ਜੀਓ ਨੇ ਲਾਂਚ ਕੀਤਾ ਖ਼ਾਸ ਪਲਾਨ, ਇਕ ਸਾਲ ਤਕ ਰੋਜ਼ਾਨਾ ਮਿਲੇਗਾ 2.5GB ਡਾਟਾ
Friday, Sep 09, 2022 - 05:41 PM (IST)

ਗੈਜੇਟ ਡੈਸਕ– ਜੀਓ ਨੇ ਟੈਲੀਕਾਮ ਇੰਡਸਟਰੀ ’ਚ 6 ਸਾਲ ਪੂਰੇ ਹੋਣ ’ਤੇ ਇਕ ਨਵਾਂ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ’ਚ ਟੈਲੀਕਾਮ ਸੇਵਾਵਾਂ ਦੇ ਨਾਂ ’ਤੇ ਕੁਝ ਨਵਾਂ ਨਹੀਂ ਹੈ ਪਰ ਐਡੀਸ਼ਨਲ ਫਾਇਦੇ ਜ਼ਰੂਰ ਮਿਲ ਰਹੇ ਹਨ। ਜੀਓ ਦਾ ਨਵਾਂ ਪਲਾਨ ਇਕ ਸਾਲ ਯਾਨੀ 365 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ। ਇਸ ਵਿਚ ਤੁਹਾਨੂੰ ਕਾਲਿੰਗ, ਡਾਟਾ ਅਤੇ ਐੱਸ.ਐੱਮ.ਐੱਸ. ਦੇ ਫਾਇਦੇ ਮਿਲਣਗੇ। ਨਾਲ ਹੀ ਗਾਹਕਾਂ ਨੂੰ ਜੀਓ ਸਿਨੇਮਾ, ਜੀਓ ਟੀ.ਵੀ. ਅਤੇ ਦੂਜੇ ਜੀਓ ਐਪਸ ਦਾ ਕੰਪਲੀਮੈਂਟਰੀ ਸਬਸਕ੍ਰਿਪਸ਼ਨ ਮਿਲੇਗਾ। ਇਸ ਰੀਚਾਰਜ ਦੇ ਨਾਲ ਗਾਹਕਾਂ ਨੂੰ 75 ਜੀ.ਬੀ. ਦਾ ਐਡੀਸ਼ਨਲ ਡਾਟਾ, ਜੀਓ ਸਾਵਨ ਸਬਸਕ੍ਰਿਪਸ਼ਨ ਸਮੇਤ ਦੂਜੇ ਫਾਇਦੇ ਮਿਲਦੇ ਹਨ। ਆਓ ਜਾਣਦੇ ਹਾਂ ਜੀਓ ਦੇ ਨਵੇਂ ਪਲਾਨ ’ਚ ਮਿਲਣ ਵਾਲੇ ਫਾਇਦਿਆਂ ਬਾਰੇ ਵਿਸਤਾਰ ਨਾਲ...
