ਇਸ ਮਹਿਕਮੇ 'ਚ ਨਿਕਲੀ ਬੰਪਰ ਭਰਤੀ, ਜਾਣੋ ਉਮਰ ਹੱਦ ਸਣੇ ਹੋਰ ਵੇਰਵੇ

Wednesday, Jul 03, 2024 - 11:54 AM (IST)

ਇਸ ਮਹਿਕਮੇ 'ਚ ਨਿਕਲੀ ਬੰਪਰ ਭਰਤੀ, ਜਾਣੋ ਉਮਰ ਹੱਦ ਸਣੇ ਹੋਰ ਵੇਰਵੇ

ਮੁੰਬਈ- ਇੰਡੀਅਨ ਏਅਰੋਪਰਟ 'ਚ ਨੌਕਰੀ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਕਸਟਮਰ ਸਰਵਿਸ ਐਗਜੀਕਿਊਟਿਵ (CSE) ਦੀਆਂ ਵੱਖ-ਵੱਖ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਏ. ਆਈ. ਏਅਰਪੋਰਟ ਸਰਵਿਸਿਜ਼ ਲਿਮਿਟੇਡ  (AIASL) ਨੇ ਹਾਲ ਹੀ 'ਚ ਆਪਣੀ ਅਧਿਕਾਰਤ ਵੈਬਸਾਈਟ www.aiasl.in 'ਤੇ ਇਸ ਭਰਤੀ ਦੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਮੀਦਵਾਰ ਇਸ CSE ਦੀ ਇਸ ਨੌਕਰੀ ਲਈ 14 ਜੁਲਾਈ 2024 ਤੱਕ ਬਿਨੈ-ਪੱਤਰ ਭਰ ਸਕਦੇ ਹਨ।

ਯੋਗਤਾ

ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ 10+2+3 ਪੈਟਰਨ ਅਧੀਨ ਗਰੈਜੂਏਸ਼ਨ ਕੀਤੀ ਹੋਵੇ। ਇਸ ਦੇ ਨਾਲ ਹੀ ਕਿਰਾਏ, ਰਿਜ਼ਰਵੇਸ਼ਨ, ਟਿਕਟਿੰਗ ਕੰਪਿਊਟਰਾਈਜ਼ਡ ਯਾਤਰੀ ਚੈੱਕ ਇਨ/ਕਾਰਗੋ ਹੈਂਡਲਿੰਗ ਦੇ ਕਿਸੇ ਵੀ ਖੇਤਰ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਪੀਸੀ ਦੀ ਵਰਤੋਂ ਵਿਚ ਨਿਪੁੰਨ ਹੋਣਾ ਚਾਹੀਦਾ ਹੈ। ਹਿੰਦੀ ਤੋਂ ਇਲਾਵਾ ਅੰਗਰੇਜ਼ੀ ਬੋਲਣ ਅਤੇ ਲਿਖਣ 'ਤੇ ਚੰਗੀ ਪਕੜ ਹੋਣੀ ਚਾਹੀਦੀ ਹੈ।

ਉਮਰ ਹੱਦ

ਸੀਨੀਅਰ ਗਾਹਕ ਸੇਵਾ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 33 ਸਾਲ ਹੋਣੀ ਚਾਹੀਦੀ ਹੈ। ਇਸ ਵਿਚ ਓ. ਬੀ. ਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ 3 ਸਾਲ ਦੀ ਛੋਟ ਦਿੱਤੀ ਗਈ ਹੈ। SC/ST ਸ਼੍ਰੇਣੀ ਦੇ ਉਮੀਦਵਾਰਾਂ ਨੂੰ 5 ਸਾਲ ਦੀ ਛੋਟ ਦਿੱਤੀ ਗਈ ਹੈ। ਜਦਕਿ ਕਸਟਮਰ ਸਰਵਿਸ ਐਗਜ਼ੀਕਿਊਟਿਵ ਦੇ ਅਹੁਦਿਆਂ ਲਈ ਬਿਨੈਕਾਰਾਂ ਦੀ ਵੱਧ ਤੋਂ ਵੱਧ ਉਮਰ 28 ਸਾਲ ਤੈਅ ਕੀਤੀ ਗਈ ਹੈ। ਇਸ ਵਿਚ ਵੀ ਰਾਖਵੀਆਂ ਸ਼੍ਰੇਣੀਆਂ ਲਈ ਛੋਟ ਦੇਣ ਦੀ ਵਿਵਸਥਾ ਕੀਤੀ ਗਈ ਹੈ।

ਇੰਝ ਭਰਨਾ ਹੈ ਫਾਰਮ

ਉਮੀਦਵਾਰ ਐਪਲੀਕੇਸ਼ਨ ਫਾਰਮ ਦੇ ਡਾਇਰੈਕਟਰ ਲਿੰਕ ਤੋਂ ਅਪਲਾਈ ਕਰ ਸਕਦੇ ਹਨ। ਐਪਲੀਕੇਸ਼ਨ ਫਾਰਮ ਗੂਗਲ ਫਾਰਮੈਟ 'ਚ ਹੈ। ਇਸ ਫਾਰਮ 'ਚ ਉਮੀਦਵਾਰਾਂ ਨੂੰ ਆਪਣੇ ਸਾਰੇ ਵੇਰਵੇ ਭਰਨੇ ਹਨ ਅਤੇ ਜ਼ਰੂਰੀ ਦਸਤਾਵੇਜ਼ ਵੀ ਅਪਲੋਡ ਕਰਨੇ ਹਨ। ਦੱਸ ਦਈਏ ਕਿ ਫਾਰਮ ਸਬਮਿਟ ਤੋਂ ਬਾਅਦ ਉਮੀਦਵਾਰ ਇਸ ਵਿਚ ਕੋਈ ਸੁਧਾਰ ਨਹੀਂ ਕਰ ਸਕਣਗੇ। ਅਜਿਹੀ ਸਥਿਤੀ ਵਿਚ ਇਹ ਧਿਆਨ ਵਿਚ ਰੱਖੋ ਕਿ ਤੁਹਾਨੂੰ ਫਾਈਨਲ ਸਬਮਿਟ ਤੋਂ ਪਹਿਲਾਂ ਡਿਟੇਲ ਵੈਰੀਫਾਈ ਜ਼ਰੂਰ ਕਰ ਲਓ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News