ਵਿਆਹੁਤਾ ਔਰਤ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਤੀ ਤੇ ਦਿਓਰ ਕਰਦੇ ਸੀ ਤੰਗ

Wednesday, Jul 03, 2024 - 11:33 AM (IST)

ਵਿਆਹੁਤਾ ਔਰਤ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਤੀ ਤੇ ਦਿਓਰ ਕਰਦੇ ਸੀ ਤੰਗ

ਜਲਾਲਾਬਾਦ (ਆਦਰਸ਼, ਜਤਿੰਦਰ) : ਥਾਣਾ ਸਦਰ ਜਲਾਲਾਬਾਦ ਦੇ ਅਧੀਨ ਪੈਂਦੀ ਪੁਲਸ ਚੌਂਕੀ ਦੇ ਹਦੂਦ ਅੰਦਰ ਪੈਂਦੇ ਪਿੰਡ ਚੱਕ ਭਾਵੜਾ ’ਚ ਵਿਆਹੁਤਾ ਔਰਤ ਨੇ ਆਪਣੇ ਪਤੀ ਸਣੇ ਉਸ ਦੇ ਭਰਾ ਤੋਂ ਤੰਗ ਆ ਕੇ ਫ਼ਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ। ਇਸ ਦੇ ਸਬੰਧੀ ਚੌਂਕੀ ਘੁਬਾਇਆ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਂਕੀ ਘੁਬਾਇਆ ਦੇ ਇੰਚਰਾਜ ਬਲਕਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਆਹੁਤਾ ਔਰਤ ਤੋਸ਼ਾ ਰਾਣੀ (22) ਦੇ ਭਰਾ ਸੁਖਚੈਨ ਸਿੰਘ ਪੁੱਤਰ ਜੀਤ ਸਿੰਘ ਵਾਸੀ ਮੋਹਾਰ ਸੋਨਾ ਊਰਫ਼ ਨਾਕੀ ਕੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਮੰਗਤ ਸਿੰਘ ਵਾਸੀ ਚੱਕ ਭਾਵੜਾ ਨਾਲ ਹੋਇਆ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦਾ ਪਤੀ ਅਤੇ ਉਸਦਾ ਦਿਓਰ ਸਚਿਨ ਸਿੰਘ ਉਰਫ਼ ਦੀਪ ਪੁੱਤਰ ਮਹਿੰਦਰ ਸਿੰਘ ਦੋਵੇਂ ਜਣੇ ਨਸ਼ਾ ਕਰਨ ਦੇ ਆਦੀ ਸਨ, ਜੋ ਹਰ ਰੋਜ਼ ਮੇਰੀ ਭੈਣ ਤੋਸ਼ਾ ਰਾਣੀ ਦੀ ਕੁੱਟਮਾਰ ਕਰਦੇ ਸਨ ਤੇ ਦਿਮਾਗੀ ਤੌਰ ’ਤੇ ਤੰਗ-ਪਰੇਸ਼ਾਨ ਕਰਦੇ ਸਨ।

ਬੀਤੀ 30 ਜੂਨ ਨੂੰ ਉਸ ਦੇ ਜੀਜੇ ਮੰਗਤ ਸਿੰਘ ਅਤੇ ਉਸ ਦੇ ਭਰਾ ਸਚਿਨ ਸਿੰਘ ਨੇ ਉਸ ਦੇ ਨਾਲ ਮਾਰਕੁੱਟ ਕੀਤੀ। ਇਸ ਦੇ ਚੱਲਦਿਆਂ ਉਸਦੀ ਭੈਣ ਨੇ ਤੰਗ ਆ ਕੇ ਰਿਹਾਇਸ਼ੀ ਕਮਰੇ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਤਫ਼ਤੀਸ਼ੀ ਅਧਿਕਾਰੀ ਬਲਕਾਰ ਸਿੰਘ ਨੇ ਕਿਹਾ ਕਿ ਮ੍ਰਿਤਕ ਵਿਆਹੁਤਾ ਔਰਤ ਦੇ ਭਰਾ ਸੁਖਚੈਨ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਬਿਆਨਾਂ ’ਤੇ ਜੀਜੇ ਮੰਗਤ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਉਸ ਦੇ ਭਰਾ ਸਚਿਨ ਸਿੰਘ ਉਰਫ਼ ਦੀਪ ਪੁੱਤਰ ਮਹਿੰਦਰ ਸਿੰਘ ਵਾਸੀ ਭਾਵੜਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News