ਜੀਓ ਫੋਨ ਨੈਕਸਟ ’ਚ ਮਿਲਣਗੇ ਇਹ 5 ਟਾਪ ਫੀਚਰਜ਼

Sunday, Oct 31, 2021 - 01:27 PM (IST)

ਜੀਓ ਫੋਨ ਨੈਕਸਟ ’ਚ ਮਿਲਣਗੇ ਇਹ 5 ਟਾਪ ਫੀਚਰਜ਼

ਗੈਜੇਟ ਡੈਸਕ– ਰਿਲਾਇੰਸ ਜੀਓ ਇਸ ਦੀਵਾਲੀ ’ਤੇ ਆਪਣੇ ਸਸਤੇ ਸਮਾਰਟਫੋਨ ਜੀਓ ਫੋਨ ਨੈਕਸਟ ਨੂੰ ਉਪਲੱਬਧ ਕਰਨ ਵਾਲੀ ਹੈ। ਗਾਹਕ ਦੀਵਾਲੀ ਵਾਲੇ ਦਿਨ ਸਿਰਫ 1,999 ਰੁਪਏ ਦੀ ਡਾਊਨ ਪੇਮੈਂਟ ’ਤੇ ਇਸ ਫੋਨ ਨੂੰ ਖਰੀਦ ਸਕਣਗੇ, ਬਾਕੀ ਰਕਮ ਦਾ ਭੁਗਤਾਨ 18/24 ਮਹੀਨਿਆਂ ਦੀਆਂ ਆਸਾਨ ਕਿਸ਼ਤਾਂ ’ਚ ਕੀਤਾ ਜਾ ਸਕੇਗਾ। ਜੀਓ ਫੋਨ ਨੈਕਸਟ ਦੀ ਅਸਲ ਕੀਮਤ 6,499 ਰੁਪਏ ਹੈ। ਇਸ ਫੋਨ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਕਿ ਇਹ ਦੁਨੀਆ ਦਾ ਸਭ ਤੋਂ ਸਸਤਾ ਸਮਾਰਟਫੋਨ ਹੈ ਜਿਸ ਵਿਚ ਹਾਟਸਪਾਟ ਦੀ ਵੀ ਸੁਵਿਧਾ ਮਿਲੇਗੀ। ਜੀਓ ਫੋਨ ਨੈਕਸਟ ’ਚ ਤੁਹਾਨੂੰ ਜੋ ਟਾਪ-5 ਫੀਚਰਜ਼ ਮਿਲਣਗੇ, ਇਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ।

ਇਹ ਵੀ ਪੜ੍ਹੋ– 1 ਨਵੰਬਰ ਤੋਂ ਇਨ੍ਹਾਂ ਐਂਡਰਾਇਡ ਤੇ ਆਈਫੋਨ ਮਾਡਲਾਂ ’ਤੇ ਨਹੀਂ ਚੱਲੇਗਾ WhatsApp, ਵੇਖੋ ਪੂਰੀ ਲਿਸਟ

Jio phone next ਦੇ ਟਾਪ-5 ਫੀਚਰਜ਼

ਗੋਰਿੱਲਾ ਗਲਾਸ 3 ਦੀ ਪ੍ਰੋਟੈਕਸ਼ਨ- ਜੀਓ ਫੋਨ ਨੈਕਸਟ ’ਚ ਗੋਰਿੱਲਾ ਗਲਾਸ 3 ਦੀ ਸਕਰੀਨ ਪ੍ਰੋਟੈਕਸ਼ਨ ਮਿਲੇਗੀ, ਹਾਲਾਂਕਿ ਅਜੇ ਇੰਨੀ ਕੀਮਤ ’ਚ ਜਿੰਨੇ ਵੀ ਫੋਨ ਮਿਲ ਰਹੇ ਹਨ, ਉਨ੍ਹਾਂ ’ਚ ਇਹ ਸੁਵਿਧਾ ਨਹੀਂ ਮਿਲਦੀ। 

