ਸੜਕ ’ਤੇ ਦੌੜਦੀ-ਦੌੜਦੀ ਇੰਝ ਹਵਾ ’ਚ ਉੱਡੇਗੀ ਇਹ ਕਾਰ (ਵੀਡੀਓ)

Monday, Nov 09, 2020 - 02:18 AM (IST)

ਆਟੋ ਡੈਸਕ—ਫਲਾਇੰਗ ਕਾਰਾਂ ਦਾ ਨਾਂ ਤੁਸੀਂ ਕਾਫ਼ੀ ਸਮੇਂ ਤੋਂ ਸੁਣਦੇ ਆ ਰਹੇ ਹੋ ਪਰ ਹੁਣ ਲੱਗਣ ਲੱਗਿਆ ਹੈ ਕਿ ਭਵਿੱਖ ’ਚ ਇਨ੍ਹਾਂ ਕਾਰਾਂ ਦਾ ਇਸਤੇਮਾਲ ਕੀਤਾ ਜਾ ਸਕੇਗਾ। ਹੁਣ ਤੱਕ ਕੁਝ ਫਲਾਇੰਗ ਕਾਰਾਂ ਦੇ ਟੈਸਟ ਹੋ ਚੁੱਕੇ ਹਨ ਪਰ ਇਨ੍ਹਾਂ ’ਚੋਂ ਕਿਸੇ ਨੇ ਵੀ ਅਸਲ ’ਚ ਉਡਾਣ ਨਹੀਂ ਭਰੀ ਸੀ।

PunjabKesari

ਇਹ ਵੀ ਪੜ੍ਹੋ  :ਇਹ ਹੈ ਅਮਰੀਕਾ ਦੀ ਨਵੀਂ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦਾ ਪਸੰਦੀਦਾ ਭਾਰਤੀ ਪਕਵਾਨ

ਇਸ ਦੇ ਚੱਲਦੇ ਕਲੇਨ ਵਿਜ਼ਨ ਦੀ ਇਹ ਫਲਾਇੰਗ ਕਾਰ ਹੁਣ ਤੱਕ ਦੀ ਸਭ ਤੋਂ ਭਰੋਸੇਮੰਦ ਫਲਾਇੰਗ ਕਾਰ ਬਣ ਚੁੱਕੀ ਹੈ। ਜਾਣਕਾਰੀ ਮੁਤਾਬਕ ਇਸ ਕਾਰ ’ਚ BMW ਦਾ 1.6 ਲੀਟਰ ਇੰਜਣ ਲਗਾਇਆ ਗਿਆ ਹੈ ਜੋ ਕਿ 140 ਹਾਰਸ ਪਾਵਰ ਦੀ ਤਾਕਤ ਪੈਦਾ ਕਰਦਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਕਾਰ ਸਿਰਫ 3 ਮਿੰਟ ’ਚ ਹੀ ਇਕ ਜਹਾਜ਼ ’ਚ ਬਦਲ ਜਾਂਦੀ ਹੈ। 

ਏਅਰਕਾਰ V5 ਇਕ ਟੂ-ਸੀਟਰ ਕਾਰ ਹੈ ਜੋ ਕਿ ਉਡਾਣ ਦੌਰਾਨ 200 ਕਿਲੋਗ੍ਰਾਮ ਤੱਕ ਦਾ ਵਾਧੂ ਭਾਰ ਚੁੱਕਣ ਦੀ ਸਮਰਥਾ ਰੱਖਦੀ ਹੈ। ਕੰਪਨੀ ਦਾ ਅੰਦਾਜ਼ਾ ਹੈ ਕਿ ਇਹ ਕਾਰ ਇਕ ਵਾਰ ’ਚ 1,000 ਕਿਲੋਮੀਟਰ ਦੀ ਯਾਤਰਾ ਉੱਡ ਕੇ ਤੈਅ ਕਰ ਸਕਦੀ ਹੈ ਅਤੇ ਇਕ ਘੰਟੇ ’ਚ 18 ਈਂਧਨ ਦੀ ਖਪਤ ਕਰਦੀ ਹੈ। ਇਸ ਦੇ ਰਾਹੀਂ ਜ਼ਮੀਨ ਤੋਂ ਆਸਮਾਨ ’ਚ 200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ’ਤੇ ਉਡਾਣ ਭਰੀ ਜਾ ਸਕਦੀ ਹੈ।

ਇਹ ਵੀ ਪੜ੍ਹੋ  :-BSNL ਨੇ ਆਪਣੇ ਗਾਹਕਾਂ ਨੂੰ ਦਿੱਤਾ ਇਹ ਤੋਹਫਾ

PunjabKesari

ਇਹ ਵੀ ਪੜ੍ਹੋ  :-ਲੈਨੋਵੋ ਦੇ ਇਸ ਫੋਨ ’ਚ ਮਿਲੇਗਾ ਪਾਪ-ਅਪ ਕੈਮਰਾ, ਭਾਰਤੀ ਬਾਜ਼ਾਰ ’ਚ ਜਲਦ ਦੇਵੇਗਾ ਦਸਤਕ

ਪਰ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਇਹ ਕਾਰ ਇੰਨੀ ਪ੍ਰਭਾਵਸ਼ਾਲੀ ਅਤੇ ਸਥਿਰ ਹੈ ਕਿ ਇਸ ਨੂੰ ਕੋਈ ਵੀ ਪਾਇਲਟ ਉੱਡਾ ਸਕਦਾ ਹੈ। ਇਸ ਦੀ ਨਿਰਮਾਤਾ ਕੰਪਨੀ ਨੇ ਟੀਚਾ ਰੱਖਿਆ ਹੈ ਕਿ ਅਗਲੇ 6 ਮਹੀਨਿਆਂ ਤੱਕ ਇਕ ADEPT  ਸਰਟੀਫਾਇਡ ਮਾਡਲ ਤਿਆਰ ਕੀਤੇ ਜਾਣ ਜਿਸ ’ਚ 300HP ਦਾ ਇੰਜਣ ਲੱਗਿਆ ਹੋਵੇ।

ਇਹ ਵੀ ਪੜ੍ਹੋ  :-'ਅਮਰੀਕਾ ਦੇ ਦੂਜੇ ਰਾਸ਼ਟਰਪਤੀ ਨੇ ਸੱਤਾ ਸੌਂਪਣ ਤੋਂ ਕਰ ਦਿੱਤਾ ਸੀ ਇਨਕਾਰ'

PunjabKesari
ਇਹ ਵੀ ਪੜ੍ਹੋ  :-ਟਰੰਪ ਨੇ ਕੀਤਾ ਜਿੱਤ ਦਾ ਦਾਅਵਾ, ਮੀਡੀਆ ਸੰਸਥਾਵਾਂ ਨੇ ਕਿਹਾ ‘ਬਾਈਡੇਨ ਹਨ ਜੇਤੂ’


Karan Kumar

Content Editor

Related News