ਹਾਥਰਸ ਭਾਜੜ ਮਾਮਲਾ: ਹਾਦਸੇ ''ਚ ਜਾਨ ਗੁਆਉਣ ਵਾਲੀ 16 ਸਾਲਾ ਕੁੜੀ ਦੀ ਮਾਂ ਨੇ ਸੁਣਾਈ ਹੱਡਬੀਤੀ
Wednesday, Jul 03, 2024 - 12:04 PM (IST)
ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਮਚੀ ਭਾਜੜ ਵਿਚ ਹੁਣ ਤੱਕ 122 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਚੁੱਕੀ ਹੈ। ਹਾਲ ਦੇ ਸਾਲਾਂ 'ਚ ਸਭ ਤੋਂ ਭਿਆਨਕ ਤ੍ਰਾਸਦੀਆਂ ਵਿਚੋਂ ਇਕ ਮੰਗਲਵਾਰ ਨੂੰ ਇੱਥੇ ਇਕ ਧਾਰਮਿਕ ਸਮਾਗਮ 'ਚ ਭਾਜੜ ਮਚ ਜਾਣ ਕਾਰਨ 122 ਲੋਕਾਂ ਦੀ ਮੌਤ ਹੋ ਗਈ। ਸ਼ਰਧਾਲੂਆਂ ਦੀ ਸਾਹ ਘੁੱਟਣ ਕਾਰਨ ਮੌਤ ਹੋ ਗਈ ਅਤੇ ਲਾਸ਼ਾਂ ਇਕ-ਦੂਜੇ ਦੇ ਉੱਪਰ ਢੇਰ ਹੋ ਗਈਆਂ। ਇਸ ਦਰਮਿਆਨ ਹਾਦਸੇ ਵਿਚ ਜਾਨ ਗੁਆਉਣ ਵਾਲੀ ਇਕ 16 ਸਾਲ ਦੀ ਬੱਚੀ ਦੀ ਮਾਂ ਨੇ ਹੱਡਬੀਤੀ ਸੁਣਾਈ ਹੈ।
ਇਹ ਵੀ ਪੜ੍ਹੋ- ਭੋਲੇ ਬਾਬਾ ਦੇ ਸਤਿਸੰਗ ਦੌਰਾਨ ਮਚੀ ਭਾਜੜ, ਬੱਚਿਆਂ ਸਮੇਤ 122 ਲੋਕਾਂ ਦੀ ਮੌਤ
ਪੀੜਤਾ ਦੀ ਮਾਂ ਨੇ ਸੁਣਾਈ ਹੱਡਬੀਤੀ
ਹਾਥਰਸ ਭਾਜੜ ਵਿਚ ਮਾਰੀ ਗਈ 16 ਸਾਲ ਦੀ ਬੱਚੀ ਦੀ ਮਾਂ ਕਮਲਾ ਨੇ ਦੱਸਿਆ ਕਿ ਅਸੀਂ ਪਿਛਲੇ 20 ਸਾਲਾਂ ਤੋਂ ਸਤਿਸੰਗ ਵਿਚ ਹਿੱਸਾ ਲੈ ਰਹੇ ਹਾਂ ਅਤੇ ਅਜਿਹੀ ਘਟਨਾ ਕਦੇ ਨਹੀਂ ਵਾਪਰੀ। ਭੋਲੇ ਬਾਬਾ ਲੱਗਭਗ 2 ਤੋਂ 2.30 ਵਜੇ ਦੇ ਕਰੀਬ ਚਲੇ ਗਏ ਅਤੇ ਉਸ ਤੋਂ ਬਾਅਦ ਇਹ ਘਟਨਾ ਵਾਪਰੀ। ਕਮਲਾ ਨੇ ਅੱਗੇ ਦੱਸਿਆ ਕਿ ਮੈਂ ਆਪਣੀ ਧੀ ਨੂੰ ਗੁਆ ਦਿੱਤਾ। ਮੇਰੀ ਧੀ ਜਦੋਂ ਹਸਪਤਾਲ ਵਿਚ ਸੀ ਤਾਂ ਠੀਕ ਸੀ। ਉਸ ਨੇ ਫੋਨ ਕੀਤਾ ਅਤੇ ਸਾਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਸੀ। ਜਦੋਂ ਤੱਕ ਅਸੀਂ ਹਸਪਤਾਲ ਪਹੁੰਚੇ, ਉਦੋਂ ਤੱਕ ਹਸਪਤਾਲ ਵਿਚ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
