ਕੁੜੀ ਨੇ ਗੱਲਬਾਤ ਕਰਨ ਤੋਂ ਕੀਤੀ ਨਾਂਹ, ਨੌਜਵਾਨ ਨੇ ਸ਼ਰੇਆਮ ਚਾਕੂ ਮਾਰ ਕਰ ਦਿੱਤਾ ਕਤਲ
Wednesday, Jul 03, 2024 - 10:34 AM (IST)

ਜਬਲਪੁਰ (ਭਾਸ਼ਾ) - ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਇਕ ਵਿਅਕਤੀ ਵਲੋਂ ਕਥਿਤ ਤੌਰ ’ਤੇ ਗੱਲਬਾਤ ਨਾ ਕਰਨ ਦੇ ਦੋਸ਼ ਹੇਠ 17 ਸਾਲ ਦੀ ਇਕ ਕੁ਼ੜੀ ਦਾ ਸ਼ਰੇਆਮ ਚਾਕੂ ਮਾਰ ਕੇ ਕਤਲ ਕਰ ਦੇਣ ਦੀ ਸੂਚਨਾ ਮਿਲੀ ਹੈ। ਕਤਲ ਦੀ ਇਸ ਵਾਰਦਾਤ ਦੀ ਜਾਣਕਾਰੀ ਪੁਲਸ ਨੇ ਮੰਗਲਵਾਰ ਨੂੰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਸ਼ਾਮ ਨੂੰ ਓਮਾਤੀ ਇਲਾਕੇ ’ਚ ਵਾਪਰੀ ਹੈ, ਜਿਸ ਦਾ ਵੀਡੀਓ ਮੰਗਲਵਾਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ। ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ - PM ਮੋਦੀ ਨੇ ਕਾਂਗਰਸ 'ਤੇ ਕੱਸਿਆ ਤੰਜ,ਕਿਹਾ-ਕਾਂਗਰਸੀ ਨੇਤਾਵਾਂ ਦੀ ਬਿਆਨਬਾਜ਼ੀ ਨੇ ਫ਼ਿਲਮ ਸ਼ੋਲੇ ਨੂੰ ਪਿੱਛੇ ਛੱਡ ਦਿੱਤਾ
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਦੇ ਸੁਪਰਡੈਂਟ ਰਾਜੇਸ਼ ਕੁਮਾਰ ਰਾਠੌਰ ਨੇ ਕਿਹਾ ਕਿ ਗੁਫਰਾਨ (20) ਨਾਂ ਦੇ ਨੌਜਵਾਨ ਨੇ ਤਮੰਨਾ ’ਤੇ ਚਾਕੂ ਨਾਲ ਕਈ ਵਾਰ ਕੀਤੇ। ਕੁੜੀ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁੜੀ ਮੁਲਜ਼ਮ ਨੂੰ ਜਾਣਦੀ ਸੀ ਪਰ ਕੁਝ ਸਮੇ ਤੋਂ ਉਸ ਨੇ ਮੁਲਜ਼ਮ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ। ਘਟਨਾ ਦੀ ਵੀਡੀਓ ’ਚ ਰਾਹਗੀਰ ਹਮਲਾਵਰ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ।
ਇਹ ਵੀ ਪੜ੍ਹੋ - ਇਸ ਸੂਬੇ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਹੁਣ ਮਿਲੇਗੀ 4000 ਰੁਪਏ ਪ੍ਰਤੀ ਮਹੀਨਾ ਪੈਨਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8