Jio ਨੇ ਗਾਹਕਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ, ਪੇਸ਼ ਕੀਤੇ 3 ਬਹੁਤ ਹੀ ਸਸਤੇ ਪਲਾਨ

Sunday, Jul 07, 2024 - 11:30 AM (IST)

ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਨੇ ਹਾਲ ਹੀ 'ਚ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਕੀਮਤ ਵਾਧੇ ਦੇ ਨਾਲ ਹੀ ਕੰਪਨੀ ਨੇ ਆਪਣੀ ਸੂਚੀ ਤੋਂ ਕਈ ਰੀਚਾਰਜ ਪਲਾਨ ਵੀ ਹਟਾ ਦਿੱਤੇ ਹਨ। ਹਾਲਾਂਕਿ ਹੁਣ ਜੀਓ ਨੇ ਆਪਣੇ ਕਰੋੜਾਂ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। Jio ਨੇ ਆਪਣੇ ਯੂਜ਼ਰਸ ਲਈ 3 ਨਵੇਂ 5G ਡਾਟਾ ਬੂਸਟਰ ਪਲਾਨ ਲਾਂਚ ਕੀਤੇ ਹਨ।ਇਸ ਨੂੰ ਕੰਪਨੀ ਦੇ ਅਧਿਕਾਰਤ Jio.com ਪੇਜ 'ਤੇ ਦੇਖਿਆ ਜਾ ਸਕਦਾ ਹੈ। ਨਵੇਂ ਪਲਾਨ ਦੀ ਸ਼ੁਰੂਆਤੀ ਕੀਮਤ ਸਿਰਫ 51 ਰੁਪਏ ਹੈ। ਨਵੀਨਤਮ ਯੋਜਨਾਵਾਂ ਦੀ ਸੂਚੀ 'ਚ ਤਿੰਨ ਪੈਕ ਪੇਸ਼ ਕੀਤੇ ਗਏ ਹਨ, ਅਤੇ ਇਸ ਨੂੰ 'true unlimited upgrade' ਸ਼੍ਰੇਣੀ 'ਚ ਰੱਖਿਆ ਗਿਆ ਹੈ। ਮਤਲਬ ਇਸ 'ਚ ਅਨਲਿਮਟਿਡ 5ਜੀ ਡਾਟਾ ਦਾ ਫਾਇਦਾ ਦਿੱਤਾ ਜਾਵੇਗਾ। ਇਹ ਗਾਹਕਾਂ ਲਈ ਕਿਸੇ ਚੰਗੀ ਖ਼ਬਰ ਤੋਂ ਘੱਟ ਨਹੀਂ ਹੈ।

ਇਹ ਵੀ ਪੜ੍ਹੋ- ਸ਼ਲੋਕਾ ਅੰਬਾਨੀ ਨੇ ਸੰਗੀਤ ਸੈਰੇਮਨੀ 'ਚ ਪਹਿਨਿਆ ਮਨੀਸ਼ ਮਲਹੋਤਰਾ ਦਾ ਡਿਜ਼ਾਇਨ ਕੀਤਾ ਲਹਿੰਗਾ, ਦੇਖੋ ਤਸਵੀਰਾਂ