32 ਜੀ.ਬੀ. ਦੀ ਮਿਲੇਗੀ ਇਨਬਿਲਟ ਸਟੋਰੇਜ- ਐਂਟਰੀ ਲੈਵਲ ਫੋਨਾਂ ਨੂੰ 8 ਜੀ.ਬੀ. ਜਾਂ 16 ਜੀ.ਬੀ. ਦੀ ਇਨਬਿਲਟ ਸਟੋਰੇਜ ਨਾਲ ਲਿਆਇਆ ਜਾਂਦਾ ਹੈ ਪਰ ਜੀਓ ਫੋਨ ਨੈਕਸਟ ’ਚ ਤੁਹਾਨੂੰ 32 ਜੀ.ਬੀ. ਦੀ ਇਨਬਿਲਟ ਸਟੋਰੇਜ ਮਿਲੇਗੀ।

ਸਪੈਸ਼ਲ ਆਪਰੇਟਿੰਗ ਸਿਸਟਮ- ਜੀਓ ਫੋਨ ਨੈਕਸਟ ਨੂੰ ਪ੍ਰਗਤੀ ਆਪਰੇਟਿੰਗ ਸਿਸਟਮ ਨਾਲ ਲਿਆਇਆ ਜਾਵੇਗਾ। ਪ੍ਰਗਤੀ ਆਪਰੇਟਿੰਗ ਸਿਸਟਮ ਨੂੰ ਜੀਓ ਅਤੇ ਗੂਗਲ ਦੇ ਵਧੀਆ ਤਕਨੀਸ਼ੀਅਨ ਨੇ ਮਿਲ ਕੇ ਤਿਆਰ ਕੀਤਾ ਹੈ। ਅਜੇ ਜੋ ਭਾਰਤ ’ਚ ਇੰਨੀ ਕੀਮਤ ’ਚ ਫੋਨ ਉਪਲੱਬਧ ਹਨ ਉਨ੍ਹਾਂ ’ਚ ਐਂਡਰਾਇਡ ਦਾ ਗੋ-ਐਡੀਸ਼ਨ ਮਿਲ ਰਿਹਾ ਹੈ।

512 ਜੀ.ਬੀ. ਦੀ ਐਕਸਪੈਂਡੇਬਲ ਮੈਮਰੀ- ਇੰਨੀ ਕੀਮਤ ’ਚ ਮਿਲਣ ਵਾਲੇ ਫੋਨਾਂ ’ਚ ਆਮਤੌਰ ’ਤੇ 32 ਜੀ.ਬੀ. ਦੀ ਐਕਸਪੈਂਡੇਬਲ ਸਟੋਰੇਜ ਦੀ ਸਪੋਰਟ ਮਿਲਦੀ ਹੈ ਪਰ ਜੀਓ ਫੋਨ ਨੈਕਸਟ ਨੂੰ ਤੁਹਾਨੂੰ 512 ਜੀ.ਬੀ. ਦੀ ਐਕਸਪੈਂਡੇਬਲ ਸਟੋਰੇਜ ਦੀ ਸੁਵਿਧਾ ਮਿਲੇਗੀ। 

ਟ੍ਰਾਂਸਲੇਟ ਕਰਨ ਦੀ ਸਹੂਲਤ- ਜੀਓ ਫੋਨ ਨੈਕਸਟ ’ਚ ਕੰਟੈਂਟ ਨੂੰ ਯੂਜ਼ਰ ਆਪਣੀ ਪਸੰਦੀਦਾ ਭਾਸ਼ਾ ’ਚ ਟ੍ਰਾਂਸਲੇਟ ਕਰ ਸਕਣਗੇ। ਇਸ ਤੋਂ ਇਲਾਵਾ ਇਸ ਵਿਚ ਵੌਇਸ ਕਮਾਂਡ ਦੀ ਵੀ ਸਪੋਰਟ ਮਿਲੇਗੀ। 

ਇਹ ਵੀ ਪੜ੍ਹੋ– Nikon ਨੇ ਲਾਂਚ ਕੀਤਾ ਨਵਾਂ ਪ੍ਰੋਫੈਸ਼ਨਲ ਕੈਮਰਾ, ਕੀਮਤ ਜਾਣ ਹੋ ਜਾਓਗੇ ਹੈਰਾਨ


author

Rakesh

Content Editor

Related News