kodak ਨੇ ਲਾਂਚ ਕੀਤਾ ''68M'' ਪੋਰਟੇਬਲ ਸਪੀਕਰ, ਜਾਣੋ ਕੀਮਤ

07/18/2017 12:13:56 PM

ਜਲੰਧਰ- ਕੋਡਕ ਬ੍ਰਾਂਡ ਨੇ ਆਪਣੇ ਪੋਰਟੇਬਲ ਸਪੀਕਰ '68M' ਨੂੰ ਲਾਂਚ ਕਰ ਦਿੱਤਾ ਹੈ। ਇਸ ਪੋਰਟੇਬਲ ਸਪੀਕਰ ਦੀ ਕੀਮਤ 3,290 ਰੁਪਏ ਹੈ। ਕੋਡਕ ਦਾ ਇਹ ਪੋਰਟੇਬਲ ਸਪੀਕਰ ਬਲੂਟੂਥ ਕੁਨੈਕਟੀਵਿਟੀ ਦੇ ਨਾਲ ਔਕਸਿਲਰੀਜ਼ (AUX) ਵਾਇਰ ਅਤੇ ਮਾਈਕ੍ਰੋ-ਯੂ.ਐੱਸ.ਬੀ. ਜੈੱਕ ਨੂੰ ਸਪੋਰਟ ਕਰਦਾ ਹੈ। ਇਸ ਦੇ ਨਾਲ ਹੀ 5 ਘੰਟਿਆਂ ਤੋਂ ਜ਼ਿਆਦਾ ਚੱਲ ਸਕਦਾ ਹੈ। ਇਹ ਸਪੀਕਰ ਐਮਪਲੀਫਾਈਡ ਸਾਊਂਡ ਐਕਸਪੀਰੀਅੰਸ ਵੀ ਪ੍ਰਦਾਨ ਕਰ ਸਕਦਾ ਹੈ। 
ਸਪੀਕਰ 10W ਸਾਊਂਡ ਆਊਟਪੁਟ ਦਿੰਦਾ ਹੈ। ਉਥੇ ਹੀ ਬਲੂਟੂਥ ਦੇ ਨਾਲ ਜਾਂ ਬਲੂਟੂਥ ਤੋਂ ਬਿਨਾਂ ਇਹ ਕਿਸੇ ਵੀ ਟੀ.ਵੀ. ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਹ ਸਪੀਕਰ ਸਾਰੇ ਈ-ਕਾਮਰਸ ਪਲੇਟਫਾਰਮ 'ਤੇ ਉਪਲੱਬਧ ਹੋਣਗੇ, ਜਿਵੇਂ ਕਿ ਫਲਿੱਪਕਾਰਟ, ਐਮਾਜ਼ੋਨ ਅਤੇ ਪੇ.ਟੀ.ਐੱਮ।  
ਉਥੇ ਹੀ ਕੋਡਕ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਫੋਟੋਗ੍ਰਾਫੀ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਸਮਾਰਟਫੋਨ ਐਕਟਰਾ ਹੁਣ ਦੇਸ਼ 'ਚ ਫਲਿੱਪਕਾਰਟ 'ਤੇ 19,990 ਰੁਪਏ 'ਚ ਉਪਲੱਬਧ ਹੈ। ਐਕਟਰਾ ਸਮਾਰਟਫੋਨ ਅਮਰੀਕਾ ਅਤੇ ਯੂਰਪ 'ਚ ਪਹਿਲਾਂ ਤੋਂ ਹੀ ਵਿਕ ਰਿਹਾ ਹੈ ਅਤੇ ਇਸ ਨੂੰ ਬਿਹਤਰੀਨ ਤਸਵੀਰਾਂ ਅਤੇ ਮੀਡੀਆ ਪ੍ਰਬੰਧਨ ਲਈ ਬਣਾਇਆ ਗਿਆ ਹੈ। ਬੁਲਇਟ ਸਮੂਹ (ਮੋਬਾਇਲ ਡਿਵਾਇਸ ਬਣਾਉਣ ਅਤੇ ਵੇਚਣ ਦਾ ਕੋਡਕ ਨੇ ਇਸੇ ਕੰਪਨੀ ਨੂੰ ਲਾਇਸੈਂਸਰ ਦਿੱਤਾ ਹੈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀਟਰ ਸਟੀਫੈਂਸ ਨੇ ਇਕ ਬਿਆਨ 'ਚ ਕਿਹਾ ਕਿ ਕੋਡਕ ਐਕਟਰਾ ਸਮਾਰਟਫੋਨ ਬਿਹਤਰੀਨ ਫੋਟੋਗ੍ਰਾਫੀ ਕਰਨ ਲਈ ਬਣਾਇਆ ਗਿਆ ਹੈ। ਇਸ ਵਿਚ ਆਰ.ਏ.ਡਬਲਯੂ. ਨੂੰ ਸਮਰਥਨ ਦਿੱਤਾ ਗਿਆ ਹੈ। ਇਹ ਸਭ ਸਾਡੇ ਗਾਹਕਾਂ ਦੀ ਰਚਨਾਤਮਕਤਾ ਨੂੰ ਉਤਸ਼ਾਹ ਦੇਣਗੇ।


Related News