ਟਰੰਪ ਨੇ ਬਾਈਡੇਨ ਨੂੰ ਪਛਾੜਦੇ ਹੋਏ ਪ੍ਰਚਾਰ ਮੁਹਿੰਮ ''ਚ 33.1 ਕਰੋੜ ਡਾਲਰ ਜੁਟਾਏ

Wednesday, Jul 03, 2024 - 12:22 PM (IST)

ਟਰੰਪ ਨੇ ਬਾਈਡੇਨ ਨੂੰ ਪਛਾੜਦੇ ਹੋਏ ਪ੍ਰਚਾਰ ਮੁਹਿੰਮ ''ਚ 33.1 ਕਰੋੜ ਡਾਲਰ ਜੁਟਾਏ

ਵਾਸ਼ਿੰਗਟਨ (ਏਜੰਸੀ)- ਬੀਤੇ ਹਫ਼ਤੇ ਰਾਸ਼ਟਰਪਤੀ ਚੋਣਾਂ ਦਾ ਪਹਿਲੀ ਬਹਿਸ ਦੌਰਾਨ ਡੋਨਾਲਡ ਟਰੰਪ, ਜੋਅ ਬਾਈਡੇਨ 'ਤੇ ਭਾਰੀ ਪਏ ਸਨ। ਹੁਣ ਇਕ ਵਾਰ ਫਿਰ ਟਰੰਪ, ਬਾਈਡੇਨ 'ਤੇ ਭਾਰੀ ਪਏ ਹਨ। ਦਰਅਸਲ ਟਰੰਪ ਦੀ ਪ੍ਰਚਾਰ ਮੁਹਿੰਮ ਨੇ ਇਸ ਸਾਲ ਦੀ ਦੂਜੀ ਤਿਮਾਹੀ 'ਚ ਬਾਈਡੇਨ ਦੀ ਪ੍ਰਚਾਰ ਮੁਹਿੰਮ ਦੀ ਤੁਲਨਾ 'ਚ 6.7 ਕਰੋੜ ਡਾਲਰ ਜ਼ਿਆਦਾ ਜੁਟਾਏ ਹਨ। ਟਰੰਪ ਦੀ ਪ੍ਰਚਾਰ ਮੁਹਿੰਮ ਨੇ ਦੂਜੀ ਤਿਮਾਹੀ 'ਚ 33.1 ਕਰੋੜ ਡਾਲਰ ਜੁਟਾਏ ਹਨ। ਉੱਥੇ ਹੀ ਇਸ ਦੌਰਾਨ ਬਾਈਡੇਨ ਦੀ ਪ੍ਰਚਾਰ ਟੀਮ ਸਿਰਫ਼ 26.4 ਕਰੋੜ ਡਾਲਰ ਹੀ ਜੁਟਾ ਸਕੀ ਹੈ। 

ਅਮਰੀਕਾ 'ਚ ਆਉਣ ਵਾਲੀ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਵਲੋਂ ਡੋਨਾਲਡ ਟਰੰਪ ਅਤੇ ਡੈਮੋਕ੍ਰੇਟ ਪਾਰਟੀ ਵਲੋਂ ਜੋਅ ਬਾਈਡੇਨ ਸੰਭਾਵਿਤ ਉਮੀਦਵਾਰ ਹਨ। ਜਲਦ ਹੀ ਦੋਵੇਂ ਪਾਰਟੀਆਂ ਦੇ ਸੰਮੇਲਨ 'ਚ ਟਰੰਪ ਅਤੇ ਬਾਈਡੇਨ ਦੇ ਨਾਂ 'ਤੇ ਆਖ਼ਰੀ ਮੋਹਰ ਲੱਗ ਸਕਦੀ ਹੈ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਟਲਾਂਟਾ 'ਚ ਹੋਈ ਪਹਿਲੀ ਬਹਿਸ ਦਾ ਅਸਰ ਪੈਸੇ ਜੁਟਾਉਣ ਦੀ ਮੁਹਿੰਮ 'ਤੇ ਪਿਆ ਹੈ, ਕਿਉਂਕਿ ਬਹਿਸ ਤੋਂ ਬਾਅਦ ਟਰੰਪ ਦੀ ਟੀਮ ਨੇ 12.7 ਕਰੋੜ ਡਾਲਰ ਜੁਟਾਏ ਹਨ, ਉੱਥੇ ਹੀ ਬਾਈਡੇਨ ਦੀ ਪ੍ਰਚਾਰ ਟੀਮ ਸਿਰਫ਼ 3.8 ਕਰੋੜ ਡਾਲਰ ਹੀ ਜੁਟਾ ਸਕੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News