸਥਾਪਕ ਮਯੰਕ ਬਿਦਾਵਤਕਾ ਨੇ ਕਿਹਾ, ‘ਅਸੀਂ ਵੇਖਿਆ ਕਿ ਪਿਛਲੇ 48 ਘੰਟਿਆਂ ’ਚ ਬ੍ਰਾਜ਼ੀਲ ਦੇ 10 ਲੱਖ ਤੋਂ ਵੱਧ ਯੂਜ਼ਰਜ਼ ਕੂ ਐਪ ਨਾਲ ਜੁੜ ਗਏ ਹਨ ਅਤੇ ਇਹ ਹੁਣ ਤਕ ਦੇ ਸਭ ਤੋਂ ਜ਼ਿਆਦਾ ਡਾਊਨਲੋਡਸ ’ਚੋਂ ਇਕ ਹੈ। ਸੋਸ਼ਲ ਮੀਡੀਆ ਦੇ ਲਿਹਾਜ ਨਾਲ ਬ੍ਰਾਜ਼ੀਲ ਵੱਡਾ ਹੈ ਅਤੇ ਆਪਣੀ ਮੂਲ ਭਾਸ਼ਾ, ਪੁਰਤਗਾਲੀ ਬੋਲਦਾ ਹੈ। ਕੂ ਐਪ ਬ੍ਰਾਜ਼ੀਲ ’ਚ ਜ਼ਬਰਦਸਤ ਰੂਪ ਨਾਲ ਮਸ਼ਹੂਰ ਬ੍ਰਾਂਡ ਬਣ ਗਿਆ ਹੈ। ਟੈੱਕ ਪ੍ਰੋਡਕਟ ਦੀ ਦੁਨੀਆ ’ਚ ‘ਮੇਕ ਇਨ ਇੰਡੀਆ, ਮੇਕ ਫਾਰ ਦਿ ਵਰਲਡ’ ਦਾ ਮੂਵਮੈਂਟ ਸ਼ੁਰੂ ਕਰਨ ’ਤੇ ਸਾਨੂੰ ਗਰਵ ਹੈ। ਅਸੀਂ ਬ੍ਰਾਜ਼ੀਲ ਨੂੰ ਭਾਰਤ ਦਾ ਦੀਵਾਨਾ ਬਣਾ ਦਿੱਤਾ ਹੈ। ਹਰ ਨਵੀਂ ਭਾਸ਼ਾ ਅਤੇ ਦੇਸ਼ ’ਚ ਲਾਂਚਿੰਗ ਦੇ ਨਾਲ ਅਸੀਂ ਭਾਸ਼ਾ ਦੀਆਂ ਕੰਧਾਂ ਨੂੰ ਅਲੱਗ ਪਈ ਦੁਨੀਆ ਨੂੰ ਇਕਜੁਟ ਕਰਨ ਦੇ ਆਪਣੇ ਮਿਸ਼ਨ ਦੇ ਨੇੜੇ ਪਹੁੰਚਾਂਗੇ।’ 


author

Rakesh

Content Editor

Related News