Jio New Year Offer 2022: ਨਵੇਂ ਸਾਲ ’ਚ ਜੀਓ ਦੇਣ ਵਾਲਾ ਹੈ ਡਬਲ ਤੋਹਫ਼ਾ

Tuesday, Nov 30, 2021 - 04:51 PM (IST)

Jio New Year Offer 2022: ਨਵੇਂ ਸਾਲ ’ਚ ਜੀਓ ਦੇਣ ਵਾਲਾ ਹੈ ਡਬਲ ਤੋਹਫ਼ਾ

ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਹਾਲ ਹੀ ’ਚ ਜੀਓ ਫੋਨ ਨੈਕਸਟ ਸਮਾਰਟਫੋਨ ਪੇਸ਼ ਕੀਤਾ ਹੈ ਜਿਸ ਨੂੰ ਲੈ ਕੇ ਦਾਅਵਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਕਿਫਾਇਤੀ ਸਮਾਰਟਫੋਨ ਹੈ। ਜੀਓ ਫੋਨ ਨੈਕਸਟ ਨੂੰ ਗੂਗਲ ਦੀ ਸਾਂਝੇਦਾਰੀ ’ਚ ਤਿਆਰ ਕੀਤਾ ਗਿਆ ਹੈ। ਜੀਓ ਨੇ ਹਾਲ ਹੀ ’ਚ ਆਪਣੇ ਪ੍ਰੀਪੇਡ ਪਲਾਨ ਵੀ 21 ਫੀਸਦੀ ਤਕ ਮਹਿੰਗੇ ਕੀਤੇ ਹਨ। ਹੁਣ ਖਬਰ ਹੈ ਕਿ ਨਵੇਂ ਸਾਲ ’ਚ ਜੀਓ ਡਬਲ ਧਮਾਕਾ ਕਰਨ ਵਾਲਾ ਹੈ। ਰਿਪੋਰਟ ਮੁਤਾਬਕ, ਨਵੇਂ ਸਾਲ 2022 ’ਚ ਜੀਓ ਦੋ ਨਵੇਂ ਪ੍ਰੋਡਕਟ ਲਾਂਚ ਕਰੇਗਾ ਜੋ ਕਿ ਜੀਓ ਟੈਬਲੇਟ ਅਤੇ ਜੀਓ ਟੀ.ਵੀ. ਹਨ। ਇਸ ਤੋਂ ਇਲਾਵਾ ਜੀਓ ਲੈਪਟਾਪ ’ਤੇ ਵੀ ਕੰਮ ਚੱਲ ਰਿਹਾ ਹੈ। 

ਇਹ ਵੀ ਪੜ੍ਹੋ– ਹੁਣ ਨਹੀਂ ਕੱਟੇਗਾ ਤੁਹਾਡਾ ਟ੍ਰੈਫਿਕ ਚਾਲਾਨ, Google Maps ਦਾ ਇਹ ਫੀਚਰ ਕਰੇਗਾ ਤੁਹਾਡੀ ਮਦਦ

91ਮੋਬਾਇਲ ਦੀ ਇਕ ਰਿਪੋਰਟ ਮੁਤਾਬਕ, ਨਵੇਂ ਸਾਲ ’ਚ ਜੀਓ ਦੋ ਨਵੇਂ ਹਾਰਡਵੇਅਰ ਪ੍ਰੋਡਕਟ ਲਾਂਚ ਕਰਨ ਦੀ ਪਲਾਨਿੰਗ ਕਰ ਰਿਹਾ ਹੈ ਅਤੇ ਇਹ ਦੋ ਪ੍ਰੋਡਕਟ ਜੀਓ ਟੀ.ਵੀ. ਅਤੇ ਜੀਓ ਟੈਬਲੇਟ ਹੋਣਗੇ। ਹਾਲਾਂਕਿ, ਲਾਂਚਿੰਗ ਤਾਰੀਖ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਅਤੇ ਨਾ ਹੀ ਸਪੈਸੀਫਿਕੇਸ਼ਨ ਦੀ ਜਾਣਕਾਰੀ ਮਿਲੀ ਹੈ। 

ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ

ਉਮੀਦ ਕੀਤੀ ਜਾ ਰਹੀ ਹੈ ਕਿ ਜੀਓ ਫੋਨ ਨੈਕਸਟ ਦੀ ਤਰ੍ਹਾਂ ਜੀਓ ਟੈਬਲੇਟ ਅਤੇ ਜੀਓ ਟੀ.ਵੀ. ਨੂੰ ਵੀ ਕਿਫਾਇਤੀ ਦਰ ’ਤੇ ਪੇਸ਼ ਕੀਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਜੀਓ ਟੈਬਲੇਟ ਨੂੰ pragatiOS ਦੇ ਨਾਲ ਲਾਂਚ ਕੀਤਾ ਜਾਵੇਗਾ ਅਤੇ ਇਸ ਨੂੰ ਵੀ ਗੂਗਲ ਦੀ ਸਾਂਝੀਦਾਰੀ ’ਚ ਪੇਸ਼ ਕੀਤਾ ਜਾਵੇਗਾ। ਜੀਓ ਟੈਬਲੇਟ ’ਚ ਗੂਗਲ ਪਲੇਅ ਸਟੋਰ ਦਾ ਸਪੋਰਟ ਹੋਵੇਗਾ ਅਤੇ ਕੁਆਲਕਾਮ ਦਾ ਪ੍ਰੋਸੈਸਰ ਮਿਲੇਗਾ। ਜੀਓ ਟੀ.ਵੀ. ’ਚ ਵੀ ਤਮਾਮ ਓ.ਟੀ.ਟੀ. ਐਪਸ ਦਾ ਸਪੋਰਟ ਮਿਲੇਗਾ ਅਤੇ ਹੋ ਸਕਦਾ ਹੈ ਕਿ ਇਸ ਨੂੰ ਜੀਓ ਫਾਈਬਰ ਸੈੱਟ-ਟਾਪ ਬਾਕਸ ਨਾਲ ਪੇਸ਼ ਕੀਤਾ ਜਾਵੇ। ਟੀ.ਵੀ. ਨੂੰ ਕਈ ਵੱਖ-ਵੱਖ ਸਾਈਜ਼ ’ਚ ਪੇਸ਼ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ– WhatsApp ’ਚ ਜਲਦ ਆ ਰਹੇ 5 ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼


author

Rakesh

Content Editor

Related News