ਜਾਣੋ, ਇਹ 5 ਬੇਹਤਰੀਨ ਐਪ ਲਾਕ ਜੋ ਤੁਹਾਡੇ ਐਂਡਰਾਈਡ ਸਮਾਰਟਫੋਨ ''ਚ ਡਾਟਾ ਨੂੰ ਸੁਰਖਿੱਅਤ ਰੱਖ ਸਕਦੇ ਹਨ
Saturday, Apr 22, 2017 - 02:24 PM (IST)
ਜਲੰਧਰ-ਸਮਾਰਟਫੋਨ ''ਚ ਹਰ ਕੋਈ ਆਪਣਾ ਨਿੱਜੀ ਡਾਟਾ ਸੇਵ ਰੱਖਦਾ ਹੈ। ਪਰਸਨਲ ਮੈਸੇਜ ਤੋਂ ਲੈ ਕੇ ਸ਼ੋਸਲ ਮੀਡੀਆ ਐਪ ਤੱਕ ਸਾਰੀ ਜਾਣਕਾਰੀ ਫੋਨ ''ਚ ਹੀ ਸੇਵ ਹੁੰਦੀ ਹੈ। ਇਸ ਦੇ ਚੱਲਦੇ ਫੋਨ ''ਚ ਕਈ ਤਰ੍ਹਾਂ ਦੀ ਸਕਿਉਰਟੀ (ਫਿੰਗਰਪ੍ਰਿੰਟ ਸੈਂਸਰ ਜਾਂ ਫੋਨ ਲਾਕ) ਲਾ ਦਿੱਤੀ ਜਾਂਦੀ ਹੈ। ਇਸ ਨਾਲ ਅਸੀਂ ਆਪਣੇ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਬੇਫਿਕਰ ਹੋ ਜਾਂਦੇ ਹੈ। ਜਿਨ੍ਹਾਂ ਜ਼ਰੂਰੀ ਫੋਨ ਨੂੰ ਲਾਕ ਰੱਖਣਾ ਜ਼ਰੂਰੀ ਹੈ ਉਨ੍ਹਾਂ ਜ਼ਰੂਰੀ ਡਾਟਾ ਸੁਰੱਖਿਅਤ ਰੱਖਣਾ ''ਚ ਤੁਹਾਡੀ ਮਦਦ ਕਰੇਗਾ। ਇਹ ਸਾਰੇ ਐਪਸ ਐਂਡਰਾਈਡ ''ਤੇ ਉਪਲੱਬਧ ਹੈ।
Privacy Knight App Lock:
ਇਹ Alibaba Group ਨੇ ਬਣਾਇਆ ਹੈ। ਇਸ ਨੂੰ ਪਲੇ ਸਟੋਰ ''ਚ ਫਰੀ ਡਾਊਨਲੋਡ ਕੀਤਾ ਜਾਂਦਾ ਹੈ। ਇਸ ''ਚ ਪਿੰਨ, ਪੈਟਰਨ, ਫਿੰਗਰਪ੍ਰਿੰਟ, ਫੇਸ ਲਾਕ ਤੱਕ ਦੀ ਸੁਵਿਧਾ ਮਿਲਦੀ ਹੈ। ਇਹ ਹੀ ਨਹੀਂ ਇਸ ''ਚ ਇੰਨਕਮਿੰਗ ਕਾਲਸ ਨੂੰ ਵੀ ਲਾਕ ਕੀਤਾ ਜਾ ਸਕਦਾ ਹੈ। ਇਹ ਐਪ ਗਲਤ ਪਾਸਵਰਡ ਲਾਉਣ ਵਾਲੇ ਦੀ ਫੋਟੋ ਵੀ ਲੈ ਲੈਂਦਾ ਹੈ।
Norton App Lock:
ਇਸ ''ਚ ਕਈ ਤਰ੍ਹਾਂ ਦੇ ਲਾਕ ਆਪਸ਼ਨ ਦਿੱਤਾ ਗਏ ਹੋਣਗੇ ਜਿਵੇਂ ਫਿੰਗਰਪ੍ਰਿੰਟ, ਪਿਨ ਜਾਂ ਪੈਟਰਨ ਲਾਕ ਆਦਿ। ਇਹ ਹੀ ਨਹੀਂ ਇਹ ਐਪ ਵੀ ਗਲਤ ਪਾਸਵਰਡ ਲਾਉਣ ਵਾਲੇ ਦੀ ਫੋਟੋ ਲੈ ਸਕਦਾ ਹੈ ਜਿਸ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਡਾ ਫੋਨ ਕਿਸ ਨੇ ਇਸਤੇਮਾਲ ਕੀਤਾ ਹੈ।
Hexlock 1pp Lock:
ਇਸ ''ਚ ਐਪ ਲਾਕ ਕਰਨ ਦੇ ਕਈ ਆਪਸ਼ਨ ਹੈ ਨਾਲ ਹੀ ਇਸ ''ਚ ਐਂਡ ਰੀਮੂਵ ਦੇ ਵੀ ਕਈ ਆਪਸ਼ਨ ਮਿਲਣਗੇ। ਇਸ ਐਪ ''ਚ ਵੀ ਅਜਿਹੇ ਫੀਚਰ ਦਿੱਤੇ ਗਏ ਹਨ ਕਿ ਜੋ ਇਸ ''ਚ ਗਲਤ ਪਾਸਵਰਡ ਲਾਉਣ ਵਾਲੇ ਦੀ ਤਸਵੀਰ ਲੈ ਲੈਂਦੇ ਹਨ।
App Locker: Fingerprint and Pin:
ਇਹ ਐਪ ਜਿਆਦਾ ਮਸ਼ਹੂਰ ਨਹੀਂ ਹੈ। ਪਰ ਇਸ ''ਚ ਕਈ ਸ਼ਾਨਦਾਰ ਫੀਚਰ ਦਿੱਤੇ ਗਏ ਹਨ। ਇਸ ''ਚ ਯੂਜ਼ਰਸ ਨੂੰ Customise App Lock ਦੇ ਆਪਸ਼ਨ ਮਿਲੇਗਾ। ਨਾਲ ਹੀ ਇਸ ''ਚ ਲਾਕਿੰਗ ਦੇ ਲਗਭਗ ਸਾਰੇ ਵਿਕਲਪ ਮਿਲਣਗੇ ਜੋ ਦੂਸਰੇ ਐਪ ''ਚ ਨਹੀਂ ਹੈ।
App Lock:
ਇਸ ਐਪ ਨੂੰ ਹੁਣ ਤੱਕ 100 ਮਿਲੀਅਨ ਤੋਂ ਜਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਸ ''ਚ ਵਾਰਨਿੰਗ ਮੈਸੇਜ ਦੀ ਸੁਵਿਧਾ ਮਿਲੇਗੀ ਨਾਲ ਹੀ ਇਸ ''ਚ ਫੋਟੋ ਅਤੇ ਵੀਡੀਓ ਵਾਲਿਟ ਵੀ ਬਣਾਇਆ ਜਾ ਸਕਦਾ ਹੈ।