Jio.com ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਕੰਪਨੀ ਦੀਆਂ ਨਵੀਆਂ ਸ਼੍ਰੇਣੀਆਂ ਦੀ ਸੂਚੀ 'ਚ 51 ਰੁਪਏ, 101 ਰੁਪਏ ਅਤੇ 151 ਰੁਪਏ ਦੇ ਪੈਕ ਮੌਜੂਦ ਹਨ ਅਤੇ ਇਨ੍ਹਾਂ 'ਚ ਅਨਲਿਮਟਿਡ 5ਜੀ ਡੇਟਾ ਦਾ ਲਾਭ ਦਿੱਤਾ ਗਿਆ ਹੈ। 51 ਰੁਪਏ ਦੇ ਪਲਾਨ 'ਚ 3GB 4G ਹਾਈ ਸਪੀਡ ਅਨਲਿਮਟਿਡ 5G ਹਾਈ ਸਪੀਡ ਡਾਟਾ ਦਿੱਤਾ ਜਾ ਰਿਹਾ ਹੈ। ਇਸ ਪਲਾਨ ਦੀ ਵੈਧਤਾ ਐਕਟਿਵ ਪਲਾਨ ਦੇ ਨਾਲ ਹੀ ਖਤਮ ਹੋ ਜਾਵੇਗੀ। ਇਸ ਸੂਚੀ ਵਿੱਚ ਦੂਜਾ ਪਲਾਨ 101 ਰੁਪਏ ਦਾ ਹੈ। ਇਸ ਪਲਾਨ 'ਚ ਅਨਲਿਮਟਿਡ 5G+6GB ਡਾਟਾ ਦਿੱਤਾ ਜਾ ਰਿਹਾ ਹੈ। ਐਕਟਿਵ ਪਲਾਨ ਦੇ ਨਾਲ ਇਸ ਦੀ ਵੈਧਤਾ ਵੀ ਖਤਮ ਹੋ ਜਾਵੇਗੀ।151 ਰੁਪਏ ਵਾਲੇ ਪਲਾਨ 'ਚ ਗਾਹਕਾਂ ਨੂੰ ਅਨਲਿਮਟਿਡ 5G+9GB ਡਾਟਾ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਪਲਾਨ ਦੀ ਵੈਧਤਾ ਐਕਟਿਵ ਪਲਾਨ ਦੇ ਨਾਲ ਹੀ ਖਤਮ ਹੋ ਜਾਵੇਗੀ।

ਇਹ ਵੀ ਪੜ੍ਹੋ- ਕੀ Hardik Pansdya ਨਾਲ ਰਿਸ਼ਤਾ ਤੋੜ ਚੁੱਕੀ ਹੈ Natasa,ਵੀਡੀਓ ਸ਼ੇਅਰ ਕਰਕੇ ਬੋਲੀ ਇਹ ਗੱਲ

ਤੁਹਾਨੂੰ ਦੱਸ ਦੇਈਏ ਕਿ ਇਸ ਹਫਤੇ ਜਾਰੀ ਕੀਤੇ ਗਏ ਜੀਓ ਦੇ ਨਵੇਂ ਪਲਾਨ ਦੀ ਲਿਸਟ 'ਚ ਲਿਖਿਆ ਗਿਆ ਸੀ ਕਿ ਜੀਓ ਆਪਣੇ ਕੁਝ ਪ੍ਰੀਪੇਡ ਪਲਾਨ ਦੇ ਨਾਲ ਅਨਲਿਮਟਿਡ 5ਜੀ ਦਾ ਲਾਭ ਨਹੀਂ ਦੇਵੇਗਾ। ਦੱਸਿਆ ਗਿਆ ਸੀ ਕਿ ਜੀਓ ਸਿਰਫ ਉਨ੍ਹਾਂ ਪ੍ਰੀਪੇਡ ਪਲਾਨ 'ਤੇ ਅਨਲਿਮਟਿਡ 5ਜੀ ਡਾਟਾ ਆਫਰ ਕਰੇਗਾ ਜੋ ਹਰ ਰੋਜ਼ 2GB ਡਾਟਾ ਜਾਂ ਇਸ ਤੋਂ ਜ਼ਿਆਦਾ ਡਾਟਾ ਪ੍ਰਦਾਨ ਕਰਦੇ ਹਨ।ਇਸ ਦਾ ਮਤਲਬ ਹੈ ਕਿ ਪ੍ਰਤੀ ਦਿਨ 1.5GB ਜਾਂ ਇਸ ਤੋਂ ਘੱਟ ਡਾਟਾ ਵਾਲੇ ਪਲਾਨ 5G ਇੰਟਰਨੈੱਟ ਡਾਟਾ ਸੁਵਿਧਾ ਪ੍ਰਦਾਨ ਨਹੀਂ ਕਰਨਗੇ। ਪਰ ਨਵੇਂ ਪਲਾਨ ਨੂੰ ਦੇਖਦੇ ਹੋਏ ਅਜਿਹਾ ਨਹੀਂ ਲੱਗਦਾ ਹੈ ਕਿ ਕੰਪਨੀ ਸਾਰੇ ਪਲਾਨ 'ਚ ਅਨਲਿਮਟਿਡ 5ਜੀ ਦਾ ਫਾਇਦਾ ਨਹੀਂ ਦੇਵੇਗੀ।


Priyanka

Content Editor

Related News