#WATCH | Mother of a 16-year-old who died in the Hathras stampede, Kamala says, " We have been attending the Satsang for the last 20 years and such an incident has never happened...'Parmatama' (Bhole Baba) left around 2-2:30 pm and after that, the incident happened...I lost my… pic.twitter.com/QnAazDZvAa
— ANI (@ANI) July 3, 2024
ਕੀ ਹੈ ਪੂਰਾ ਮਾਮਲਾ
ਦਰਅਸਲ ਮੰਗਲਵਾਰ ਨੂੰ ਨਾਰਾਇਣ ਸਾਕਾਰ ਵਿਸ਼ਵ ਹਰੀ ਦੇ ਨਾਂ ਤੋਂ ਪ੍ਰਸਿੱਧ ਭੋਲੇ ਬਾਬਾ ਦੇ ਪ੍ਰੋਗਰਾਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭਗਤਾਂ ਦੀ ਭੀੜ ਇਕੱਠੀ ਹੋਈ। ਪ੍ਰੋਗਰਾਮ ਵਾਲੀ ਥਾਂ 'ਤੇ ਇਜਾਜ਼ਤ ਤੋਂ ਜ਼ਿਆਦਾ ਭਗਤ ਸਤਿਸੰਗ ਪ੍ਰੋਗਰਾਮ ਵਿਚ ਪਹੁੰਚੇ। ਭੋਲੇ ਬਾਬਾ ਦੇ ਸਤਿਸੰਗ ਦੌਰਾਨ ਭਾਜੜ ਮਚ ਗਈ। ਬਾਬਾ ਦੇ ਕਾਫ਼ਲੇ ਨੂੰ ਬਾਹਰ ਕੱਢਣ ਦੇ ਚੱਕਰ ਵਿਚ ਇਹ ਦੁਖਾਂਤ ਵਾਪਰਿਆ ਹੈ। ਘਟਨਾ ਸਿਕੰਦਰਾਰਾਓ ਕੋਤਵਾਲੀ ਖੇਤਰ ਦੇ ਜੀਟੀ ਰੋਡ ਸਥਿਤ ਪਿੰਡ ਫੁਲਰਾਈ ਕੋਲ ਦੀ ਹੈ। ਇਹ ਬਾਬਾ ਪਹਿਲਾਂ ਉੱਤਰ ਪ੍ਰਦੇਸ਼ ਪੁਲਸ ਦੇ ਖੁਫੀਆ ਵਿਭਾਗ ਵਿਚ ਕੰਮ ਕਰ ਚੁੱਕੇ ਹਨ। 17 ਸਾਲ ਦੀ ਸੇਵਾ ਮਗਰੋਂ ਉਨ੍ਹਾਂ ਨੇ ਇਕ ਪ੍ਰਚਾਰਕ ਵਜੋਂ ਅਧਿਆਤਮਿਕ ਯਾਤਰਾ ਸ਼ੁਰੂ ਕਰਨ ਲਈ ਆਪਣੀ ਨੌਕਰੀ ਛੱਡ ਦਿੱਤੀ। ਉਹ ਅਕਸਰ ਚਿੱਟੇ ਸੂਟ 'ਚ ਪਾਠ ਕਰਦੇ ਨਜ਼ਰ ਆਉਂਦੇ ਹਨ।
ਇਹ ਵੀ ਪੜ੍ਹੋ- ਜਿਸ ਬਾਬਾ ਦੇ ਸਤਿਸੰਗ 'ਚ 122 ਮੌਤਾਂ, ਕੌਣ ਹੈ ਉਹ? ਖੁਦ ਦੀ ਪ੍ਰਾਇਵੇਟ ਆਰਮੀ, ਵੱਖਰਾ ਹੈ ਟਸ਼ਨ
ਸਤਿਸੰਗ 'ਚ ਮੌਜੂਦ ਸਨ ਕਰੀਬ 40 ਹਜ਼ਾਰ ਲੋਕ
ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਇਸ ਸਤਿਸੰਗ ਵਿਚ ਕਰੀਬ 40 ਹਜ਼ਾਰ ਲੋਕ ਮੌਕੇ 'ਤੇ ਮੌਜੂਦ ਸਨ। ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੇ ਮੌਜੂਦ ਹੋਣ ਅਤੇ ਉੱਚਿਤ ਵਿਵਸਥਾ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਅਤੇ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e