ਜੀਓ ਦਾ 365 ਦਿਨਾਂ ਦਾ ਨਵਾਂ ਪਲਾਨ
ਜੀਓ ਦੇ 2,999 ਰੁਪਏ ਦੇ ਰੀਚਾਰਜ ਪਾਲਨ ’ਚ ਗਾਹਕਾਂ ਨੂੰ 365 ਦਿਨਾਂ ਦੀ ਮਿਆਦ ਮਿਲਦੀ ਹੈ। ਇਹ ਪਲਾਨ ਰੋਜ਼ਾਨਾ 2.5 ਜੀ.ਬੀ. ਡਾਟਾ ਦੇ ਨਾਲ ਆਉਂਦਾ ਹੈ। ਯਾਨੀ ਇਸ ਪੂਰੇ ਪਲਾਨ ’ਚ ਤੁਹਾਨੂੰ 912.5 ਜੀ.ਬੀ. ਡਾਟਾ ਮਿਲੇਗਾ। ਨਾਲ ਹੀ ਸਬਸਕ੍ਰਾਈਬਰਾਂ ਨੂੰ ਅਨਲਿਮਟਿਡ ਕਾਲਿੰਗ, ਰੋਜ਼ਾਨਾ 100 ਐੱਸ.ਐੱਮ.ਐੱਸ. ਅਤੇ ਡਿਜ਼ਨੀ ਪਲੱਸ ਹੋਟਸਟਾਰ ਮੋਬਾਇਲ ਦਾ ਸਬਸਕ੍ਰਿਪਸ਼ਨ ਮਿਲੇਗਾ।
ਇਸ ਪਲਾਨ ’ਚ ਗਾਹਕਾਂ ਨੂੰ ਜੀਓ ਐਪਸ ਦਾ ਕੰਪਲੀਮੈਂਟਰੀ ਸਬਸਕ੍ਰਿਪਸ਼ਨ ਵੀ ਮਿਲੇਗਾ। ਹੁਣ ਗੱਲ ਕਰਦੇ ਹਾਂ ਐਡੀਸ਼ਨ ਫਾਇਦਿਆਂ ਦੀ, ਜੋ ਇਸਨੂੰ ਪੁਰਾਣੇ ਪਲਾਨ ਤੋਂ ਵੱਖਰਾ ਬਣਾਉਂਦੇ ਹਨ। 6 ਸਾਲ ਪੂਰੇ ਹੋਣ ਦੇ ਮੌਕੇ ਜੀਓ ਇਸ ਰੀਚਾਰਜ ਦੇ ਨਾਲ 6 ਐਡੀਸ਼ਨਲ ਫਾਇਦੇ ਆਫਰ ਕਰ ਰਿਹਾ ਹੈ।
ਇਸ ਪਲਾਨ ’ਚ ਕੀ ਹੈ ਨਵਾਂ
ਇਸ ਵਿਚ ਤੁਹਾਨੂੰ ਇਕ ਸਾਲ ਲਈ Disney + Hotstar Mobile ਦਾ ਸਬਸਕ੍ਰਿਪਸ਼ਨ ਵੀ ਮਿਲੇਗਾ। ਜੀਓ ਐਨੀਵਰਸਰੀ ਮੌਕੇ 6 ਵਾਧੂ ਫਾਇਦੇ ਆਪਰ ਕਰ ਰਿਹਾ ਹੈ। ਇਸ ਵਿਚ ਤੁਹਾਨੂੰ 75 ਜੀ.ਬੀ. ਐਡੀਸ਼ਨਲ ਡਾਟਾ ਮਿਲੇਗਾ। ਨਾਲ ਹੀ Ajio, Netmeds, Ixigo, Reliance Digital ਅਤੇ Jio Saavn Pro ਦਾ ਕੂਪਨ ਮਿਲੇਗਾ। ਇਸਦੇ ਨਾਲ ਹੀ ਕੰਪਨੀ ਨੇ 750 ਰੁਪਏ ਦੇ ਰੀਚਾਰਜ ਪਲਾਨ ਨੂੰ ਹੁਣ 749 ਰੁਪਏ ਦਾ ਕਰ ਦਿੱਤਾ ਹੈ।
ਇਸ ਪਲਾਨ ’ਚ ਗਾਹਕਾਂ ਨੂੰ 90 ਦਿਨਾਂ ਦੀ ਮਿਆਦ ਲਈ 2 ਜੀ.ਬੀ. ਡੇਲੀ ਡਾਟਾ, ਅਨਲਿਮਟਿਡ ਕਾਲਸ ਅਤੇ 100 ਐੱਸ.ਐੱਮ.ਐੱਸ. ਮਿਲਣਗੇ। ਕੰਪਨੀ ਨੇ 15 ਅਗਸਤ ਮੌਕੇ ਵੀ ਇਨ੍ਹਾਂ ਦੋ ਪਲਾਨਾਂ ਨੂੰ ਥੋੜੇ ਬਹੁਤ ਬਦਲਾਅ ਨਾਲ ਪੇਸ਼ ਕੀਤਾ ਸੀ। ਇਨ੍ਹਾਂ ’ਚ ਨਵੇਂ ਦੇ ਨਾਂ ’ਤੇ ਸਿਰਫ ਕੁਝ ਕੂਪਨ ਹਨ।