Kinetic ਨੇ ਲਾਂਚ ਕੀਤਾ ਐਡਵਾਂਸਡ ਇਲੈਕਟ੍ਰਿਕ ਥ੍ਰੀ-ਵ੍ਹੀਲਰ

Sunday, Apr 30, 2017 - 02:34 PM (IST)

Kinetic ਨੇ ਲਾਂਚ ਕੀਤਾ ਐਡਵਾਂਸਡ ਇਲੈਕਟ੍ਰਿਕ ਥ੍ਰੀ-ਵ੍ਹੀਲਰ
ਜਲੰਧਰ- ਪੁਣੇ ਦੀ Kinetic Green ਐਨਰਜੀ ਅਤੇ ਪਾਵਰ ਸਲਿਊਸ਼ੰਸ ਲਿਮਟਿਡ ਨੇ ਆਪਣੇ ਪਹਿਲੇ ਇਲੈਕਟ੍ਰਿਕ ਥ੍ਰੀ-ਵ੍ਹੀਲਰ ਵਾਹਨ ''Kinetic Safar'' ਨੂੰ ਪੇਸ਼ ਕੀਤਾ ਹੈ। ਇਸ ਵਿਚ ਐਡਵਾਂਸਡ ਲਿਥੀਅਮ-ਆਇਨ ਬੈਟਰੀ ਹੈ। ਕੰਪਨੀ ਨੇ ਇਕ ਬਿਆਨ ''ਚ ਦੱਸਿਆ ਹੈ ਕਿ ਮੌਜੂਦਾ ਸਮੇਂ ''ਚ ਇਲੈਕਟ੍ਰਿਕ ਥ੍ਰੀ-ਵ੍ਹੀਲਰ ਗੱਡੀਆਂ ਜਾਂ ਈ-ਰਿਕਸ਼ਾ ਬਣਾਉਣ ਵਾਲੀਆਂ ਜ਼ਿਆਦਾਤਰ ਕੰਪਨੀਆਂ ਲੇਡ ਐਸਿਡ ਬੈਟਰੀ ਦੀ ਵਰਤੋਂ ਕਰਦੀਆਂ ਹਨ ਜੋ ਜਲਦੀ ਖਰਾਬ ਹੋ ਜਾਂਦੀਆਂ ਹਨ ਅਤੇ ਭਾਰ ਜ਼ਿਆਦਾ ਹੋਣ ਕਾਰਨ ਵੀ ਕਰੀਬ 10 ਘੰਟਿਆਂ ਦਾ ਸਮਾਂ ਲੈਂਦੀਆਂ ਹਨ। 
ਕੰਪਨੀ ਨੂੰ ਉਮੀਦ ਹੈ ਕਿ ਇਸ ਨਵੀਂ ਟੈਕਨਾਲੋਜੀ ਨਾਲ ਦੇਸ਼ ''ਚ ਪਬਲਿਕ ਟ੍ਰਾਂਸਪੋਰਟ ਲਈ ਗਰੀਨ ਵ੍ਹੀਕਲਸ ''ਤੇ ਬਦਲਾਅਕਾਰੀ ਅਸਰ ਪਵੇਗਾ। ਪਰ ਲਿਥੀਅਮ-ਆਇਨ ਬੈਟਰੀ ਦੀ ਕੀਮਤ 55,000 ਤੋਂ 60,000 ਰੁਪਏ ਤਕ ਹੋਵੇਗੀ। ਕੰਪਨੀ ਨੇ ਕਿਹਾ ਕਿ ਉਸ ਨੇ ਇਨ੍ਹਾਂ ਵ੍ਹੀਕਲਸ ਦੀ ਪੂਰੀ ਟੈਸਟਿੰਗ ਕੀਤੀ ਹੈ। ਲੇਡ ਐਸਿਡ ਬੈਟਰੀ ਨੂੰ ਹਰ ਸਾਲ ਬਦਲਅ ਦੀ ਲੋੜ ਹੁੰਦੀ ਹੈ ਅਤੇ ਈ-ਰਿਕਸ਼ਾ ''ਚ ਇਸ ਦਾ ਭਾਰ ਵੀ 120 ਕਿਲੋਗ੍ਰਾਮ ਦੇ ਕਰੀਬ ਹੁੰਦਾ ਹੈ। ਅਜਿਹੇ ''ਚ ਲਿਥੀਅਮ-ਆਇਨ ਬੈਟਰੀ ਦੇ ਕੁਝ ਹੋਰ ਵੀ ਫਾਇਦੇ ਹਨ-
 
ਲਿਥੀਅਮ-ਆਇਨ ਬੈਟਰੀ ਦਾ ਭਾਰ ਘੱਟ ਹੁੰਦਾ ਹੈ ਜਿਸ ਨਾਲ ਗੱਡੀਆਂ ਨੂੰ ਘੱਟ ਚਾਰਜਿੰਗ ''ਚ ਹੀ ਦੂਰ ਤਕ ਚੱਲਣ ''ਚ ਹੀ ਮਦਦ ਮਿਲਦੀ ਹੈ। ਲੇਡ ਐਸਿਡ ਬੈਟਰੀ ਨੂੰ ਚਾਰਜ ਹੋਣ ''ਚ 8-10 ਘੰਟਿਆਂ ਦਾ ਸਮਾਂ ਲੱਗਦਾ ਹੈ, ਉਥੇ ਹੀ ਲਿਥੀਅਮ-ਆਇਨ ਬੈਟਰੀ 1.5-3 ਘੰਟਿਆਂ ''ਚ ਹੀ ਪੂਰੀ ਚਾਰਜ ਹੋ ਜਾਂਦੀ ਹੈ। ਲਿਥੀਅਮ-ਆਇਨ ਬੈਟਰੀ ਦੀ ਉਮਰ ਲੰਬੀ ਹੁੰਦੀ ਹੈ। ਇਸ ਨੂੰ ਲੇਡ ਐਸਿਡ ਦੇ ਮੁਕਾਬਲੇ ਜ਼ਿਆਦਾ ਲੰਬੇ ਸਮੇਂ ਤਕ ਇਸਤੇਮਾਲ ''ਚ ਲਿਆਇਆ ਜਾ ਸਕਦਾ ਹੈ।

Related News