ਯਾਦਗਾਰੀ ਹੋ ਨਿਬੜੀਆਂ “ਤੀਆਂ ਕਲਾਈਡ ਦੀਆਂ”, ਇੱਕਠ ਨੇ ਤੋੜੇ ਸਾਰੇ ਰਿਕਾਰਡ

07/03/2024 11:31:05 AM

ਮੈਲਬੌਰਨ (ਮਨਦੀਪ ਸਿੰਘ ਸੈਣੀ)- ਇੱਥੋਂ ਦੇ ਦੱਖਣ ਪੂਰਬ ਵਿਚ ਸਥਿਤ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ  ਕਲਾਈਡ  ਵਿੱਖੇ ਬੀਤੇ ਦਿਨੀਂ ਹਿੱਪ ਹਾਪ ਪ੍ਰੋਡਕਸ਼ਨ ਅਤੇ ਸੀਜਨਲ ਈਵੈਂਟਸ ਗਰੁੱਪ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 'ਤੀਆਂ ਕਲਾਈਡ ਦੀਆਂ' ਨਾਂ ਦਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬਣਾਂ ਨੇ ਰਵਾਇਤੀ ਪਹਿਰਾਵਿਆਂ ਵਿੱਚ ਹਿੱਸਾ ਲਿਆ।

PunjabKesari

ਇਸ ਮੌਕੇ ਪੰਜਾਬੀ ਲੋਕ ਨਾਚ ਗਿੱਧੇ ਭੰਗੜੇ ਤੋਂ ਇਲਾਵਾ ਸੁਹਾਗ ਦੇ ਗੀਤ, ਸਿੱਠਣੀਆਂ, ਕਿੱਕਲੀ,  ਬੋਲੀਆਂ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨੇ ਪੇਂਡੂ ਪੰਜਾਬ ਦਾ ਚੇਤਾ ਕਰਵਾ ਦਿੱਤਾ।  ਇਸ ਮੇਲੇ ਵਿੱਚ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ  ‘ਪਾਲ ਸਿੰਘ ਸਮਾਓ ‘ ਆਕਰਸ਼ਣ ਦਾ ਕੇਂਦਰ ਰਹੇ, ਜਿੰਨਾਂ ਦੀ ਬਾਕਮਾਲ ਰਵਾਇਤੀ ਗਿੱਧੇ ਦੀ ਪੇਸ਼ਕਾਰੀ ਨੇ ਹਰ ਕਿਸੇ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। “ਗੋਲਡੀ ਲਾਡਲਾ'' ਦੀ ਗਾਇਕੀ ਨੇ ਵੀ ਦਰਸ਼ਕ ਝੂੰਮਣ ਲਾ ਦਿੱਤੇ। ਦੀਪਕ ਬਾਵਾ ਵੱਲੋਂ ਸਟੇਜ ਸੰਚਾਲਨ ਦਾ ਰੋਲ ਬਾਖੂਬੀ ਨਿਭਾਇਆ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਬਰੇਸ਼ੀਆ ਦੇ ਸਿਰਮੌਰ ਡਾਇਮੰਡ ਸਪੋਰਟਸ ਕਲੱਬ ਵਲੋਂ 9ਵਾਂ ਦੋ ਰੋਜਾ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਸੰਪੰਨ

PunjabKesari

ਹਜ਼ਾਰਾਂ ਮੀਲ ਦੂਰ, ਪੰਜਾਬੀ ਪਹਿਰਾਵਿਆਂ ਵਿੱਚ ਸਜੀਆਂ ਮੁਟਿਆਰਾਂ, ਬੱਚੀਆਂ ਤੇ ਬੀਬੀਆਂ ਦਾ ਲਾ-ਮਿਸਾਲ ਇਕੱਠ ਆਪਣੇ ਆਪ ਵਿੱਚ ਇਤਿਹਾਸਕ ਹੋ ਨਿਬੜਿਆ। ਇਹ ਪਾਠਕਾਂ ਦੇ ਯਾਦ ਗੋਚਰੇ ਕਰਵਾ ਦੇਇਏ ਕਿ ਪਿਛਲੇ ਸਾਲ “ਤੀਆਂ ਕਲਾਈਡ ਦੀਆਂ'' ਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਸਭ ਤੋ ਵੱਡੇ ਇਕੱਠ ਵਾਲੀਆਂ ਤੀਆਂ ਦਾ ਰਿਕਾਰਡ ਬਣਾਇਆ। ਉਸੇ ਸਾਖ ਨੂੰ ਕਾਇਮ ਰੱਖਦਿਆਂ ਇਸ ਸਾਲ ਵੀ ਲੋਕਾਂ ਨੇ ਪੈਂਦੇ ਭਾਰੀ ਮੀਹ ਵਿੱਚ ਰਿਕਾਰਡ ਤੋੜ ਹਾਜ਼ਰੀ ਭਰਕੇ ਇਕ ਮੀਲ ਪੱਥਰ ਸਾਬਿਤ ਦਿੱਤਾ। ਪ੍ਰਬੰਧਕ ਪਹਿਲਾਂ ਹੀ ਦਿਲਚਸਪ ਨਵੀਆਂ ਵਿਸ਼ੇਸ਼ਤਾਵਾਂ ਅਤੇ ਗਤੀਵਿਧੀਆਂ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸਮਾਜਿਕ ਕੈਲੰਡਰ 'ਤੇ ਇੱਕ ਸ਼ਾਨਦਾਰ ਮੌਕਾ ਰਹੇ। ਇਸ ਮੇਲੇ ਦੇ ਪ੍ਰਬੰਧਕ ਮਨਜੀਤ ਕੌਰ ਬਰਾੜ, ਮਨਪ੍ਰੀਤ ਸ਼ੈਲੀ,ਗਗਨਦੀਪ ਕੌਰ ਮੰਦੇਰ ਵਲੋਂ ਸਮੂਹ ਸਹਿਯੋਗੀਆਂ ਅਤੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਹੋ ਜਿਹੇ ਮੇਲਿਆਂ ਦਾ ਆਯੋਜਨ ਕਰਦੇ ਰਹਿਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News