JVC ਨੇ ਲਾਂਚ ਕੀਤੇ 6 ਨਵੇਂ ਸਮਾਰਟ LED TV, ਕੀਮਤ 7,499 ਰੁਪਏ ਤੋਂ ਸ਼ੁਰੂ

06/15/2019 12:06:30 PM

ਗੈਜੇਟ ਡੈਸਕ– JVC ਨੇ ਆਪਣੀ ਕਿਫਾਇਤੀ ਸਮਾਰਟ ਟੀਵੀ ਰੇਂਜ ਤਹਿਤ 6 ਨਵੇਂ LED ਟੀਵੀ ਦਾ ਐਲਾਨ ਕੀਤਾ ਹੈ। ਵਿਯਰਾ ਗਰੁੱਪ, ਭਾਰਤ ’ਚ JVC ਟੀਵੀ ਦੀ ਮੈਨਿਊਫੈਕਚਰਿੰਗ ਅਤੇ ਮਾਰਕੀਟਿੰਗ ਕਰਦਾ ਹੈ। JVC ਟੀਵੀ ਦੀ ਨਵੀਂ ਰੇਂਜ 7,499 ਰੁਪਏ ਤੋਂ ਸ਼ੁਰੂ ਹੁੰਦੀ ਹੈ। ਕੰਪਨੀ ਨੇ 24 ਤੋਂ 39 ਇੰਚ ਦੀ ਰੇਂਜ ’ਚ ਟੀਵੀ ਲਾਂਚ ਕੀਤੇ ਹਨ। JVC ਦੇ ਨਵੇਂ ਟੀਵੀ ਵਿਕਰੀ ਲਈ ਫਲਿਪਕਾਰਟ ’ਤੇ ਉਪਲੱਬਧ ਨ। ਇਹ ਟੀਵੀ ਸਮਾਰਟ ਕਨੈਕਟੀਵਿਟੀ, ਇਨ-ਬਿਲਟ ਬਲੂਟੁੱਥ ਵਰਗੇ ਬਿਹਤਰੀਨ ਫੀਚਰਜ਼ ਨਾਲ ਲੈਸ ਹਨ। 

ਨਵੀਂ ਰੇਂਜ ’ਚ JVC 32N3105C ਕਾਫੀ ਖਾਸ ਹੈ। ਇਸ ਸਮਾਰਟ ਐੱਲ.ਈ.ਡੀ. ਦੀ ਕੀਮਤ 11,999 ਰੁਪਏ ਹੈ। JVC 32N3105C ਟੀਵੀ ਇੰਟਲੈਕਚੁਅਲ UI ਦੇ ਨਾਲ ਆਉਂਦਾ ਹੈ, ਜੋ ਕਿ ਯੂਜ਼ਰ ਦੀ ਦਿਲਚਸਪੀ ਨੂੰ ਅਡਾਪਟ ਕਰਨ ’ਚ ਸਮਰੱਥ ਹੈ ਅਤੇ ਹੋਮ ਸਕਰੀਨ ’ਤੇ ਉਸੇ ਦੇ ਹਿਸਾਬ ਨਾਲ ਕੰਟੈਂਟ ਪੁੱਸ਼ ਕਰਦਾ ਹੈ। ਇਸ ਟੀਵੀ ’ਚ ਯੂਟਿਊਬ ਅਤੇ ਨੈੱਟਫਲਿਕਸ ਸਮੇਤ ਕੰਟੈਂਟ ਲਈ ਇਨ-ਬਿਲਟ ਐਪਸ ਹਨ। ਇਸ ਤੋਂਇਲਾਵਾ ਯੂਜ਼ਰ ਆਪਣੀ ਸਹੂਲਤ ਦੇ ਹਿਸਾਬ ਨਾਲ ਐਪ ਇੰਸਟਾਲ ਕਰ ਸਕਦਾ ਹੈ। ਇਸ ਟੀਵੀ ਦਾ ਰੈਜ਼ੋਲਿਊਸ਼ਨ 1366x768 ਪਿਕਸਲ ਹੈ।

ਟੀਵੀ ’ਚ 24 ਵਾਟ ਦਾ ਸਾਊਂਡ ਆਊਟਪੁਟ, ਕਵਾਡ ਕੋਰ ਪ੍ਰੋਸੈਸਰ, 1 ਜੀ.ਬੀ. ਰੈਮ ਅਤੇ 8 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। Miracast ਦਾ ਇਸਤੇਮਾਲ ਕਰਦੇ ਹੋਏ ਇਹ ਸਕਰੀਨ ਕਾਸਟਿੰਗ ਨੂੰ ਵੀ ਸਪੋਰਟ ਕਰਦਾ ਹੈ। 3 HDMI ਪੋਰਟਸ ਤੋਂ ਇਲਾਵਾ ਇਸ ਵਿਚ 2 USB ਪੋਰਟ, ਇਨ-ਬਿਲਟ ਵਾਈ-ਫਾਈ ਅਤੇ ਈਥਰਨੈੱਟ ਕਨੈਕਟੀਵਿਟੀ ਦੀ ਸਹੂਲਤ ਦਿੱਤੀ ਗਈ ਹੈ। ਨਾਲ ਹੀ, ਇਸ ਟੀਵੀ ’ਚ ਸਮਾਰਟ ਰਿਮੋਟ ਦਿੱਤਾ ਗਿਆ ਹੈ, ਜੋ ਕਿ ਸਮਾਰਟ ਇੰਟਰਫੇਸ ’ਤੇ ਨੈਵੀਗੇਸ਼ਨ ਆਸਾਨ ਬਣਾਉਂਦਾ ਹੈ। 

JVC ਦੀ ਰੇਂਜ ’ਚ JVC 24N380C (ਕੀਮਤ 7,499 ਰੁਪਏ), JVC 32N380 (ਕੀਮਤ 9,999 ਰੁਪਏ), JVC 32N385C (ਕੀਮਤ 11,999 ਰੁਪਏ), JVC 39N380C (ਕੀਮਤ 15,999 ਰੁਪਏ) ਅਤੇ JVC 39N3105C (ਕੀਮਤ 16,999 ਰੁਪਏ) ਸ਼ਾਮਲ ਹੈ। ਜੇ.ਵੀ.ਸੀ. ਨੇ ਭਾਰਤ ’ਚ ਕਈ ਹਾਇਰ ਸਪੈਸੀਫਿਕੇਸ਼ੰਸ ਵਾਲੇ ਟੀਵੀ ਲਾਂਚ ਕੀਤੇ ਹਨ, ਜਿਨ੍ਹਾਂ ’ਚ JVC 43N7105C ਅਤੇ 55N7105 ਟੀਵੀ ਸ਼ਾਮਲ ਹਨ। 


Related News